ਯੂਕਰੇਨ ਨਾਗਰਿਕਾਂ ਦੀ ਮੱਦਦ ਲਈ ਭੇਜਿਆ ਗਿਆ ਜਹਾਜ਼ ਤਾਲਿਬਾਨ ਨੇ ਕੀਤਾ ਅਗਵਾ

ਦਿੱਲੀ (ਦ ਸਟੈਲਰ ਨਿਊਜ਼)। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਤਾਲਿਬਾਨ ਲੜਾਕਿਆ ਦੁਆਰਾ ਕਾਬੁਲ ਉੱਤੇ ਕਬਜ਼ਾ ਕਰ ਲਿਆ ਗਿਆ ਹੈ, ਜਿਸ ਦੋਰਾਨ ਅਫਗਾਨਿਸਤਾਨ ਵਿੱਚ ਯੂਕਰੇਨ ਦੇ ਲੱਗਪਗ 100 ਤੋ ਵੱਧ ਨਾਗਰਿਕ ਫਸੇ ਹੋਏ ਹਨ ਜਿਸਦੇ ਚੱਲਦਿਆ, ਯੂਕਰੇਨ ਨੇ ਆਪਣੇ ਨਾਗਰਿਕਾ ਨੂੰ ਬਚਾਉਣ ਲਈ ਜਹਾਜ਼ ਭੇਜਿਆ ਸੀ, ਪਰ ਤਾਲਿਬਾਨ ਨੇ ਜ਼ਹਾਜ ਨੂੰ ਕਬਜੇ ਵਿੱਚ ਲੈ ਲਿਆ। ਯੁਕਰੇਨ ਦੇ ਉਪ ਉਦੇਸ਼ ਮੰਤਰੀ ਯੇਵਗਨੀ ਯੇਸੇਨਿਨ ਨੇ ਜਾਣਕਾਰੀ ਦਿੱਤੀ ਕਿ ਕਾਬੁਲ ਵਿੱਚ ਫਸੇ ਹੋਏ 100 ਵੱਧ ਯੂਕਰੇਨ ਅਧਿਕਾਰੀਆ ਨੂੰ ਬਚਾਉਣ ਲਈ ਇੱਕ ਜਹਾਜ ਭੇਜਿਆ ਗਿਆ ਸੀ ਪਰ ਤਾਲਿਬਾਨ ਲੋਕਾਂ ਦੁਆਰਾ ਉਸ ਜਹਾਜ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ।

Advertisements

ਜਿਸ ਦੋਰਾਨ ਯੂਕਰੇਨ ਵਾਸੀਆ ਨੂੰ ਏਅਰਲਿਫਟ ਕਰਨ ਦੀ ਬਜਾਏ , ਜਹਾਜ਼ ਵਿੱਚ ਸਵਾਰ ਲੋਕ ਇਸਨੂੰ ਈਰਾਨ ਲੈ ਗਏ ਹਨ। ਯੂਕਰੇਨ ਦੇ ਰਾਸ਼ਟਰਪਤੀ ਨੇ ਦੱਸਿਆ ਕਿ ਇਸ ਜਹਾਜ਼ ਰਾਹੀ ਵਿਦੇਸ਼ੀ ਪੱਤਕਾਰਾਂ ਅਤੇ ਮੱਦਦ ਮੰਗਣ ਵਾਲੇ ਕੁੱਝ ਲੋਕਾ ਨੂੰ ਵੀ ਅਫਗਾਨਿਸਤਾਨ ਤੋ ਕੱਢਿਆ ਗਿਆ ਹੈ । ਜਾਣਕਾਰੀ ਦੇ ਅਨੁਸਾਰ ਤਾਲਿਬਾਨ ਲੜਾਕਿਆ ਨੇ ਕੇ੍ਰਨ ਦੀ ਮੱਦਦ ਨਾਲ ਗਜ਼ਨੀ ਦੇ ਪ੍ਰਵੇਸ਼ ਦੁਆਰ ਨੂੰ ਵੀ ਤੋੜ ਦਿੱਤਾ ਹੈ, ਇਹ ਪ੍ਰਵੇਸ਼ ਦੁਆਰ ਇਸਲਾਮੀ ਸਾਮਰਾਜ ਦੀ ਸਥਾਪਨਾ ਦੀ ਯਾਦ ਵਿੱਚ ਬਣਾਇਆ ਗਿਆ ਸੀ । ਜਿਸਦੇ ਕਾਰਣ ਤਾਲਿਬਾਨ ਹੁਣ ਜਲਦ ਹੀ ਅਫਗਾਨਿਸਤਾਨ ਦੇ ਵਿਰਾਸਤੀ ਸਥਾਨਾ ਨੂੰ ਵੀ ਨਿਸ਼ਾਨਾ ਬਣਾਵੇਗਾ।

LEAVE A REPLY

Please enter your comment!
Please enter your name here