ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਪੈਰਾ ਮੈਡੀਕਲ ਦੀ ਮੀਟਿੰਗ ਕੀਤੀ ਗਈ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਇਕ ਮੀਟਿੰਗ ਕੀਤੀ ਗਈ। ਜਿਸ ਵਿੱਚ ਪ੍ਰਧਾਨ  ਸੁਧੀਰ ਅਗਲਜ਼ੈਂਡਰ ਨੇ  ਦੱਸਿਆ ਕਿ ਠੇਕੇ ਤੇ ਕੰਮ  ਕਰਦੇ ਵੱਖ ਵੱਖ ਵਿਭਾਗਾਂ  ਮੁਲਾਜ਼ਮਾਂ  ਨੂੰ ਪੱਕਾ ਕੀਤਾ ਜਾਵੇ।  ਕਲਾਸ ਫੋਰ ਦੀ ਰੈਗੂਲਰ ਭਰਤੀ ਕੀਤੀ ਜਾਵੇ ਪੜ੍ਹੇ ਲਿਖੇ ਕਲਾਸ ਫੋਰ  ਨੂੰ ਬਿਨਾਂ ਸ਼ਰਤ ਕਲੈਰੀਕਲ  ਤੇ ਅਡਜਸਟ ਕੀਤਾ ਜਾਵੇ ਸਟਾਫ ਨਰਸ ਨੂੰ ਨਰਸਿੰਗ ਅਫਸਰ ਦਾ ਅਹੁਦਾ ਦਿੱਤਾ ਜਾਵੇ । ਮਲਟੀਪਰਪਜ਼ ਹੈਲਥ ਵਰਕਰ ਅਤੇ ਕਲਾਸ ਫੋਰ  ਸਾਰੀਆਂ ਕੈਟਾਗਰੀਆਂ ਦਾ ਪਰਖ ਅਧੀਨ ਸਮਾਂ ਦੋ ਸਾਲ ਕੀਤਾ ਜਾਵੇ  ਅਤੇ ਪਰਖ ਅਧੀਨ ਸਮੇਂ ਦੀ ਪੂਰੀ ਤਨਖਾਹ ਦਿੱਤੀ ਜਾਵੇ। 

Advertisements

ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੇ ਕਮਿਸ਼ਨ ਦੀ ਰਿਪੋਰਟ ਨੂੰ ਜਲਦੀ ਤੋਂ ਜਲਦੀ ਸੋਧ ਕੇ ਲਾਗੂ ਕੀਤਾ ਜਾਵੇ । ਇਸ ਮੌਕੇ ਨਰਿੰਦਰ ਸ਼ਰਮਾ ਪੈਰਾਮੈਡੀਕਲ ਆਗੂ ਅਤੇ ਰੌਬਿਨ ਜਨਰਲ ਸੈਕਟਰੀ ਨਰਸਿੰਗ ਆਗੂ ਸੁਮਿਤ ਕਲਾਸ ਫੋਰ  ਜਥੇਬੰਦੀ ਦੇ ਪ੍ਰਧਾਨ  ਦੇ  ਰਾਮ ਪ੍ਰਸਾਦਿ  ਗੁਰਮੇਲ  ਮਲਕੀਤ ਪ੍ਰਭਜੋਤ ਡੇਲਫੀਨਾ ਆਦਿ ਮੰਗਾਂ ਤੇ ਵਿਚਾਰ ਕੀਤੇ ਗਏ ।

LEAVE A REPLY

Please enter your comment!
Please enter your name here