ਵਿਧਾਇਕ ਪਿੰਕੀ ਨੇ 19 ਅਪੰਗਾਂ ਨੂੰ ਬੈਟਰੀ ਨਾਲ ਚੱਲਣ ਵਾਲੇ ਟ੍ਰਾਈਸਾਈਕਲ ਵੰਡੇ

ਫਿਰੋਜ਼ਪੁਰ (ਦ ਸਟੈਲਰ ਨਿਊਜ਼):  ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਵਿਧਾਇਕ ਸ੍ਰ. ਪਰਮਿੰਦਰ ਸਿੰਘ ਪਿੰਕੀ ਅਤੇ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਇੰਦਰਜੀਤ ਕੋਰ ਖੋਸਾ ਵੱਲੋ ਆਪਣੇ ਹਲਕੇ ਵਿੱਚ ਪੈਂਦੇ ਪਿੰਡਾਂ ਅਤੇ ਸ਼ਹਿਰ ਵਿੱਚ ਰਹਿੰਦੇ 19 ਅਪੰਗ ਜਿਸ ਵਿੱਚ ਮਰਦ, ਔਰਤਾਂ ਅਤੇ ਬੱਚੇ ਸ਼ਾਮਿਲ ਸਨ ਨੂੰ ਬੈਟਰੀ ਨਾਲ ਚੱਲਣ ਵਾਲੇ ਟਰਾਈਸਾਈਕਲ ਵੰਡੇ। ਇਹ 19 ਅਪੰਗ ਜਿਨ੍ਹਾਂ ਵਿੱਚ ਪਰਮਜੀਤ ਪੁੱਤਰ ਬੋਹੜਾ ਪਿੰਡ ਲੂਥਰ ਫਿਰੋਜਪੁਰ, ਚਰਨਜੀਤ ਸਿੰਘ ਪੁੱਤਰ ਬੋਹੜ ਸਿੰਘ ਪਿੰਡ ਗੱਟੀ ਰਾਜੋ ਕੇ ਫਿਰੋਜਪੁਰ, ਜਰਨੈਲ ਸਿੰਘ ਪੁੱਤਰ ਬੰਤਾ ਸਿੰਘ ਕੰਬੋਜ਼ ਨਗਰ ਫਿਰੋਜਪੁਰ, ਰਮਨ ਪੁੱਤਰ ਜੱਗਾ ਬਸਤੀ ਖਾਨ ਕੇ ਫਿਰੋਜਪੁਰ, ਛਿੰਦੋ ਪਤਨੀ ਪੱਪ ਪਿੰਡ ਖਿਲਚੀ ਕਦੀਮ, ਮੀਨੂ ਪੱਤਨੀ ਦੇਸ ਰਾਜ ਫਿਰੋਜ਼ਪੁਰ ਸ਼ਹਿਰ, ਵਿੱਕੀ ਪੁੱਤਰ ਰਾਮ ਦਾਸ ਕੁੰਦਨ ਨਗਰ ਫਿਰੋਜ਼ਪੁਰ ਸ਼ਹਿਰ, ਹਰਮਨਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਪਿੰਡ ਬੱਗੂ ਵਾਲਾ, ਕੁਮਾਰ ਪੁੱਤਰ ਸ਼ੈਫੀ ਬਸਤੀ ਆਵਾ ਫਿਰੋਜਪੁਰ ਸ਼ਹਿਰ, ਸਨੀ ਪੁੱਤਰ ਲਾਲ ਚੰਦ ਬਸਤੀ ਬਾਗ ਵਾਲੀ ਫਿਰੋਜ਼ਪੁਰ ਸ਼ਹਿਰ, ਤਰਸੇਮ ਪੁੱਤਰ ਸਾਦਕ ਸਿੰਘ ਅਲੀ ਕੇ ਫਿਰੋਜਪੁਰ, ਸੁਰੇਸ਼ ਕੁਮਾਰ ਪੁੱਤਰ ਮੂਲ ਚੰਦ ਫਿਰੋਜ਼ਪੁਰ ਸ਼ਹਿਰ, ਦੇਸਰਾਜ ਸਿੰਘ ਪੁੱਤਰ ਜਗੀਰ ਸਿੰਘ ਪਿੰਡ ਗੱਟੀ ਰਾਜੋ ਕੇ, ਸੁੱਖਚੈਨ ਸਿੰਘ ਪੁੱਤਰ ਚੰਦ ਸਿੰਘ ਪਿੰਡ ਗੱਟੀ ਰਹਿਮੋ ਕੇ, ਅਮਰੀਕ ਸਿੰਘ ਪੁੱਤਰ ਨਿਰਮਲ ਸਿੰਘ ਨਾਨਕਪੁਰਾ ਕੰਬੋਜ਼ ਨਗਰ ਫਿਰੋਜ਼ਪੁਰ ਸ਼ਹਿਰ, ਤਨਵੀਜ ਪੁੱਤਰ ਰਾਜਿੰਦਰ ਬਸਤੀ ਟੈਕਾ ਵਾਲੀ ਫਿਰੋਜਪੁਰ ਸ਼ਹਿਰ, ਅੰਗੂਰ ਸਿੰਘ ਪੁੱਤਰ ਧਿਆਨ ਸਿੰਘ ਪਿੰਡ ਖਾਈ ਫੇਮੇ ਕੇ, ਕੁਲਵੰਤ ਕੌਰ ਪੁੱਤਰੀ ਮੰਗਲ ਸਿੰਘ ਕੁਤਬਦੀਨ ਵਾਲਾ ਫਿਰੋਜਪੁਰ, ਪ੍ਰਿਤਪਾਲ ਸਿੰਘ ਪੁੱਤਰ ਹਰਦੀਪ ਸਿੰਘ ਆਉਟ ਸਾਈਡ ਜੀਰਾ ਗੇਟ ਫਿਰੋਜਪੁਰ ਸ਼ਹਿਰ ਸ਼ਾਮਲ ਹਨ।

