ਸਮੇਂ ਸਿਰ ਜਾਂਚ-ਸਮੇਂ ਸਿਰ ਇਲਾਜ-ਸਮੇਂ ਸਿਰ ਰੋਗ ਤੋਂ ਮੁਕਤੀ: ਸਿਵਲ ਸਰਜਨ

ਹੁਸ਼ਿਆਪੁਰ (ਦ ਸਟੈਲਰ ਨਿਊਜ਼)। “ਹੈਪਾਟਾਈਟਸ” ਦੇ ਖਾਤਮੇ ਸੰਬਧੀ ਅੱਜ ਸਿਵਲ ਸਰਜਨ ਡਾ.ਰਣਜੀਤ ਸਿੰਘ ਘੋਤੜਾ ਦੀ ਪ੍ਰਧਾਨਗੀ ਹੇਠ ਵਿਸ਼ਵ ਸਿਹਤ ਸੰਗਠਨ ਵਲੋ ਦਿੱਤੇ ਗਏ ਥੀਮ “ਹੈਪਾਟਾਈਟਸ ਇੰਤਜ਼ਾਰ ਨਹੀਂ ਕਰਦਾ” ਅਧੀਨ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਸਹਾਇਕ ਸਿਵਲ ਸਰਜਨ ਡਾ.ਪਵਨ ਕੁਮਾਰ, ਨੋਡਲ ਅਫਸਰ (ਐਨ.ਵੀ.ਐਚ.ਸੀ.ਪੀ) ਡਾ. ਸ਼ਲੇਸ਼ ਕੁਮਾਰ, ਜਿਲਾ੍ਹ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਪਿ੍ਰੰਸੀਪਲ ਨਰਸਿੰਗ ਸਕੂਲ ਸ਼੍ਰੀਮਤੀ ਤਿ੍ਰਸ਼ਲਾ ਦੇਵੀ , ਅਧਿਆਪਕ ਤੇ ਨਰਸਿੰਗ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ। ਸੈਮੀਨਾਰ ਨੰੁੂ ਸੰਬੋਧਨ ਕਰਦਿਆਂ ਸਿਵਲ ਸਰਜਨ ਨੇ ਦੱਸਿਆ ਕਿ “ਹੈਪਾਟਾਈਟਸ” ਜਿਗਰ ਦੀ ਬਿਮਾਰੀ ਹੈ, ਜੋ ਕਿ ਵਾਇਰਸ ਰਾਹੀਂ ਫੈਲਦੀ ਹੈ ਅਤੇ ਜੇਕਰ ਇਸ ਦਾ ਸਮੇਂ ਸਿਰ ਰਹਿੰਦਿਆ ਇਲਾਜ ਨਾ ਕੀਤਾ ਜਾਵੇ ਤਾਂ ਇਹ ਮਾਰੂ ਸਿੱੱਧ ਹੋ ਸਕਦੀ ।

Advertisements

ਸੈਮੀਨਾਰ ਨੂੰ ਸੋਬਧਨ ਕਰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਹੈਪਾਟਾਈਟਸ ਜਿਗਰ ਦੀ ਬਿਮਾਰੀ ਹੈ , ਜੋ ਕਿ ਵਾਇਰਸ ਰਾਹੀ ਫੈਲਦੀ ਹੈ ਅਤੇ ਜੇਕਰ ਇਸ ਸਮੇ ਸਿਰ ਰਹਿਦਿਆ ਇਲਾਜ ਨਾ ਕੀਤਾ ਜਾਵੇ ਤਾਂ ਇਹ ਮਾਰੂ ਸਿੱਧ ਹੋ ਸਕਦੀ ਹੈ । ਉਨਾਂ ਕਿਹਾ ਕਿ ਇਹ ਵਾਇਰਸ ਮੁੱਖ ਤੋਰ ਤੇ ਪੰਜਾ ਪ੍ਰਖਾਰ ਦੇ ਹੁੰਦੇ ਹਨ , ਜਿਨਾਂ ਨੂੰ ਹੈਪਾਟਾਈਟਸ ਏ , ਬੀ , ਸੀ , ਡੀ ਅਤੇ ਈ ਕਿਹਾ ਜਾਦਾ ਹੈ । ਹੈਪਾਟਾਈਟਸ ਏ ਤੇ ਈ ਦੂਸ਼ਿਤ ਪਾਣੀ ਅਤੇ ਅਨੁ-ਹਾਈਜਿਨਕ ਭੋਜਨ ਰਾਹੀ ਹੁੰਦਾ ਹੈ , ਜਦ ਕਿ ਹੈਪਾਟਾਈਟਸ ਦੀਆ ਬਾਕੀ ਕਿਸਮਾਂ ਖੂਨ ਰਾਹੀ ਅੱਗੇ ਫੈਲਦੀਆਂ ਹਨ । ਹੈਪਾਟਾਈਟਸ ਬੀ ਤੇ ਸੀ ਬਚਾਅ ਲਈ ਜਰੂਰੀ ਹੈ ਕਿ ਡਿਸਪੋਜੇਵਲ ਸਰਿੰਜਾਂ ਦੀ ਵਰਤੋ ਕੀਤੀ ਜਾਵੇ । ਕਿਸੇ ਵੀ ਵਿਆਕਤੀ ਨੂੰ ਦੂਜੇ ਵਿਆਕਤੀ ਦਾ ਖੂਨ ਚੜਾਉਣ ਵੇਲੇ ਸਾਵਧਾਨੀ ਵਰਤੀ ਜਾਵੇ ਅਤੇ ਸਰਕਾਰ ਵੱਲੋ ਮੰਜੂਰਸ਼ੂਦਾੀ ਬਲੱਡ ਬੈਕ ਤੋ ਹੀ ਮਰੀਜ ਲਈ ਟੈਸਟ ਕੀਤਾ ਹੋਇਆ ਖੂਨ ਚੜਾਇਆ ਜਾਵੇ ।

