ਪਿੰਡਾਂ ਦੇ ਸਰਪੰਚਾਂ ਵਲੋਂ ਮਨਰੇਗਾ ਮੁਲਾਜਮਾਂ ਦੀਆਂ ਸੇਵਾਵਾਂ ਰੈਗੁਲਰ ਕਰਨ ਲਈ ਸਰਕਾਰ ਤੋਂ ਕੀਤੀ ਮੰਗ

ਹਾਜੀਪੁਰ (ਦ ਸਟੈਲਰ ਨਿਊਜ਼), ਰਿਪੋਰਟ-ਪ੍ਰਵੀਨ ਸੋਹਲ । ਪੰਚਾਇਤ ਵਿਭਾਗ ਦੇ ਨਰੇਗਾ ਮੁਲਾਜ਼ਮਾਂ ਨੂੰ ਅਣਮਿੱਥੇ ਸਮੇਂ ਲਈ ਹਡ਼ਤਾਲ ਤੇ ਜਾਣ ਕਾਰਨ ਪਿੰਡਾਂ ਵਿੱਚ ਵਿਕਾਸ ਦਾ ਕੰਮ ਬਿਲਕੁਲ ਹੀ ਠੱਪ ਹੋ ਗਿਆ ਹੈ ਮਨਰੇਗਾ ਮਜ਼ਦੂਰਾਂ ਨੂੰ ਕੰਮ ਨਾ ਮਿਲਣ ਕਾਰਨ ਖਾਣ ਪੀਣ ਦੇ ਲਾਲੇ ਪਏ ਹੋਏ ਹਨ। ਪਿਛਲੀ 9 ਜੁਲਾਈ ਤੋਂ ਮਨਰੇਗਾ ਮੁਲਾਜ਼ਮਾਂ ਦੀ ਹੜਤਾਲ ਜਾਰੀ ਹੈ ਅੱਗੇ ਕੋਈ ਵੀ ਪਤਾ ਨਹੀਂ ਸਰਕਾਰ ਇਨ੍ਹਾਂ ਦਾ ਹੱਲ ਕਦੋਂ ਕਰੇਗੀ ਪੰਜਾਬ ਵਿੱਚ 18 ਲੱਖ ਤੋਂ ਵੱਧ ਪਰਿਵਾਰਾਂ ਦੀ ਰੋਜ਼ੀ ਰੋਟੀ ਅਤੇ ਪਰਿਵਾਰ ਦਾ ਗੁਜ਼ਾਰਾ ਇਸ ਤੋਂ ਚੱਲਦਾ ਹੈ ਮਨਰੇਗਾ ਕਾਮਿਆਂ ਅਤੇ ਡਿਉਟੀ ਕਰ ਰਹੇ ਮੁਲਾਜ਼ਮ ਦੀ ਇਸ ਮੁਸ਼ਕਿਲ ਨੂੰ ਦੇਖਦੇ ਹੋਏ ਹਲਕੇ ਦੇ ਸਰਪੰਚ ਇਕੱਠੇ ਹੋ ਕੇ ਹਲਕਾ ਵਿਧਾਇਕ ਮੈਡਮ ਇੰਦੂਬਾਲਾ ਨੂੰ ਮਿਲੇ ਅਤੇ ਮੰਗ ਕੀਤੀ ਕਿ ਨਰੇਗਾ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਜਾਵੇ,

Advertisements

ਅਗਰ ਇਨ੍ਹਾਂ ਦਾ ਜਲਦੀ ਹੱਲ ਨਹੀਂ ਹੋਇਆ ਤਾਂ ਇਲਾਕੇ ਦੇ ਸਰਪੰਚ ਪੰਚ ਮਨਰੇਗਾ ਕਾਮਿਆਂ ਅਤੇ ਕਾਮਿਆਂ ਦੇ ਬੱਚਿਆਂ ਨੂੰ ਹੜਤਾਲ ਵਿੱਚ ਆਉਣ ਲਈ ਮਜਬੂਰ ਹੋਣਾ ਪੈ ਜਾਵੇਗਾ। ਸਰਪੰਚਾਂ ਨਾਲ ਗੱਲਬਾਤ ਕਰਦਿਆਂ ਮੈਡਮ ਇੰਦੂ ਬਾਲਾ ਨੇ ਆਖਿਆ ਕਿ ਪਹਿਲ ਦੇ ਆਧਾਰ ਤੇ ਹਾਈਕਮਾਂਨ ਨਾਲ ਗੱਲ ਕਰਕੇ ਇਸ ਦਾ ਹੱਲ ਕੱਢਾਂਗੇ। ਇਸ ਮੌਕੇ ਤੇ ਬਲਾਕ ਪ੍ਰਧਾਨ ਕਿਸ਼ੋਰ ਕੁਮਾਰ ਕਾਂਗਰਸ ਆਗੂ ਸੁਧੀਰ ਠਾਕੁਰ ਸਰਪੰਚ ਦਿਲਬਾਗ ਸਿੰਘ ਸਰਪੰਚ ਗੁਰਦੀਪ ਸਿੰਘ ਸਰਪੰਚ ਸ਼ਮਸ਼ੇਰ ਸਿੰਘ ਸਰਪੰਚ ਕੁਲਵਿੰਦਰ ਗੁਰਨਾਮ ਸਿੰਘ ਆਦਿ ਹਾਜਿਰ ਸਨ।

LEAVE A REPLY

Please enter your comment!
Please enter your name here