ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੂੰ ਮੰਗ ਪੱਤਰ ਸੌਪੇ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਪੰਜਾਬ ਦੇ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ( CDPOs) ਦੇ ਪੇ ਸਕੇਲ ਵਧਾਉਣ ਦੀ ਮੰਗ ਨੂੰ ਲੈ ਕੇ ਸੀ.ਡੀ.ਪੀ.ਓਜ਼ ਡੈਮੋਕ੍ਰੇਟਿਕ ਐਸੋਸੀਏਸ਼ਨ ਆਫ ਪੰਜਾਬ ਅਧੀਨ ਪੰਜਾਬ ਦੇ ਸਮੂਹ ਬਾਲ ਵਿਕਾਸ ਅਫਸਰਾਂ ਨੇ ਸਮੂਹ ਡਿਪਟੀ ਕਮਿਸ਼ਨਰਜ਼ ਅਤੇ ਸਮੂਹ ਜਿਲ੍ਹਾ ਪ੍ਰੋਗਰਾਮ ਅਫਸਰਾਂ ਨੂੰ ਮੰਗ ਪੱਤਰ ਸੌਪੇ। ਘਟਾਏ ਪੇ ਸਕੇਲਾਂ ਕਾਰਨ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਵਜੋਂ 26/07/2021 ਤੋਂ 28/07/2021 ਤੱਕ ਕਲਮ-ਛੋੜ ਹੜਤਾਲ ਦੀ ਸ਼ੁਰੂਆਤ ਕੀਤੀ ਹੈ।

Advertisements

ਸੋ ਉਕਤ ਅਨੁਸਾਰ ਜਿਲ੍ਹਾ ਫਿਰੋਜ਼ਪੁਰ. ਦੇ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਵੱਲੋਂ  ਜਿਲ੍ਹੇ ਦੇ ਡਿਪਟੀ ਕਮਿਸ਼ਨਰ ਜੀ ਅਤੇ ਜਿਲ੍ਹਾ ਪ੍ਰੋਗਰਾਮ ਅਫਸਰ ਫਿਰੋਜ਼ਪੁਰ ਜੀ ਨੂੰ  ਮੰਗ-ਪੱਤਰ ਸੌਪਿਆ ਗਿਆ ।ਧਿਆਨ ਵਿਚ ਲਿਆਂਦਾ ਜਾਂਦਾ ਹੈ ਕਿ 6ਵੇਂ ਪੇਅ ਕਮਿਸ਼ਨ ਦੀਆਂ ਸਿਫਾਰਸਾਂ ਮੰਨ ਕੇ ਪੰਜਾਬ ਸਰਕਾਰ ਨੇ ਪੰਜਾਬ ਦੇ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਦਾ ਪੇ-ਸਕੇਲ 4400 ਜੋ ਕਿ 13 ਵੇਂ ਪੇਅ ਲੈਵਲ ਦੇ ਬਰਾਬਰ ਹੈ ਕਰ ਦਿੱਤਾ ਹੈ, ਜੋ ਕਿ ਬਹੁਤ ਘੱਟ ਹੈ ਅਤੇ ਬਾਕੀ ਸੂਬਿਆ ਦੇ ਮੁਕਾਬਲੇ ਪੰਜਾਬ ਦੇ ਬਾਲ ਵਿਕਾਸ ਪ੍ਰੋਜੈਕਟ ਅਫਸਰ (CDPO) ਦੋਗੁਣਾ ਕੰਮ ਕਰ ਰਹੇ ਹਨ ਅਤੇ ਬਾਕੀ ਸੂਬਿਆ ਵਿਚ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਦਾ ਗ੍ਰੇਡ ਪੇ 5400 ਹੈ।

ਇਸ ਪ੍ਰਕਾਰ ਪੰਜਾਬ ਦੇ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਨਾਲ ਬੇਇਨਸਾਫੀ ਹੋ ਰਹੀ ਹੈ। ਪੰਜਾਬ ਦੇ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦਾ ਪੇਅ ਗਰੇਡ 5400 ਜੋ ਕਿ ਪੇਅ ਲੈਵਲ 17ਵੇਂ ਬਰਾਬਰ ਹੈ ਕੀਤਾ ਜਾਵੇ। ਆਪਣੀ ਇਸ ਮੰਗ ਸਬੰਧੀ ਯੋਗ ਪ੍ਰਣਾਲੀ ਰਾਹੀਂ ਸਮਰੱਥ ਅਧਿਕਾਰੀਆਂ ਨੂੰ ਮਿਤੀ 16/07/2021 ਨੂੰ ਯੋਗ ਪ੍ਰਣਾਲੀ ਰਾਹੀਂ ਵੀ ਮੰਗ ਪੱਤਰ ਦਿੱਤਾ ਗਿਆ ਸੀ। ਜੇਕਰ ਇਹਨਾਂ ਇਹ ਮੰਗ ਨਹੀਂ ਮੰਨੀ ਗਈ ਤਾਂ ਆਪਣੇ ਹੱਕੀ ਮੰਗਾਂ ਲਈ ਪੰਜਾਬ ਦੇ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫਸਰ ਸ਼ਾਤੀ ਪੂਰਵਕ ਤਰੀਕੇ ਨਾਲ ਲਗਾਤਾਰ ਹੜਤਾਲ ਕਰਦੇ ਰਹਿਣਗੇ।

ਇਹ ਸਿਲਸਿਲੇ ਤਹਿਤ ਪੰਜਾਬ ਦੇ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਵੱਲੋਂ ਮਿਤੀ 26/07/2021 ਤੋਂ 28/07/2021 ਤੱਕ 3 ਦਿਨ੍ਹਾਂ ਦੀ ਕਲਮ ਛੋੜ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ।  ਇਸ ਕਲਮ ਛੋੜ ਹੜਤਾਲ ਦੌਰਾਨ SNP ਅਤੇ Covid-19 ਦੀਆਂ ਡਿਊਟੀਆਂ ਨੂੰ ਛੱਡ ਕੇ ਬਾਕੀ ਕੋਈ ਵੀ ਦਫਤਰੀ ਕੰਮ ਨਹੀਂ ਕੀਤਾ ਜਾਵੇਗਾ। ਮਾਨਯੋਗ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਜੀ ਨੂੰ ਮੰਗ ਪੱਤਰ ਦਿੰਦੇ ਸਮੇਂ ਸੀ.ਡੀ.ਪੀ.ਓ  ਸ੍ਰੀਮਤੀ ਰਤਨਦੀਪ ਸੰਧੂ (ਫਿਰੋਜ਼ਪੁਰ) , ਸ੍ਰੀ ਸਤਵੰਤ ਸਿੰਘ(ਜੀਰਾ, ਘੱਲਖੁਰਦ ) , ਸ੍ਰੀ ਮਤੀ ਦਰਸ਼ਨ ਕੌਰ( ਮਮਦੋਟ), ਸ੍ਰੀ ਮਤੀ ਰੀਚਿਕਾ ਨੰਦਾ( ਗੁਰੂਹਰਸਹਾਏ) ਮੌਜੂਦ ਸਨ। 

LEAVE A REPLY

Please enter your comment!
Please enter your name here