ਹੈਪਾਟਾਈਟਸ ਦੇ ਲੱਛਣਾ ਬਾਰੇ ਦੱਸਦਿਆ ਉਨਾ ਕਿਹਾ ਇਸ ਨਾਲ ਬੁਖਾਰ , ਸਿਰ ਦਰਦ , ਮਾਸ ਪੇਸ਼ੀਆ ਵਿੱਚ ਦਰਦ ਅਤੇ ਹਰ ਸਮੇ ਕਮਜੋਰੀ ਮਹਿਸੂਸ ਹੁੰਦੀ ਹੈ । ਪਿਸ਼ਾਬ ਦਾ ਰੰਗ ਗੁੜਾ ਪੀਲਾ ਹੋ ਜਾਦਾ ਹੈ । ਇਸ ਦੇ ਨਾਲ ਨਾਲ ਉਲਟੀਆਂ ਦਾ ਅਉਣਾ ਤੇ ਭੁੱਖ ਲੱਗਣਾ ਵੀ ਇਸ ਦੇ ਮੁਖ ਲੱਛਣ ਹਨ । ਇਹ ਲੱਛਣ ਹੋਣ ਤਾ ਨੇੜੇ ਦੇ ਸਿਹਤ ਕੇਦਰ ਵਿੱਚ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ । ਸਿਹਤ ਵਿਭਾਗ ਵਿੱਚ ਹੈਪਾਟਾਇਟਸ ਡੇਅ ਦਾ ਇਲਾਜ ਮੁਫਤ ਕੀਤਾ ਜਾਦਾ ਹੈ । ਇਸ ਦੇ ਬਚਾਅ ਲਈ ਸਾਫ ਸੁਥਰੇ ਭੋਜਨ ਦੀ ਵਰਤੋ ਕਰਨੀ ਚਾਹੀਦੀ ਹੈ । ਇਸ ਮੋਕੇ ਹਾਜਰ ਨੋਡਲ ਅਫਸਰਡਾ ਸ਼ਲੇਸ਼ ਕੁਮਾਰ ਨੇ ਦੱਸਿਆ ਕਿ ਹੈਪੇਟਾਈਟਸ ਦਾ ਟੈਸਟ ਸਰਜਰੀ ਤੋ ਪਹਿਲਾਂ ਖੂਨਦਾਨ ਹਾਈਮਡਾਇਆਲਸਿਸ , ਗਰਭਵਤੀ ਮਹਲਿਾਵਾਂ ਦੰਦਾ ਦਾ ਇਲਾਜ ਸਮੇ ਅਤੇ ਹਾਈਰਿਸਕ ਗਰੁਪਾਂ ਲਈ ਕਰਾਵਾਉਣ ਲਾਜਮੀ . ਹੈਪੋਟਾਇਸ ਬੀ ਅਤੇ ਸੀ ਦੇ ਇਲਾਜ ਲਈ ਮੈਡੀਕਲ ਸਪੈਸਲਿਸਟ ਨਾਲ ਸਪੰਰਤ ਕੀਤਾ ਜਾ ਸਰਦਾ ਹੈ ।

LEAVE A REPLY

Please enter your comment!
Please enter your name here