ਐਨਪੀਐਸ ਪੀੜਿਤ ਕਰਮਚਾਰੀਆਂ ਨੇ ਪੀਐਫਆਰਡੀਏ ਦੀਆਂ ਕਾਪੀਆਂ ਸਾੜ ਕੇ ਕੀਤਾ ਰੋਸ਼ ਪ੍ਰਦਰਸ਼ਨ

ਹਾਜੀਪੁਰ(ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਹਾਜੀਪੁਰ ਦੇ ਐਨਪੀਐਸ ਪੀੜਿਤ ਕਰਮਚਾਰੀਆਂ ਨੇ ਸਰਕਾਰ ਦੇ ਖਿਲਾਫ ਪੀਐਫਆਰਡੀਏ ਦੀਆਂ ਕਾਪੀਆਂ ਸਾੜ ਕੇ ਆਪਣਾ ਰੋਸ਼ ਪ੍ਰਦਰਸ਼ਨ ਕੀਤਾ। ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਬਲਾਕ ਪ੍ਰਧਾਨ ਅਮਰਜੀਤ ਸਿੰਘ ਡੀਪੀਈ ਸਰਿਆਣਾ ਦੀ ਅਗਵਾਈ ਹੇਠ ਕੀਤਾ ਗਿਆ। 23 ਅਗਸਤ 2003 ਨੂੰ ਕਰਮਚਾਰੀਆਂ ਉੱਤੇ ਕਰਮਚਾਰੀਆਂ ਐਨਪੀਐੱਸ ਜਬਰਦਸਤੀ ਭਾਰਤ ਸਰਕਾਰ ਦੁਆਰਾ ਕਰਮਚਾਰੀਆਂ ਉਤੇ ਥੋਪਿਆ ਗਿਆ।ਜਿਸਨੂੰ ਉਸੇ ਵੇਲੇ ਪੰਜਾਬ ਸਰਕਾਰ ਨੂੰ ਵੀ ਲਾਗੂ ਕਰ ਦਿੱਤਾ।

Advertisements

ਇਸ ਮੌਕੇ ਉੱਤੇ ਵੱਖ ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਨੁਵੀ ਪੈਨਸ਼ਨ ਯੋਜਨਾ ਨੂੰ ਪੂਰੀ ਤਰਾ ਰੱਦ ਕੇ ਪੁਰਾਣੀ ਪੈਨਸ਼ਨ ਯੋਜਨਾ ਲਾਗੂ ਕਰਨ ਲਈ ਪੁਰਜ਼ੋਰ ਮੰਗ ਕੀਤੀ। ਇਸ ਮੌਕੇ ਉੱਤੇ ਮੈਡਮ ਸਤਨਾਮ ਕੌਰ, ਡਾ. ਅਮਨਦੀਪ, ਸ਼ਿਵ ਅਵਤਾਰ, ਨਰਿੰਦਰ ਸਿੰਘ ਲੈਕਚਰਾਰ, ਗੁਰਦਿਆਲ ਸਿੰਘ, ਅਨਿਲ ਕੁਮਾਰ, ਰਾਜੇਸ਼ ਕੁਮਾਰ, ਸੀਐਚਟੀ, ਰਾਕੇਸ਼ ਕੁਆਰ, ਹਰਦੀਪ ਸਿੰਘ, ਦਿਲਬਾਗ ਸਿੰਘ, ਵਿਜੇ ਸਹਿਗਲ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਜੀਟੀਯੂ ਨਾਲ ਜੁੜੇ ਮੁਲਾਜਮ ਹਾਜਿਰ ਸਨ।

LEAVE A REPLY

Please enter your comment!
Please enter your name here