ਭਾਜਪਾ ਜ਼ਿਲਾ ਪ੍ਰਧਾਨ ਦੇ ਘਰ ਵਿੱਚ ਹੋਇਆ ਜ਼ੋਰਦਾਰ ਧਮਾਕਾ, ਪੁਲਿਸ ਜਾਂਚ ਸ਼ੁਰੂ

ਉਤਰਾਖੰਡ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ। ਨੈਨੀਤਾਲ ਵਿੱਚ ਭਾਜਪਾ ਦੇ ਜ਼ਿਲਾ ਪ੍ਰਧਾਨ ਪ੍ਰਦੀਪ ਬਿਸ਼ਟ ਦੇ ਘਰ ਦੇਰ ਰਾਤ ਸਾਢੇ 12 ਦੇ ਕਰੀਬ ਧਮਾਕਾ ਹੋਇਆ। ਜਿਸ ਦੋਰਾਨ ਪੂਰਾ ਇਲਾਕਿਆ ਸਹਿਮ ਗਿਆ। ਜ਼ਿਲਾ ਪ੍ਰਧਾਨ ਪ੍ਰਦੀਪ ਬਿਸ਼ਟ ਦੇ ਘਰ ਵਿੱਚ ਜ਼ੋਰਦਾਰ ਧਮਾਕਾ ਹੋਣ ਦੇ ਕਾਰਣ ਖਿੜਕੀਆ ਅਤੇ ਦਰਵਾਜ਼ੇ ਟੁੱਟ ਗਏ ਹਨ। ਮੌਕੇ ਤੇ ਪੁਲਿਸ ਨੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਪੁਲਿਸ ਦੇ ਜ਼ਿਲਾ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਇਸ ਮਾਮਲੇ ਬਾਰੇ ਜਾਣਕਾਰੀ ਨਹੀ ਮਿਲ ਸਕੀ ਹੈ ਕਿ ਇਹ ਧਮਾਕਾ ਕਿਸ ਨਾਲ ਕੀਤਾ ਗਿਆ ਹੈ ਅਤੇ ਇਸ ਮਾਮਲੇ ਬਾਰੇ ਜਲਦੀ ਹੀ ਪੁਸ਼ਟੀ ਕੀਤੀ ਜਾਵੇਗੀ।

Advertisements

ਜ਼ਿਲਾ ਪ੍ਰਧਾਨ ਪ੍ਰਦੀਪ ਬਿਸ਼ਟ ਦੇ ਘਰ ਵਿੱਚ ਕਾਫੀ ਨੁਕਸਾਨ ਹੋਇਆ ਇਸ ਧਮਾਕੇ ਦਾ ਨਾਲ ਉਹਨਾ ਦੇ ਘਰ ਦੀ ਇੱਕ ਦੀਵਾਰ ਵੀ ਢਹਿ ਗਈ ਹੈ ਅਤੇ ਖ਼ਿੜਕੀਆ, ਦਰਵਾਜ਼ੇ ਪੂਰੀ ਤਰਾ ਨਾਲ ਟੁੱਟ ਗਏ ਹਨ। ਮੁੱਖ ਮੰਤਰੀ ਪੁਸ਼ਕਰ ਸਿੰਘ ਨੇ ਵੀ ਇਸ ਮਾਮਲੇ ਬਾਰੇ ਦੁੱਖ ਪ੍ਰਗਟ ਕੀਤਾ ਹੈ ਅਤੇ ਉਹਨਾਂ ਨੇ ਜ਼ਿਲਾ ਪ੍ਰਧਾਨ ਪ੍ਰਦੀਪ ਬਿਸ਼ਟ ਨਾਲ ਗੱਲਬਾਤ ਕੀਤੀ। ਉਹਨਾ ਨੇ ਦੱਸਿਆ ਕਿ ਇਹ ਧਮਾਕਾ ਅਚਾਨਕ ਹੀ ਸਾਢੇ 12 ਦੇ ਕਰੀਬ ਹੋਇਆ ਅਤੇ ਇਸ ਧਮਾਕੇ ਨਾਲ ਉਹਨਾ ਨੇ ਘਰ ਦਾ ਕਾਫੀ ਨੁਕਸਾਨ ਹੋਇਆ ਹੈ।

LEAVE A REPLY

Please enter your comment!
Please enter your name here