ਐਡਵੋਕੇਟ ਧਾਮੀ ਦੀ ਅਗਵਾਈ ਹੇਠ ਮਹਿੰਦਰ ਸਿੰਘ ਸੰਧਰ ਦੇ ਹੱਕ ਚ ਹੋਈ ਮੀਟਿੰਗ

ਸ਼ਾਮ ਚੁਰਾਸੀ (ਦ ਸਟੈਲਰ ਨਿਊਜ਼)। ਸੂਬੇ ਅੰਦਰ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਹਰ ਪਾਰਟੀ ਵਲੋਂ ਹੀ ਆਪੋ ਆਪਣੀਆਂ ਸਰਗਮੀਆਂ ਤੇਜ ਕਰ ਦਿੱਤੀਆਂ ਹਨ,ਜਿਸ ਦੇ ਤਹਿਤ ਹੀ ਸ਼੍ਰੋਮਣੀ ਅਕਾਲੀ ਦੱਲ ਤੇ ਬਸਪਾ ਦੀ ਇਕ ਵਿਸ਼ੇਸ਼ ਮੀਟਿੰਗ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਕੱਤਰ ਐਸ.ਜੀ.ਪੀ.ਸੀ ਇੰਚਾਰਜ ਹਲਕਾ ਸ਼ਾਮ ਚੁਰਾਸੀ ਦੀ ਅਗਵਾਈ ਹੇਠ ਬਸਪਾ ਤੋਂ ਉਮੀਦਵਾਰ ਇੰਜੀਨੀਅਰ ਮਹਿੰਦਰ ਸਿੰਘ ਸੰਧਰ ਦੇ ਹੱਕ ਚ ਪਿੰਡ ਨਸਰਾਲਾ ਵਿਖੇ ਸ.ਸੁਖਪਾਲ ਸਿੰਘ ਥਾਣੇਦਾਰ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਗ੍ਰਹਿ ਵਿਖੇ ਹੋਈ ਅਤੇ ਇੰਜੀਨੀਅਰ ਮਹਿੰਦਰ ਸਿੰਘ ਸੰਧਰ ਜੀ ਦਾ  ਭਰਵਾਂ ਸਵਾਗਤ ਕੀਤਾ ਗਿਆ ਤੇ ਆਸ਼ਵਾਸਨ ਦਵਾਇਆ ਕਿ 2022 ਦੀਆਂ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਜਿਤਾਕੇ ਵਿਧਾਨ ਸਭਾ ਪਹੁੰਚਾਵਾਂਗੇ। ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀਦਲ ਵਲੋ ਪੰਜਾਬ ਦੇ ਹੱਕ ਲਈ ਹਮੇਸ਼ਾ ਹੀ ਆਪਣੀ ਅਵਾਜ਼ ਬੁਲੰਦ ਕੀਤੀ ਹੈ ਤੇ ਹਮੇਸ਼ਾ ਹੀ ਕਰਦਾ ਰਹੇਗਾ।

Advertisements

ਇਸ ਮੌਕੇ ਹਲਕਾ ਸ਼ਾਮਚੁਰਾਸੀ ਅਕਾਲੀ ਬਸਪਾ ਦੇ ਸਾਂਝੇ ਉਮੀਦਵਾਰ ਇੰਜੀਨੀਅਰ ਮਹਿੰਦਰ ਸਿੰਘ ਸੰਧਰ ਨੇ ਕਿਹਾ ਕਿ ਦੋਨਾਂ ਪਾਰਟੀਆਂ ਵਲੋਂ ਜੌ ਮੈਨੂੰ ਜਿੰਮੇਵਾਰੀ ਦਿੱਤੀ ਹੈ ਮੈਂ ਉਸਨੂੰ ਤਕੜੇ ਹੋ ਕੇ ਨਿਭਾਵਾਂਗਾ,ਜਿਸ ਲਈ ਹਰ ਇਕ ਦੀ ਲੋੜ ਹੈ ਜਿੱਤ ਤਾਂ ਹੀ ਸੰਭਵ ਹੋਏਗੀ ਜੇਕਰ ਅਸੀਂ ਇਕੱਠੇ ਹੋ ਕੇ ਲੜੀਏ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਮੈ ਹਰ ਇਕ ਨੂੰ ਨਾਲ ਲੈਕੇ ਅੱਗੇ ਵਧੇਗਾ। ਇਸ ਮੌਕੇ  ਸ. ਗੁਰਬਖਸ਼ ਸਿੰਘ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸੁਖਚੈਨ ਸਿੰਘ ਨਸਰਾਲਾ ਸੈਕਟਰ ਪ੍ਰਧਾਨ ਬਸਪਾ, ਸ. ਆਤਮਾ ਸਿੰਘ, ਅਵਤਾਰ ਸਿੰਘ ਬੱਬੂ ਬਸਪਾ ਆਗੂ, ਸ.ਪਰਦੀਪ ਸਿੰਘ ਢਿੱਲੋਂ, ਸ. ਹਰਵਿੰਦਰ ਸਿੰਘ, ਸ. ਹਰਵਿੰਦਰ ਸਿੰਘ, ਸ. ਦਿਆਲ ਸਿੰਘ, ਸ. ਮੋਹਣ ਸਿੰਘ ਆਦਿ ਹਾਜਿਰ ਸਨ।

LEAVE A REPLY

Please enter your comment!
Please enter your name here