ਜਿਲਾਂ ਪੱਧਰੀ ਪੀਐਨਡੀਟੀ ਐਡਵਾਈਜਰੀ ਕਮੇਟੀ ਦੀ ਮੀਟਿੰਗ ਹੋਈ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਲਿੰਗ ਅਨੁਪਾਤ ਵਿੱਚ ਇਕ ਸਮਾਨਤਾ ਲਿਆਉਣ ਦੇ ਉਦੇਸ਼ ਨਾਲ ਲਾਗੂ ਪੀ. ਸੀ. ਐਡ ਪੀ. ਐਨ. ਡੀ. ਟੀ. ਐਕਟ 1994 ਦੀ ਸੰਪੂਰਨ ਪਾਲਣਾ ਹਿੱਤ ਬਣਾਈ ਗਈ ਜਿਲਾਂ ਪੱਧਰੀ ਐਡਵਾਈਜਰੀ ਕਮੇਟੀ ਦੀ ਮੀਟਿੰਗ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਦੀ ਅਗੁਵਾਈ ਹੇਠ ਬਆਦ ਦੁਪਿਹਰ ਦਫਤਰ ਸਿਵਲ ਸਰਜਨ ਵਿਖੇ ਕੀਤੀ ਗਈ । ਇਸ ਮੀਟਿੰਗ ਵਿੱਚ ਐਡਵਾਈਜਰੀ ਕਮੇਟੀ ਦੇ ਮੈਬਰ ਡਾ ਹਰਨੂਰ ਕੋਰ , ਡਾ ਰਾਜਵਿੰਦਰ ਕੋਰ , ਵਿਕਰਾਤ ਚਾਵਲਾ ਐਨ. ਜੀ. ਉ. , ਹਰਪ੍ਰੀਤ ਕੋਰ ਇੰਸਪੈਕਟਰ ਪੰਜਾਬ ਪੁਲਿਸ , ਡਾ ਸਿਵਾਨੀ ਬਾਂਸਲ , ਸੁਖÇੰਜੰਦਰ ਸਿੰਘ , ਜਿਲਾਂ ਮਾਸ ਮੀਡੀਆ ਅਫਸਰ ਪ੍ਰਸ਼ੋਤਮ ਲਾਲ , ਅਭੈ ਮੋਹਨ ਪੀ. ਐਨ. ਡੀ. ਟੀ. ਕੁਆਡੀਨੇਟਰ . ਕੇਵਲ ਕ੍ਰਿਸ਼ਨ ਆਦਿ ਹਾਜਰ ਹੋਏ ।

Advertisements

ਮੀਟਿੰਗ ਵਿੱਚ ਹਾਜਰ ਮੈਬਰਾ ਨੂੰ ਸਬੋਧਨ ਕਰਦਿਆ ਸਿਵਲ ਸਰਜਨ ਨੇ ਦੱਸਿਆ ਕਿ ਇਸ ਮੀਟਿੰਗ ਦਾ ਮਕਸਦ ਭਰੂਣ ਹੱਤਿਆ ਰੋਕਣ ਲਈ ਵਿਭਾਗ ਵੱਲੋ ਕੀਤੇ ਜਾ ਰਹੇ ਉਪਰਾਲਿਆ ਅਤੇ ਮੈਬਰਾਂ ਵੱਲੋ ਦਿੱਤੇ ਸੁਝਾਵਾਂ ਦਾ ਮੁਲਅਕਣ ਕਰਨਾ ਹੈ । ਭਰੂਣ ਹੱਤਿਆ ਇਕ ਸਮਾਜਿਕ ਬੁਰਾਈ ਹੈ ਅਤੇ ਇਸ ਦੇ ਖਾਤਮੇ ਲਈ ਸਰਕਾਰੀ ਤੰਤਰ ਤੋ ਇਲਾਵਾਂ ਲੋਕਾਂ ਦਾ ਸਹਿਯੋਗ ਵੀ ਜਰੂਰੀ ਹੈ । ਇਸ ਐਕਟ ਦੀ ਉਲੰਘਣਾ ਕਰਨਾ , ਲਿੰਗ ਜਾਂਚ ਕਰਨਾ ਕਨੂੰਨੀ ਤੋਰ ਅਪਰਾਧ ਹੈ । ਅਯੋਕੇ ਸਮੇ ਵਿੱਚ ਬੇਟਾ ਅਤੇ ਬੇਟੀ ਇਕ ਸਮਾਨ ਹਨ । ਇਸ ਮੋਕੇ ਕਮੇਟੀ ਵੱਲੋ ਇਕ ਨਵੀ ਪੰਜੀਕਰਕਨ , 5 ਪੰਜੀਕਰਨ ਦਾ ਨਵੀਨੀ ਕਰਨ ਕੇਸਾ ਨੂੰ ਵਿਚਾਰਿਆ ਗਿਆ ।

LEAVE A REPLY

Please enter your comment!
Please enter your name here