ਸਮੇਂ ਸਿਰ ਇਲਾਜ ਨਾਲ ਹੋ ਸਕਦੈ ਬਚਾਅ: ਡਾ. ਗੁਰਿੰਦਰਬੀਰ ਕੌਰ 

ਕਪੂਰਥਲਾ (ਦ ਸਟੈਲਰ ਨਿਊਜ਼) ਗੌਰਵ ਮੜੀਆ : ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਅਤੇ ਜੀਵਨਸ਼ੈਲੀ ਵਿਚ ਬਦਲਾਅ ਕਾਰਨ ਸਟ੍ਰੋਕ ਦੇ ਮਾਮਲੇ ਵਿੱਚ ਦਿਨ ਪ੍ਰਤੀ ਦਿਨ ਤੇਜ਼ੀ ਨਾਲ ਵਧਾ ਹੋ ਰਿਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਕਪੂਰਥਲਾ ਡਾ. ਗੁਰਿੰਦਰਬੀਰ ਕੌਰ ਨੇ ਕੀਤਾ। ਉਨ੍ਹਾਂ ਕਿਹਾ ਕਿ ਅਚਾਨਕ ਹੋਣ ਵਾਲੀ ਦਿਮਾਗ ਦੀ ਇਸ ਸਮੱਸਿਆ ਦਾ ਸਮੇਂ ਸਿਰ ਪਤਾ ਲੱਗ ਜਾਵੇ ਤਾਂ ਇਹ ਬਹੁਤ ਸੰਭਾਵਨਾ ਹੈ ਕਿ ਵਿਅਕਤੀ ਪੂਰੀ ਤਰ੍ਹਾਂ ਤੰਦਰੁਸਤ ਹੋ ਸਕਦਾ ਹੈ। ਇਲਾਜ ਵਿੱਚ ਦੇਰੀ ਹੋਣ ‘ਤੇ ਸਟਰੋਕ ਸਰੀਰਕ ਅਤੇ ਮਾਨਸਿਕ ਸਿਹਤ ਖਰਾਬ ਹੋਣ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਸਟਰੋਕ ਦੇ ਪ੍ਰਤੀ ਵਿਸ਼ਵ ਪੱਧਰ ‘ਤੇ ਜਾਗਰੂਕਤਾ ਫੈਲਾਉਣ ਲਈ ਹਰ ਸਾਲ 29 ਨਵੰਬਰ ਨੂੰ ਸਟ੍ਰੋਕ ਦਿਨ ਮਨਿਆ ਜਾਂਦਾ ਹੈ।

Advertisements

 *ਬਿਮਾਰੀ ਦੇ ਆਮ ਲੱਛਣ* 

• ਸਰੀਰ ਦੇ ਇੱਕ ਪਾਸੇ ਤੋਂ ਹੱਥਾਂ-ਪੈਰਾਂ ਦਾ ਕਮਜ਼ੋਰ ਹੋਣਾ।

* ਬੋਲਣ ਵਿੱਚ ਪਰੇਸ਼ਾਨੀ ਹੋਣੀ।

* ਦੇਖਣ ਵਿਚ ਪਰੇਸ਼ਾਨੀ ਹੋਣਾ ਜਾਂ ਧੁੰਦਲਾ ਦਿਖਾਈ ਦੇਣਾ।

* ਸਰੀਰ ਵਿੱਚ ਕਮਜ਼ੋਰੀ ਆਉਣਾ  ਅਤੇ ਮੂੰਹ ਦਾ ਟੇਢਾ ਹੋਣਾ।

* ਸਰੀਰ ਦੇ ਕਿਸੇ ਵੀ ਹਿੱਸੇ ਦਾ ਸੁੰਨ ਪੈਣਾ।

* ਸਰੀਰ ਉੱਤੇ ਨਿਯੰਤਰਣ ਨਾ ਰਹਿਣਾ 

 *ਸਟਰੋਕ ਦੇ ਕਾਰਨ* 

 * ਹਾਈ ਬਲੱਡ ਪ੍ਰੈਸ਼ਰ

* ਡਾਇਬਿਟਿਜ਼

* ਦਿਲ ਦੀਆਂ ਬਿਮਾਰੀਆਂ 

* ਤੰਬਾਕੂ ਨੋਸ਼ੀ ਵੱਧ ਕਰਨਾ 

 * ਕੋਲੇਸਟ੍ਰਾਲ ਦੀ ਮਾਤਰਾ ਵੱਧ ਹੋਣਾ।

* ਅਲਕੋਲ ਦੀ ਵਰਤੋਂ ਜ਼ਿਆਦਾ ਕਰਨੀ।

LEAVE A REPLY

Please enter your comment!
Please enter your name here