ਪਿੰਡ ਫੱਤੋਵਾਲ, ਨੰਦਾਚੋਰ, ਜਰਬਦੀਵਾਲ ਅਤੇ ਤਾਜੋਵਾਲ ਵਿਖੇ ਯੂਥ ਕਾਂਗਰਸ ਕਮੇਟੀਆ ਦਾ ਗਠਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹਲਕਾ ਸ਼ਾਮਚੌਰਾਸੀ ਦੇ ਯੂਥ ਕਾਂਗਰਸ ਦੇ ਪ੍ਰਧਾਨ ਪਵਿੱਤਰਦੀਪ ਸਿੰਘ ਆਹਲੂਵਾਲੀਆ ਨੇ ਪਿੰਡ ਪਿੰਡ ਯੂਥ ਕਮੇਟੀਆਂ ਦਾ ਲਗਾਤਾਰ ਗਠਨ ਕਰਕੇ ਵੱਖ ਵੱਖ ਪਿੰਡਾਂ ਵਿੱਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਅਤੇ ਹਲਕਾ ਸ਼ਾਮਚੁਰਾਸੀ ਚ ਮੁੜ ਕਾਂਗਰਸ ਪਾਰਟੀ ਦੀ ਜਿੱਤ ਲਈ ਡੋਰ ਟੂ ਡੋਰ ਪਹੁੰਚ ਨਾਲ ਯੂਥ ਕਾਂਗਰਸ ਪਾਰਟੀ ਲਈ ਇੱਕ ਵੱਖਰੀ ਲਹਿਰ ਪੈਦਾ ਕੀਤੀ ਹੈ । ਹਲਕਾ ਵਿਧਾਇਕ ਪਵਨ ਕੁਮਾਰ ਆਦੀਆ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਪਿੰਡ ਫੱਤੋਵਾਲ, ਨੰਦਾਚੋਰ, ਜਰਬਦੀਵਾਲ, ਤਾਜੋਵਾਲ ਆਦਿ ਵਿੱਚ ਪਿੰਡ ਪਧੱਰ ਤੇ ਯੂਥ ਕਾਂਗਰਸ ਕਮੇਟੀਆ ਦਾ ਗਠਨ ਕੀਤਾ ਗਿਆ। ਇਸ ਦੌਰਾਨ ਸੰਮਤੀ ਮੈਂਬਰ ਕਮਲ ਤਾਜੋਵਾਲ ਵੀ ਮੌਜੂਦ ਸਨ। ਯੂਥ ਪ੍ਰਧਾਨ ਪਵਿੱਤਰਦੀਪ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਹਲਕਾ ਵਿਧਾਇਕ ਪਵਨ ਕੁਮਾਰ ਆਦੀਆ ਵਲੋਂ ਹਰ ਪਿੰਡ ਦੇ ਲੋਕਾਂ ਦੇ ਵਿਕਾਸ ਪੱਖੋ ਰੁਕੇ ਕੰਮ ਪਹਿਲ ਦੇ ਆਧਾਰ ਤੇ ਹੱਲ ਵਿਕਾਸ ਦੀ ਲਹਿਰ ਨੂੰ ਤੇਜ਼ ਕਰਕੇ ਇਲਾਕੇ ਦੇ ਲੋਕਾਂ ਦੀ ਵਾਹਵਾ ਖੱਟੀ ਹੈ ।

Advertisements

ਉਨ੍ਹਾਂ ਕਿਹਾ ਕਾਂਗਰਸ ਪਾਰਟੀ ਨਾਲ ਯੂਥ ਦਾ ਵੱਧ ਗਿਣਤੀ ਚ ਪਿੰਡ ਪਿੰਡ ਚ ਯੂਥ ਵਰਗ ਦਾ ਜੁੜਨਾ ਕਾਂਗਰਸ ਪਾਰਟੀ ਦੀ ਜਿੱਤ ਲਈ ਨੀਂਹ ਪੱਥਰ ਸਾਬਤ ਹੋਣਗੇ । ਇਸ ਮੌਕੇ ਆਹਲੁਵਾਲੀਆ ਨੇ ਕਿਹਾ ਕੇ ਪਿੰਡਾਂ ਵਿੱਚ ਰਹਿੰਦੇ ਕੰਮ ਹਲਕਾ ਵਿਧਾਇਕ ਵਲੋਂ ਪਹਿਲ ਦੇ ਅਧਾਰ ਤੇ ਕੀਤੇ ਜਾ ਰਹੇ ਜਿਸ ਕਾਰਨ ਅੱਜ ਹਲਕਾ ਸ਼ਾਮਚੁਰਾਸੀ ਦਾ ਹਰ ਪਿੰਡ ਸਹੂਲਤਾਵਾਂ ਅਤੇ ਵਿਕਾਸ ਪੱਖੋਂ ਖ਼ੁਸ਼ੀ ਮਹਿਸੂਸ ਕਰ ਰਹੇ ਹਨ। ਇਸ ਮੋਕੇ ਸਰਪੰਚ ਇਕਬਾਲ ਸਿੰਘ, ਅੰਮ੍ਰਿਤਪਾਲ ਸਿੰਘ, ਅਮਰਜੀਤ ਸਿੰਘ, ਅਵਤਾਰ ਸਿੰਘ ਢੱਡਾਂ, ਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਜੋਬਨ ਨੰਦਾਚੋਰ ਆਦਿ ਮੋਜੂਦ ਸਨ।

LEAVE A REPLY

Please enter your comment!
Please enter your name here