ਧਨਬਾਦ ਵਿੱਚ ਜੱਜ ਆਨੰਦ ਦੇ ਕਤਲ ਮਾਮਲੇ ਵਿੱਚ 243 ਲੋਕ ਹਿਰਾਸਤ ਵਿੱਚ, 17 ਗਿ੍ਰਫਤਾਰ, ਦੋ ਪੁਲਿਸ ਅਧਿਕਾਰੀ ਮੁਅੱਤਲ

ਦਿੱਲੀ (ਦ ਸਟੈਲਰ ਨਿਊਜ਼): ਝਾਰਖੰਡ ਦੇ ਧਨਬਾਦ ਵਿੱਚ ਬੀਤੇ ਦਿਨ ਜੱਜ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ 243 ਲੋਕ ਹਿਰਾਸਤ ਵਿੱਚ ਲੈ ਲਏ ਹਨ, 17 ਵਿਅਕਤੀ ਗਿ੍ਰਫਤਾਰ , ਅਤੇ ਦੋ ਪੁਲਿਸ ਅਧਿਕਾਰੀ ਮੁਅੱਤਲ ਕਰ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ 28 ਜੁਲਾਈ ਨੂੰ ਜੱਜ ਆਨੰਦ ਸਵੇਰ ਦੀ ਸੈਰ ਲਈ ਗਿਆ ਹੋਇਆ ਸੀ ਜਿਸਦੇ ਕਾਰਣ ਉਸਨੂੰ ਇੱਕ ਆਟੋ ਚਾਲਕ ਨੇ ਟੱਕਰ ਮਾਰ ਦਿੱਤੀ ਸੀ । ਜਿਸ ਦੌਰਾਨ ਜੱਜ ਆਨੰਦ ਦੀ ਮੌਕੇ ਤੇ ਮੌਤ ਹੋ ਗਈ। ਧਨਬਾਦ ਦੇ ਸੀਨੀਅਰ ਪੁਲਿਸ ਅਧਿਕਾਰੀ ਸੁਪਰਡੈਂਟ ਸੰਜੀਵ ਕੁਮਾਰ ਨੇ ਦੱਸਿਆ ਕਿ ਜੱਜ ਦੀ ਸ਼ੱਕੀ ਹਾਲਤ ਵਿੱਚ ਹੋਈ ਮੌਤ ਦੌਰਾਨ 243 ਲੋਕ ਹਿਰਾਸਤ ਵਿੱਚ ਲੈ ਲਏ ਗਏ ਹਨ ਅਤੇ ਇਸਦੇ ਨਾਲ ਹੀ 17 ਸ਼ੱਕੀ ਵਿਅਕਤੀਆ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ।

Advertisements

ਰਿਪੋਰਟ ਦੇ ਅਨੁਸਾਰ ਪੁਲਿਸ ਦੁਆਰਾ ਆਟੋ ਚਾਲਕ ਲਖਨ ਕੁਮਾਰ ਵਰਮਾ ਧਨਵਾਦ ਦੇ ਸੁਨਾਰ ਪੱਟੀ ਦਾ ਨਿਵਾਸੀ ਹੈ ਉਸਨੂੰ ਪੁਲਿਸ ਨੇ ਕੁੱਝ ਦਿਨ ਪਹਿਲਾ ਹੀ ਗਿ੍ਰਫਤਾਰ ਕਰ ਲਿਆ ਗਿਆ ਸੀ । ਇਸਦੇ ਨਾਲ ਹੀ ਉਸਦੇ ਸਾਥੀ ਰਾਹੁਲ ਵਰਮਾ ਨੂੰ ਧਨਵਾਦ ਦੇ ਸਟੇਸ਼ਨ ਤੋ ਗਿ੍ਰਫਤਾਰ ਕਰ ਲਿਆ ਗਿਆ ਸੀ। ਇਸ ਦੌਰਾਨ ਮੁੱਖ ਮੰੰਤਰੀ ਹੇਮੰਤ ਸੋਰੇਨ ਨੇ ਸੀਬੀਆਈ ਨੂੰ ਪੂਰੇ ਮਾਮਲੇ ਦੀ ਜਾਂਚ ਕਰਨ ਦੀ ਸਿਫਾਰਿਸ਼ ਕੀਤੀ। ਜਿਸਦੇ ਕਾਰਣ ਜੱਜ ਆਨੰਦ ਕਤਲ ਮਾਮਲੇ ਵਿੱਚ 100 ਤੋ ਵੱਧ ਆਟੋ ਫ਼ੜੇ ਗਏ ਹਨ ਅਤੇ ਧਨਵਾਦ ਪੁਲਿਸ ਦੁਆਰਾ ਜੱਜ ਦੇ ਕਤਲ ਮਾਮਲੇ ਦੀ ਜਾਂਚ ਲਗਾਤਾਰ ਜਾਰੀ ਹੈ।

LEAVE A REPLY

Please enter your comment!
Please enter your name here