ਅੱਖਾਂ ਦਾਨ ਕਰਨ ਸਬੰਧੀ ਪੰਦਰਵਾੜੇ ਦਾ ਸਮਾਪਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਾਡੀਆਂ ਅੱਖਾਂ ਕਦੇ ਨਹੀ ਮਰਦੀਆ, ਇਹਨਾਂ ਨੂੰ ਜੀਵਤ ਰੱਖੋ ਅੱਖਾਂ ਦਾਨ ਕਰਕੇ , ਇਹਨਾਂ ਸ਼ਬਦਾ ਦਾ ਪ੍ਰਗਟਾਵਾਂ ਮਿਤੀ 1 ਸਤੰਬਰ ਤੋ ਸ਼ੁਰੂ ਹੋਏ ਅੱਖਾਂ ਦਾਨ ਕਰਨ ਸਬੰਧੀ ਪੰਦਰਵਾੜੇ ਦੇ ਸਮਪਨ ਮੋਕੇ ਤੇ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ ਨੇ ਈ.ਐਸ. ਆਈ. ਹਸਪਤਾਲ ਵਿਖੇ ਆਈ ਡੋਨੇਸ਼ਨ ਸੁਸਾਇਟੀ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਕਰਵਾਏ ਗਏ ਸੈਮੀਨਾਰ ਦੋਰਾਨ ਕੀਤਾ । ਇਸ ਮੋਕੇ ਸਹਾਇਕ ਸਿਵਲ ਸਰਜਨ ਨੇ ਕਿਹਾ ਕਿ ਭਾਰਤ ਵਿੱਚ ਲੱਗ ਭੱਗ 6.8 ਮਿਲੀਅਨ ਲੋਕ ਪੁਤਲੀ ਦੇ ਰੋਗਾਂ ਕਾਰਨ ਅੰਨੇਪਨ ਤੇ ਪੀੜਤ ਹਨ ਪਰ ਅੱਖਾਂ ਦਾਨ ਕਰਨ ਵਾਲਿਆ ਦੀ ਗਿਣਤੀ ਬਹੁਤ ਘੱਟ ਹੈ । ਅੱਖਾਂ ਦਾਨ ਕਰਨ ਵਾਲਾ ਇਕ ਇਨਸਾਨ ਦੋ ਇਨਸਾਨਾਂ ਨੂੰ ਰੋਸ਼ਨੀ ਦੇ ਸਕਦਾ ਹੈ । ਉਹਨਾਂ ਦੱਸਿਆ ਕਿ ਪੰਦਰਵਾੜੇ ਦੋਰਾਨ ਜਿਲਾਂ , ਸਬ ਡਿਵੀਜਨ ਅਤੇ ਸੀ. ਐਚ. ਸੀ. ਲੈਵਲ ਦੀਆਂ ਸੰਸਥਾਵਾਂ ਤੇ ਲੋਕਾਂ ਨੂੰ ਮਰਨ ਉਪਰੰਤ ਅੱਖਾਂ ਦਾਨ ਕਰਨ ਲਈ ਪ੍ਰੇਰਤ ਅਤੇ ਲੋਕਾਂ ਵਿੱਚ ਅੱਖਾਂ ਦਾਨ ਕਰਨ ਸਬੰਧੀ ਕਈ ਤਰਾਂ ਦੇ ਵਹਿਮਾਂ ਭਰਮ ਜਿਵੇ ਚੇਹਰੇ ਦਾ ਖਰਾਬ ਹੋਣਾ, ਦੂਸਰੇ ਜਨਮ ਵਿੱਚ ਅੰਨਾਪਨ ਹੋਣਾ, ਆਦਿ ਨੂੰ ਦੂਰ ਕੀਤਾ ਗਿਆ।

Advertisements

ਉਹਨਾਂ ਕਿਹਾ ਅੱਖਾਂ ਮਰਨ ਤੋ ਚਾਰ ਤੋ ਛੇ ਘੰਟੇ ਦੇ ਅੰਦਰ ਅੱਖਾਂ ਦਾਨ ਕੀਤੀ ਜਾ ਸਕਦੀਆ ਹਨ। ਇਸ ਮੋਕੇ ਡਾ ਸੰਤੋਖ ਰਾਮ ਅੱਖਾਂ ਦੇ ਮਾਹਿਰ ਡਾ ਨੇ ਦੱਸਿਆ ਕਿ ਕੋਈ ਵੀ ਵਿਆਕਤੀ ਅੱਖਾਂ ਦਾਨ ਕਰ ਸਕਦਾ ਹੈ ਪਰੰਤੂ ਐਚ. ਆਈ. ਵੀ. , ਕਾਲਾ ਪੀਲੀਆ , ਹਲਕਾਅ , ਸੈਪਟਿਕ ਸੀਮੀਆ ਨਾਲ ਪ੍ਰਵਾਵਿਤ ਵਿਆਕਤੀ ਦੀਆ ਅੱਖਾਂ ਦਾਨ ਨਹੀ ਕੀਤੀਆ ਜਾ ਸਕਦੀਆ । ਸੈਮੀਨਾਰ ਵਿੱਚ ਡਾ ਸਵਾਤੀ , ਡਾ ਗੁਰਬਖਸ ਸਿੰਘ , ਡਾ ਪ੍ਰਦੀਪ ਭਾਟੀਆ , ਡਾ ਚੋਹਾਨ ਐਸ ਐਮ ਉ ਅਤੇ ਡਾ ਮਨਪ੍ਰੀਤ ਕੋਰ ਤੋ ਇਲਾਵਾਂ , ਆਈ ਡੋਨੇਸ਼ਨ ਸੁਸਾਇਟੀ ਹੁਸ਼ਿਆਰਪੁਰ ਦੇ ਪ੍ਰਧਾਨ ਰਕੇਸ਼ ਮੋਹਣ , ਜਨਰਲ ਸਕੱਤਰ ਕਮਲਜੀਤ ਸਿੰਘ ਅਤੇ ਸਰਪਸਰਤ ਪ੍ਰੋ. ਬਹਾਦਰ ਸਿੰਘ ਸੁਨੇਤ , ਮਲਕੀਤ ਸਿੰਘ ਮਹੇੜੂ ਸਮੇਤ ਸੰਸਥਾਂ ਦੀ ਸਟਾਫ ਹਾਜਰ ਸੀ।

LEAVE A REPLY

Please enter your comment!
Please enter your name here