ਪਿੰਡ ਸੈਦੋਂ ਨੋਸ਼ਹਿਰਾ ਵਿਖੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕੁਸ਼ਤੀ ਦੰਗਲ ਕਰਵਾਇਆ ਗਿਆ

ਤਲਵਾੜਾ (ਦ ਸਟੈਲਰ ਨਿਊਜ਼), ਪ੍ਰਵੀਨ ਸੋਹਲ: ਜੈ ਬਾਬਾ ਦਿਆਲੂ ਛਿੰਝ ਕਮੇਟੀ ਵੱਲੋਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਦੋ ਰੋਜਾ ਕੁਸ਼ਤੀ ਦੰਗਲ ਪਿੰਡ ਸੈਦੋਂ ਨੌਸਹਿਰਾ ਵਿਖੇ ਕਰਵਾਇਆ ਗਿਆ। ਇਸ ਕੁਸ਼ਤੀ ਦੰਗਲ ‘ਚ ਪੰਜਾਬ ਤੋ ਹੋਰਨਾਂ ਸੂਬਿਆਂ ਦੇ ਨਾਮਵਰ ਪਹਿਲਵਾਨਾਂ ਨੇ ਭਾਗ ਲਿਆ। ਅੰਤ ਵਿੱਚ ਝੰਡੇ ਦੀ ਕੁਸਤੀ ਸੋਨੂੰ ਸਿਰਸੇ ਵਾਲਾ ਤੇ ਗੁਰਜੰਟ ਮਾਵੇਵਾਲਾ ਦੇ ਵਿਚਕਾਰ ਹੋਈ ਫਸਵੇਂ ਮੁਕਾਬਲੇ ਤੋਂ ਬਾਅਦ ਝੰਡੇ ਕੁਸਤੀ ਬਰਾਬਰ ਦੀ ਰਹੀ। ਜੈ ਬਾਬਾ ਦਿਆਲੂ ਛਿੰਝ ਕਮੇਟੀ ਵੱਲੋਂ ਸੋਨੂੰ ਸਿਰਸੇ ਵਾਲਾ ਤੇ ਗੁਰਜੰਟ ਮਾਵੇਵਾਲਾ ਨੂੰ ਅਤੇ ਹੋਰ ਕੁਸ਼ਤੀ ਵਿੱਚ ਜੇਤੂੰ ਰਹੇਂ ਪਹਿਲਵਾਨਾਂ ਨੂੰ ਇਨਾਮੀ ਰਾਸੀ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਛਿੰਝ ਦੀ ਕੁਮੈਂਟਰੀ ਲਾਡਾ ਲਾਡਪੁਰ ਨੇ ਲੱਛੇਦਾਰ ਬੋਲਾਂ ਨਾਲ ਕੀਤੀ ਅਤੇ ਜੋ ਦਰਸ਼ਕਾਂ ਦੇ ਮਨ ਅੰਦਰ ਘਰ ਕਰ ਗਈ।

Advertisements

ਝੰਡੇ ਦੀ ਕੁਸਤੀ ਸੋਨੂੰ ਸਿਰਸੇ ਵਾਲਾ ਤੇ ਗੁਰਜੰਟ ਮਾਵੇਵਾਲਾ ਵਿਚਕਾਰ ਬਰਾਬਰ ਦੀ ਰਹੀਂ

ਇਸ ਸਮੇਂ ਬੋਲਦਿਆਂ ਧਰਮਿੰਦਰ ਸਿੰਘ ਜਰਨਲ ਸਕੱਤਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵਿਸ਼ੇਸ ਤੌਰ ਤੇ ਪਹੁੰਚੇ। ਧਰਮਿੰਦਰ ਸਿੰਘ ਨੇ ਕਿਹਾ ਕਿ ਘੋਲ ਕੁਸ਼ਤੀਆਂ ਪੰਜਾਬ ਦਾ ਅਨਮੋਲ ਵਿਰਸਾ ਹਨ। ਉਨ੍ਹਾਂ ਕਿਹਾ ਕਿ ਛਿੰਝ ਮੇਲੇ ਘੋਲ ਕੁਸ਼ਤੀਆਂ ਅਖਾੜੇ ਸ਼ਰੀਰ ਨੂੰ ਤੰਦਰੁਸਤ ਰੱਖਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਸ਼ਿਆਂ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਛੱਡ ਕੇ ਕੁਸ਼ਤੀ ਅਤੇ ਹੋਰ ਖੇਡਾਂ ਦੇ ਵੱਲ ਧਿਆਨ ਦੇਣ ਅਤੇ ਇੱਕ ਚੰਗੇ ਖਿਡਾਰੀ ਬਣ ਕੇ ਆਪਣੇ ਮਾਂ ਬਾਪ, ਪਿੰਡ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨ। ਇਸ ਮੌਕੇ ਅਖਾੜੇ ਵਿੱਚ ਮੌਜੂਦ ਨੌਜਵਾਨਾਂ ਤੇ ਬਜੁਰਗਾਂ ਵੱਲੋਂ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਵੀ ਲਾਏ ਗਏ ਤੇ ਚੱਲ ਰਹੇ ਦਿੱਲੀ ਸਘੰਰਸ ਵਿੱਚ ਕਿਸਾਨਾਂ ਦੀ ਚੜ੍ਹਦੀ ਕਲਾ ਤੇ ਜਿੱਤ ਲਈ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਵੀ ਕੀਤੀ ਗਈ। ਇਸ ਸਮੇਂ ਸਤਨਾਮ ਸਿੰਘ, ਗੁਰਵਿੰਦਰ ਸਿੰਘ, ਕੇਵਲ ਸਿੰਘ, ਕਮਲਜੀਤ ਸਿੰਘ, ਹਰਵਿੰਦਰ ਕੁਮਾਰ, ਹਰੀਸ ਕੁਮਾਰ, ਜਰਨੈਲ ਸਿੰਘ, ਪੰਕਜ ਕੁਮਾਰ ਲਾਲਾ, ਰਾਜਨ ਕੁਮਾਰ, ਵਰੁਣ ਕੁਮਾਰ ਸਮੇਂਤ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ।

LEAVE A REPLY

Please enter your comment!
Please enter your name here