ਹਿੰਦੀ ਦਿਵਸ ਦੇ ਸਬੰਧ ਵਿਚ ਸੈਮੀਨਾਰ ਦਾ ਆਯੋਜਨ

ਫ਼ਿਰੋਜ਼ਪੁਰ (ਦ ਸਟੈਲਰ ਨਿਊਜ਼)। ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ. ਏ. ਐੱਸ. ਨਗਰ ਮੋਹਾਲੀ ਜੀਆਂ ਦੇ ਦਿਸ਼ਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਮਿਸ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਜੀਆਂ ਵੱਲੋਂ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਅਤੇ ਗੌਰਮਿੰਟ ਹਾਈ ਸਕੂਲ ਖੁੰਦਰ ਉਤਾੜ ਵਿਖੇ ਹਿੰਦੀ ਦਿਵਸ ਮਨਾਉਣ ਦੇ ਇਵਜ਼ ਨਾਲ ਸੈਮੀਨਾਰਾਂ ਦਾ ਆਯੋਜਨ ਕੀਤਾ ਗਿਆ । ਇਨ੍ਹਾਂ ਸੈਮੀਨਾਰਾਂ ਵਿੱਚ ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਸਹਿਤ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਿਸ ਏਕਤਾ ਉੱਪਲ ਜੀ ਨੇ ਹਿੰਦੀ ਦਿਵਸ ਦੇ ਸਬੰਧ ਵਿੱਚ ਸਕੂਲ ਦੇ ਬੱਚਿਆਂ ਨੂੰ ਜਾਗਰੂਕ ਕੀਤਾ । ਇਸ ਮੌਕੇ ਜੱਜ ਸਾਹਿਬ ਨੇ ਬੋਲਦਿਆਂ ਦੱਸਿਆ ਕਿ ਮਿਤੀ 14 ਸਤੰਬਰ 1948 ਨੂੰ ਹਿੰਦੀ ਦਿਵਸ ਮਨਾਉਣ ਦੀ ਸ਼ੁਰੂਆਤ ਹੋਈ । ਇਸ ਤੋਂ ਬਾਅਦ ਅੱਜ ਤੱਕ ਇਸ ਰਾਸ਼ਟਰੀ ਭਾਸ਼ਾ ਦੇ ਸਨਮਾਨ ਵਿੱਚ ਹਿੰਦੀ ਦਿਵਸ ਮਨਾਇਆ ਜਾਂਦਾ ਹੈ । ਗੱਟੀ ਰਾਜੋ ਕੇ ਸਕੂਲ ਦੇ ਵਿਦਿਆਰਥੀਆਂ ਨੇ ਇਸ ਮੌਕੇ ਹਿੰਦੀ ਦੀਆਂ ਬਿਹਤਰ ਕਵਿਤਾਵਾਂ ਸੁਣਾ ਕੇ ਇਸ ਸਭਾ ਦੇ ਮਾਹੌਲ ਨੂੰ ਚਾਰ ਚੰਨ ਲਗਾ ਦਿੱਤੇ ਇਸ ਮੌਕੇ ਇਸੇ ਸਕੂਲ ਦੇ ਲੈਕਚਰਾਰ ਮਿਸ ਨੈਨਸੀ ਜੀ ਨੇ ਇਸ ਦਿਵਸ ਬਾਰੇ ਹੋਰ ਵਿਸਥਾਰ ਸਹਿਤ ਦੱਸਿਆ ।

