ਮਾਹਿਲਪੁਰ 29 ਜੁਲਾਈ ( ਜਸਵਿੰਦਰ ਸਿੰਘ ਹੀਰ ) ਦਿੱਲੀ ਬਾਰਡਰਾਂ ਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਇਲਾਕਾ ਮਾਹਿਲਪੁਰ ਦੇ ਸਮੱਰਥਕਾਂ ਵਲੋਂ ਦਿੱਲੀ ਬਾਰਡਰਾਂ ਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਇਲਾਕਾ ਮਾਹਿਲਪੁਰ ਦੇ ਸਮੱਰਥਕਾਂ ਵਲੋਂ ਲਗਾਤਾਰ ਯੋਗਦਾਨ ਪਾਇਆ ਜਾ ਰਿਹਾ ਹੈ! ਇਸੇ ਸਬੰਧ ਵਿੱਚ ਅੱਜ ਪਿੰਡ ਹਵੇਲੀ ਤੇ ਇਲਾਕੇ ਦੇ ਨੌਜਵਾਨਾਂ ਨੇ ਮਿਲ ਕੇ ਇੱਕ ਟਰੱਕ ਲੰਗਰਾਂ ਵਾਸਤੇ ਰਸਦਾਂ ਵਸਤਾਂ ਦਾ ਭਰ ਕੇ ਦਿੱਲੀ ਵਾਸਤੇ ਰਵਾਨਾ ਕੀਤਾ। ਇਸ ਮੌਕੇ ਤੇ ਹਾਜ਼ਰ ਨੌਜਵਾਨਾਂ ਨੇ ਅੰਦੋਲਨ ਦੀ ਜਿੱਤ ਤੱਕ ਲਗਾਤਾਰ ਤਨ-ਮਨ-ਧਨ ਨਾਲ ਸਹਿਯੋਗ ਦੇਣ ਦਾ ਐਲਾਨ ਕੀਤਾ! ਇਲਾਕਾ ਮਾਹਿਲਪੁਰ ਦੇ ਸਮੱਰਥਕਾਂ ਵਲੋਂ ਸਿੰਘੂ ਬਾਰਡਰ ਸਟੇਜ ਦੇ ਬਿਲਕੁਲ ਨਜ਼ਦੀਕ ਅੱਠ ਮਹੀਨਿਆਂ ਤੋਂ ਲਗਾਤਾਰ ਕੌਫ਼ੀ ਦੇ ਲੰਗਰ ਕੁੱਕੜ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਹਨ! ਇਲਾਕੇ ਦੇ ਸਮੱਰਥਕਾਂ ਨੇ ਦਿੱਲੀ ਚੱਲ ਰਹੀ ਕਿਸਾਨ ਸੰਸਦ ਵਿੱਚ ਵੀ ਹਾਜ਼ਰੀ ਲਗਵਾਉਣ ਲਈ ਜਥੇਬੰਦੀਆਂ ਦੇ ਆਗੂਆਂ ਨੂੰ ਬੇਨਤੀ ਕੀਤੀ ਗਈ ਹੈ ਵੱਡੀ ਗਿਣਤੀ ਵਿੱਚ ਨੌਜਵਾਨਾਂ ਵਲੋਂ ਲਗਾਤਾਰ ਦਿੱਲੀ ਜਥੇਬੰਦੀਆਂ ਦੇ ਸਹਿਯੋਗ ਲਈ ਡਿਊਟੀਆਂ ਨਿਭਾਈਆਂ ਜਾ ਰਹੀਆਂ ਹਨ!
ਇਸ ਮੌਕੇ ਬਾਕੀ ਪਿੰਡਾਂ ਦੇ ਸਮੱਰਥਕਾਂ ਨੂੰ ਵੀ ਦਿੱਲੀ ਪਹੁੰਚਣ ਲਈ ਬੇਨਤੀ ਕੀਤੀ ਗਈ। ਇਸੇ ਸਬੰਧ ਵਿੱਚ ਅੱਜ ਪਿੰਡ ਹਵੇਲੀ ਤੇ ਇਲਾਕੇ ਦੇ ਨੌਜਵਾਨਾਂ ਗੁਰਪ੍ਰੀਤ ਸਿੰਘ ਗੋਪੀ, ਅਮਨਿੰਦਰ ਸਿੰਘ, ਸੁੱਚਾ ਸਿੰਘ ਹਲੂਵਾਲ, ਬਿੰਦਰੀ ਮਹਿੰਗਰੋਵਾਲ, ਸੱਤਾ ਹਵੇਲੀ, ਸੁਨੀਲ ਕੁਮਾਰ ਨੇ ਮਿਲ ਕੇ ਇੱਕ ਟਰੱਕ ਲੰਗਰਾਂ ਵਾਸਤੇ ਰਸਦਾਂ ਵਸਤਾਂ ਦਾ ਭਰ ਕੇ ਦਿੱਲੀ ਵਾਸਤੇ ਰਵਾਨਾ ਕੀਤਾ! ਇਸ ਮੌਕੇ ਤੇ ਹਾਜ਼ਰ ਨੌਜਵਾਨਾਂ ਨੇ ਅੰਦੋਲਨ ਦੀ ਜਿੱਤ ਤੱਕ ਲਗਾਤਾਰ ਤਨ-ਮਨ-ਧਨ ਨਾਲ ਸਹਿਯੋਗ ਦੇਣ ਦਾ ਐਲਾਨ ਕੀਤਾ। ਇਸ ਮੌਕੇ ਮਨਮੀਤ ਸਿੰਘ, ਮਨਜਿੰਦਰ ਸਿੰਘ, ਸੁਖਵਿੰਦਰ ਸਿੰਘ, ਨਰਿੰਦਰ ਸਿੰਘ, ਰਵਿੰਦਰ ਸਿੰਘ, ਪ੍ਰਨੀਤ ਸਿੰਘ, ਸੁਖਦੇਵ ਸਿੰਘ, ਇਕਬਾਲ ਸਿੰਘ, ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ ਗੋਲਡੀ, ਕਮਲਦੀਪ ਸਿੰਘ, ਓਂਕਾਰ ਸਿੰਘ, ਗਿਆਨੀ ਇਕਬਾਲ ਸਿੰਘ, ਜਥੇਦਾਰ ਜੋਗਾ ਸਿੰਘ, ਚੰਦ ਬਾਹੋਵਾਲ, ਤਲਵਿੰਦਰ ਸਿੰਘ ਹੀਰ, ਪਿੰਦਾ ਬੂੜੋਬਾੜੀ ਹਾਜਰ ਸਨ