ਨਰਸਿੰਗ ਸਟਾਫ ਵੱਲੋ ਕਾਲੇ ਬਿੱਲੇ ਲਾ ਕੇ ਕੀਤਾ ਰੋਸ ਪ੍ਰਦਰਸ਼ਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਪੰਜਾਬ ਸਰਕਾਰ ਵੱਲੋ ਦਿੱਤੇ ਪੇ ਕਮਿਸ਼ਨ ਦੀ ਅਧੂਰੀ ਰਿਪੋਟ ਨੂੰ ਲੈ ਕੇ ਸੂਬੇ ਦੇ ਨਰਸਿੰਗ ਸਟਾਫ ਜੁਆਇੰਟ ਐਕਸ਼ਨ ਕਮੇਟੀ ਵੱਲੋ ਅੱਜ ਸਮੂਹ ਨਰਸਿੰਗ ਸਟਾਫ ਨੇ ਕਾਲੇ ਬਿੱਲੇ ਲਗਾ ਆਪਣਾ ਰੋਸ ਪ੍ਰਗਟ ਕੀਤਾ । ਇਸ ਮੋਕੇ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੀ ਪ੍ਰਧਾਨ ਗੁਰਜੀਤ ਕੋਰ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੋਰਾਨ ਆਪਣੀ ਅਤੇ ਆਪਣੇ ਪਰਿਵਾਰ ਦੀਆਂ ਜਾਨਾ ਦੀ ਪ੍ਰਵਾਹ ਨਾ ਕਰਦੇ ਹੋਏ ਕੇਡਰ ਵੱਲੋ ਆਪਣੀ ਡਿਉਟੀ ਨੂੰ ਤਰਜੀਹ ਦਿੱਤੀ ਗਈ ।

Advertisements

ਉਹਨਾਂ ਇਹ ਵੀ ਦੱਸਿਆ ਕਿ 6 ਵੇ ਪੇ ਕਮਿਸ਼ਨ ਵਿੱਚ ਨਰਸਿੰਗ ਕੇਡਰ ਦੀ ਪੈ ਪੇਰਿਟੀ , ਨਰਸਿੰਗ ਅਫਸਰ ਡੈਜੀਗਨੇਸ਼ਨ ਅਤੇ ਨਵੀਆ ਭਰਤੀ ਸਟਾਫ ਨਰਸਾ ਨੂੰ ਲੈਬਵ 7 ਅਤੇ ਨਾਈਟ ਡਿਊਟੀ ਅਲਾਊਸ ਦਿੱਤਾ ਜਾਵੇ । ਇਸ ਮੋਕੇ ਮੇਟਰਨ ਹਰਭਜਨ ਕੋਰ , ਸੁਰਿੰਦਰ ਕੋਰ , ਸਤਨਾਮ ਕੋਰ, ਚਰਨਜੀਤ ਕੋਰ , ਜਸਵਿੰਦਰ ਕੋਰ , ਦਲਜੀਤ ਕੋਰ , ਸ਼ਸ਼ੀ ਬਾਲਾ , ਸਰਬਜੀਤ ਕੋਰ , ਨਰੇਸ਼ ਰਾਣੀ , ਪਰਵੇਸ਼ ਸਿਆਲ ਸ ਕਮਲਜੀਤ ਕੋਰ , ਰਿਤੂ , ਜਸਵੀਰ ਕੋਰ , ਜਸਵੰਤ ਕੋਰ , ਅਨਪੂਰਣਾ ਬਾਲੀ , ਸਰਿੰਦਰ ਕੋਰ ਆਦਿ ਹਾਜਰ ਸਨ ।

LEAVE A REPLY

Please enter your comment!
Please enter your name here