Advertisements

ਇਸ ਤੋਂ ਇਲਾਵਾ ਜੱਜ ਸਾਹਿਬ ਨੇ ਇਸ ਦਫ਼ਤਰ ਵੱਲੋਂ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਵਿਸਥਾਰ ਸਹਿਤ ਦੱਸਿਆ ਕਿ ਸਾਡੇ ਦਫ਼ਤਰ ਵੱਲੋਂ ਕਿਸੇ ਵੀ ਗਰੀਬ ਵਿਅਕਤੀ ਅਨੁਸੂਚਿਤ ਜਾਤੀ ਤੇ ਵਿਅਕਤੀ ਮਾਨਸਿਕ ਰੋਗੀ ਅਤੇ ਹਿਰਾਸਤ ਵਿੱਚ ਵਿਅਕਤੀਆਂ ਨੁੰ ਇਸ ਦਫ਼ਤਰ ਵੱਲੋਂ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ ਜਿਸ ਵਿੱਚ ਕਿਸੇ ਕਿਸਮ ਦਾ ਕੋਈ ਵੀ ਖਰਚਾ ਪ੍ਰਾਰਥੀ ਵੱਲੋਂ ਨਹੀਂ ਦਿੱਤਾ ਜਾਂਦਾ । ਇਸ ਤੋਂ ਬਾਅਦ ਐਡਵੋਕੇਟ ਸਾਹਿਬਾ ਨੇ ਸਥਾਈ ਲੋਕ ਅਦਾਲਤ ਬਾਰੇ ਵੀ ਵਿਸਥਾਰ ਸਹਿਤ ਦੱਸਿਆ ਕਿ ਇੱਥੇ ਜਨ ਉਪਯੋਗੀ ਸੇਵਾਵਾਂ ਨਾਲ ਸਬੰਧਤ ਕੇਸ ਲੱਗਦੇ ਹਨ ਜਿਨ੍ਹਾਂ ਵਿੱਚ ਪਾਣੀ ਬਿਜਲੀ ਅਤੇ ਟੈਲੀਫੋਨ ਆਦਿ ਦੇ ਕੇਸ ਲੱਗਦੇ ਹਨ ਅਤੇ ਲੋਕਾਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕ ਦਿਵਾਏ ਜਾਂਦੇ ਹਨ। ਇਸ ਤੋਂ ਇਲਾਵਾ ਇਸ ਦਫ਼ਤਰ ਤੋਂ ਸ਼੍ਰੀ ਗੁਰਦਿੱਤ ਸਿੰਘ ਸਟੈਨੋ ਨੇ ਮਿਡੀਏਸ਼ਨ ਸੈਂਟਰ ਅਤੇ ਵਿਕਟਮ ਕੰਪਨਸੇਸ਼ਨ ਸਕੀਮ ਬਾਰੇ ਵਿਸਥਾਰ ਸਹਿਤ ਦੱਸਿਆ । ਇਸ ਮੌਕੇ ਉਪਰੋਕਤ ਸਕੂਲ ਗੱਟੀ ਰਾਜੋ ਕੇ ਤੋਂ ਡਾਕਟਰ ਸਤਿੰਦਰ ਸਿੰਘ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਅਤੇ ਉਨ੍ਹਾਂ ਦੀ ਟੀਮ ਨੇ ਉਨ੍ਹਾਂ ਦੇ ਵਡਮੁੱਲੇ ਸਹਿਯੋਗ ਦੀਆਂ ਪ੍ਰਾਪਤੀਆਂ ਦਾ ਵੇਰਵਾ ਇਸ ਸਕੂਲ ਦੀਆਂ ਵੱਖ ਵੱਖ ਲੈਬ ਦਿਖਾ ਕੇ ਕੀਤਾ ਇਸ ਤੋਂ ਇਲਾਵਾ ਦੂਸਰੇ ਸਕੂਲ ਗੌਰਮਿੰਟ ਹਾਈ ਸਕੂਲ ਖੁੰਦਰ ਉਤਾੜ ਵਿਖੇ ਵੀ ਸਾਰੇ ਸਟਾਫ ਸਹਿਤ ਸ਼੍ਰੀ ਸੁਨੀਲ ਕੁਮਾਰ ਜੀ ਨੇ ਬਹੁਤ ਸੰਜੀਦਾ ਤਰੀਕੇ ਨਾਲ ਇਸ ਦਿਵਸ ਨੂੰ ਮਨਾਉਣ ਦਾ ਉਪਰਾਲਾ ਕੀਤਾ ਗਿਆ। 

LEAVE A REPLY

Please enter your comment!
Please enter your name here