23 ਅਗਸਤ ਨੂੰ ਐਨਐਸਕਿਊਐਫ ਅਧਿਆਪਕ ਕਰਨਗੇ ਗੁਪਤ ਐਕਸ਼ਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪਟਿਆਲਾ ਐਨਐਸਕਿਊਐਫ ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਾਇ ਸਾਹਿਬ ਸਿੰਘ ਸਿੱਧੂ ਵਲੋਂ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੱਤੀ ਕਿ ਪਿਛਲੇ 74 ਦਿਨਾਂ ਤੋਂ ਹਰ ਤਰ੍ਹਾਂ ਦੇ ਮੌਸਮ ਦਾ ਸਾਹਮਣਾ ਕਰਦੇ ਐਨਐਸਕਿਊਐਫ ਅਧਿਆਪਕ ਆਪਣੀਆਂ ਮੰਗਾਂ ਦੀ ਪੂਰਤੀ ਲਈ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਪੱਕਾ ਧਰਨਾ ਲਾਕੇ ਬੈਠੇ ਹੋਏ ਹਨ ਅਤੇ ਅੱਜ ਤੱਕ ਉਹਨਾਂ ਦੀ ਕਿਸੇ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ ਅਤੇ ਉਹਨਾਂ ਦਾ ਕਹਿਣਾ ਹੈ ਕਿ ਹਰ ਵਾਰ ਮੀਟਿੰਗ ਵਿੱਚ ਸਾਡੇ ਤੋਂ ਸਮਾਂ ਮੰਗ ਲਿਆ ਜਾਂਦਾ ਹੈ ।

Advertisements

ਜਿਸ ਕਰਕੇ ਪੂਰੇ ਪੰਜਾਬ ਭਰ ਦੇ ਐਨਐਸਕਿਊਐਫ ਵੋਕੇਸ਼ਨਲ ਅਧਿਆਪਕਾਂ ਵਿੱਚ ਬਹੁਤ ਜ਼ਿਆਦਾ ਰੋਸ ਵਧ ਗਿਆ ਹੈ, ਪਰ ਹੁਣ ਐਨਐਸਕਿਊਐਫ ਅਧਿਆਪਕ ਇਹਨਾਂ ਦੇ ਝੂਠੇ ਲਾਰਿਆਂ ਤੋਂ ਅੱਕ ਚੁੱਕੇ ਹਨ ਅਤੇ ਸੂਬਾ ਪ੍ਰਧਾਨ ਸਿੱਧੂ ਦਾ ਕਹਿਣਾ ਹੈ ਕਿ ਜੇਕਰ 23 ਅਗਸਤ ਵਾਲੀ ਮੀਟਿੰਗ ਬੇਸਿੱਟਾ ਨਿਕਲਦੀ ਹੈ ਤਾਂ 23 ਅਗਸਤ ਸ਼ਾਮ ਨੂੰ ਹੀ ਐਨਐਸਕਿਊਐਫ ਅਧਿਆਪਕ ਗੁਪਤ ਐਕਸ਼ਨ ਕਰਨਗੇ।

LEAVE A REPLY

Please enter your comment!
Please enter your name here