ਦੋ ਰੋਜਾ ਮੈਗਾ ਰੁਜ਼ਗਾਰ ਮੇਲੇ ਦੋਰਾਨ 1225 ਪ੍ਰਾਰਥੀਆਂ ਦੀ ਹੋਈ ਚੋਣ: ਡਿਪਟੀ ਕਮਿਸ਼ਨਰ

ਫਿਰੋਜ਼ਪੁਰ (ਦ ਸਟੈਲਰ ਨਿਊਜ਼)।  ਸੂਬਾ ਸਰਕਾਰ ਵੱਲੋਂ ਚਲਾਈ ਗਈ ਘਰ-ਘਰ ਰੁਜ਼ਗਾਰ ਯੋਜਨਾ ਤਹਿਤ ਵੀਰਵਾਰ ਤੇ ਸ਼ੁੱਕਰਵਾਰ ਨੂੰ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਅਤੇ  ਸਰਕਾਰੀ ਆਈ.ਟੀ.ਆਈ. (ਲੜਕੇ) ਫਿਰੋਜਪੁਰ ਸ਼ਹਿਰ ਵਿਖੇ ਮੈਗਾ ਰੁਜ਼ਗਾਰ ਮੇਲਾ ਲਗਾਇਆ ਗਿਆ। ਇਸ  ਰੋਜ਼ਗਾਰ ਮੇਲੇ ਵਿੱਚ ਵੱਖ ਵੱਖ ਕੰਪਨੀਆਂ ਜਿਵੇਂ ਟੈੱਕ ਮਹਿੰਦਰਾ, ਬਰਾੜ ਹੰਡਾਈ/ਮਹਿੰਦਰਾ, ਭਾਰਤੀ ਐਕਸ਼ਾ, ਆਈਸੀਆਈ ਬੈੱਕ, ਚੈੱਕਮੇਟ ਸਕਿਓਰਿਟੀ, ਪੁਖਰਾਜ, ਡਾ. ਲਾਲ ਪੈਸਲੈਬ, ਐੱਲਆਈਸੀ, ਬਾਬਾ ਆਟੋਜ਼, ਨੂਰ ਆਟੋ ਮਸੀਨ, ਫਲਿੱਪਕਾਰਡ, ਮਠਾੜੂ, ਆਦਿ 34 ਤੋਂ ਵੱਧ ਲੋਕਲ ਅਤੇ ਬਾਹਰਲੀਆਂ ਕੰਪਨੀਆਂ ਵੱਲੋਂ ਆਪਣੇ-ਆਪਣੇ ਕਾਊਂਟਰ ਲਗਾ ਕੇ ਪ੍ਰਾਰਥੀਆਂ ਦੀ ਇੰਟਰਵਿਊ ਕਰਦੇ ਹੋਏ ਮੌਕੇ ਤੇ ਚੋਣ ਕੀਤੀ ਗਈ। ਪਹਿਲੇ ਦਿਨ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਹੋਏ ਰੁਜ਼ਗਾਰ ਮੇਲੇ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਰਬਜੀਤ ਸਿੰਘ ਵਾਲੀਆ ਨੇ ਸ਼ਿਰਕਤ ਕੀਤੀ।

Advertisements


ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ. ਵਿਨੀਤ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਦੋ ਰੋਜ਼ਾ ਰੁਜ਼ਗਾਰ ਮੇਲਿਆਂ ਵਿੱਚ 3360 ਆਸਾਮੀਆਂ ਲਈ ਕੁੱਲ 1710 ਪ੍ਰਾਰਥੀਆਂ ਵੱਲੋਂ ਰੁਜ਼ਗਾਰ ਲਈ ਫਾਰਮ ਭਰੇ ਗਏ, ਜਿਸ ਵਿਚੋਂ 1225 ਯੋਗ ਵਿਦਿਆਰਥੀਆਂ ਨੂੰ ਨੌਕਰੀਆਂ ਦੇ ਲਈ ਚੋਣ ਕੀਤੀ ਗਈ ਹੈ। ਇਸ ਤੋਂ ਇਲਾਵਾ ਸਕਿੱਲ ਕੋਰਸਾਂ ਲਈ ਲਗਭਗ 173 ਉਮੀਦਵਾਰਾਂ ਦੀ ਚੋਣ ਕੀਤੀ ਗਈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਇਨ੍ਹਾਂ ਮੇਲਿਆਂ ਦਾ ਮੁੱਖ ਮਕਸਦ ਪ੍ਰਾਰਥੀਆਂ ਨੂੰ ਜ਼ਿਲ੍ਹੇ ਵਿੱਚ ਹੀ ਰੋਜ਼ਗਾਰ ਦੇ ਕੇ ਆਪਣੇ ਪੈਰਾ ਤੇ ਖੜ੍ਹੇ ਕਰਨਾ ਹੈ।  ਉਨ੍ਹਾਂ ਅੱਗੇ ਦੱਸਿਆ ਕਿ 13 ਸਤੰਬਰ ਨੂੰ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਜੀਰਾ, 15 ਸਤੰਬਰ ਨੂੰ ਡੀ.ਡੀ.ਯੂ.ਜੀ.ਕੇ.ਵਾਈ. ਸੱਕਿਲ ਸੈਂਟਰ ਨੇੜੇ ਅਨਾਜ ਮੰਡੀ ਗੁਰੂਹਰਸਹਾਏ ਅਤੇ 17 ਸਤੰਬਰ 2021 ਨੂੰ  ਐਸ.ਜੀ.ਐਸ. ਇੰਸਟੀਚਿਊਟ ਨੇੜੇ ਪਾਵਰ ਹਾਊਸ ਕੱਚਾ ਕਰਮਿਤੀ ਰੋਡ ਤਲਵੰਡੀ ਭਾਈ ਵਿਖੇ ਲਗਾਏ ਜਾਣਗੇ।

ਉਨ੍ਹਾਂ ਜਿਲ੍ਹਾ ਫਿਰੋਜਪੁਰ ਦੇ ਚਾਹਵਾਨ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਇਹਨਾਂ ਮੇਲਿਆਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਆਪਣੀ ਸਮੂਲੀਅਤ ਕਰਨ ਦੇ ਨਾਲ  www.pgrkam.com   ਅਤੇ www.ncs.gov.in  ਤੇ ਆਪਣਾ ਨਾਮ ਰਜਿਸਟਰ ਕਰਨਾ ਯਕੀਨੀ ਬਣਾਉਣ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਰੋਜ਼ਗਾਰ ਦਫਤਰ ਦੇ ਹੈਲਪਲਾਈਨ ਨੰਬਰ: 94654—74122 ਤੇ ਈ—ਮੇਲ ਆਈ [email protected] ਅਤੇ  ਦਫ਼ਤਰ ਜਿਲ੍ਹਾ ਬਿਊਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਆਈ—ਬਲਾਕ, ਦੂਜੀ ਮਜਿੰਲ, ਡੀ.ਸੀ.ਕੰਪਲੈਕਸ, ਫਿਰੋਜਪੁਰ ਵਿਖੇ ਜਾ ਸਕਦੇ ਹਨ।

LEAVE A REPLY

Please enter your comment!
Please enter your name here