36ਵੇਂ ਨੇਤਰਦਾਨ ਜਾਗਰੁਕਤਾ ਪੰਦਰਵਾੜੇ ਦੀ ਸਮਾਪਤੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨੇਤਰਦਾਨ ਸੰਸਥਾ ਹੁਸ਼ਿਆਰਪੁਰ ਅਤੇ ਜਿਲ੍ਹਾ ਅੰਨਾਪੰਨ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਨੇਤਰਦਾਨ ਸੰਸਥਾ ਦੇ ਪ੍ਰਧਾਨ ਰਕੇਸ਼ ਮੋਹਣ ਜੀ ਦੀ ਪ੍ਰਧਾਨਗੀ ਹੇਠ 36ਵੇਂ ਨੇਤਰਦਾਨ ਜਾਗਰੁਕਤਾ ਪੰਦਰਵਾੜੇ ਦੀ ਸਮਾਪਤੀ ਦਾ ਸਮਾਪਣ ਕੀਤਾ ਗਿਆ।ਸਮਾਗਮ ਦੀ ਪ੍ਰਧਾਨਗੀ ਡਾਕਟਰ ਪਵਨ ਜੀ ਸਹਾਇਕ ਸਿਵਲ ਸਰਜਨ ਹੁਸ਼ਿਆਰਪੁਰ ਨੇ ਕੀਤੀ।ਡਾ ਸੰਤੋਖ ਸਿੰਘ, ਡਾ. ਗੁਰਬਖਸ਼ ਸਿੰਘ ਐਸ.ਐਮ.ਓ ਈ ਐਸ ਆਈ ਹਸਪਤਾਲ ਹੁਸ਼ਿਆਰਪੁਰ, ਡਾ. ਸਵਾਤੀ ਐਸ.ਐਮ.ਓ ਸਿਵਲ ਹਸਪਤਾਲ ਹੁਸ਼ਿਆਰਪੁਰ, ਡਾ. ਕੇਵਲ ਸਿੰਘ ਡਿਪਟੀ ਡਾਇਰੈਕਟਰ ਹੈਲਥ ( ਸੇਵਾ ਮੁਕਤ ) ਅਤੇ ਜਿਲ੍ਹਾ ਖ਼ਜਾਨਾਂ ਅਫਸਰ ਅਸ਼ੋਕ ਕੁਮਾਰ ਜੀ ਨੇ ਖਾਸ ਤੌਰ ਤੇ ਸ਼ਮੂਲੀਅਤ ਕੀਤੀ।

Advertisements

ਸੰਸਥਾ ਦੇ ਜਨਰਲ ਸਕੱਤਰ ਸ ਕਰਮਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।ਸੰਸਥਾ ਦੇ ਪ੍ਰਧਾਨ ਰਕੇਸ਼ ਮੋਹਣ ਨੇ ਮੰਚ ਤੋ ਨੇਤਰਦਾਨ ਲਹਿਰ ਵਿੱਚ ਸਹਿਯੋਗ ਕਰਨ ਅਤੇ ਕੋਰਨੀਆ ਬਲਾਈਡਨੈਸ ਨੂੰ ਦੂਰ ਕਰਨ ਦੀ ਅਪੀਲ ਕੀਤੀ।ਸਹਾਇਕ ਸਿਵਲ ਸਰਜਨ ਹੁਸ਼ਿਆਰਪੁਰ ਨੇ ਨੇਤਰਦਾਨ ਜਾਗਰੁਕਤਾ ਪੰਦਰਵਾੜਾ ਮਨਾਉਣ ਦੇ ਉਦੇਸ਼ਾਂ ਤੇ ਚਾਨਣਾ ਪਾਇਆ ਅਤੇ ਸੰਸਥਾ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਹਰ ਕਿਸਮ ਦੀ ਸਰਕਾਰੀ ਸਹਾਇਤਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸੰਸਥਾ ਦੇ ਸਰਪ੍ਰਸਤ ਮਲਕੀਤ ਸਿੰਘ ਮਹੇੜੂ, ਹਰਭਜਨ ਸਿੰਘ, ਅਨਿਲ ਸ਼ਰਮਾਂ ,ਬਲਜੀਤ ਸਿੰਘ,ਹਰਬੰਸ ਸਿੰਘ, ਸੁਰੇਸ਼ ਕਪਾਟੀਆ, ਮਨਮੋਹਣ ਸਿੰਘ, ਸੰਤੋਸ਼ ਸੈਣੀ,ਮਹਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਬਰਿੰਦਰ ਸਿੰਘ ਮਸੀਤੀ ਹਾਜਰ ਸਨ।ਅੰਤ ਵਿੱਚ ਸੀਨੀਅਰ ਮੀਤ ਪ੍ਰਧਾਨ ਜਸਬੀਰ ਸਿੰਘ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here