Advertisements

ਇਸ ਮੌਕੇ ਵਿਧਾਇਕ ਪਿੰਕੀ ਅਤੇ ਉਨ੍ਹਾਂ ਦੀ ਧਰਮ ਪਤਨੀ ਦਾ ਅਪੰਗ ਵਿਅਕਤੀਆ ਵੱਲੋਂ ਕਾਂਗਰਸ ਪਾਰਟੀ ਜਿੰਦਾਬਾਦ ਦੇ ਨਾਅਰੇ ਲਗਾਕੇ ਧੰਨਵਾਦ ਕੀਤਾ ਗਿਆ। ਵਿਧਾਇਕ ਪਿੰਕੀ ਅਤੇ ਉਹਨਾ ਦੀ ਪਤਨੀ ਨੇ ਕਿਹਾ ਕਿ ਇਹ ਅਪੰਗ ਵਿਅਕਤੀ ਸਾਡੇ ਪਰਿਵਾਰ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਬੈਟਰੀ ਵਾਲੀ ਟਰਾਈਸਾਇਕਲ ਮਿਲਣ ਨਾਲ ਹੁਣ ਇਹ ਜ਼ਰੂਰਤਮੰਦ ਅਪੰਗ ਆਪਣੇ ਕੰਮਕਾਜ ਲਈ ਕਿਤੇ ਵੀ ਜਾ ਸਕਦੇ ਹਨ ਇਸ ਕਰਕੇ ਇਹ ਟਰਾਈਸਾਈਕਲ ਇਨ੍ਹਾਂ ਦੇ ਰੋਜਗਾਰ ਲਈ ਕਾਫੀ ਸਹਾਈ ਸਿੱਧ ਹੋਣਗੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਪੰਗ ਅਤੇ ਬੇ ਸਹਾਰਾ ਵਿਅਕਤੀਆ ਲਈ ਗਈ ਮਹੱਤਵਪੂਰਨ ਯੋਜਨਾਵਾਂ ਲਾਗੂ ਕਰ ਰਹੇ ਹਨ। ਇਸ ਮੋਕੇ ਤੇ ਸੀਨੀ. ਕਾਂਗਰਸੀ ਆਗੂ ਧਰਮਜੀਤ ਸਿੰਘ ਗਿਆਨ ਹਾਂਡਾ, ਚੇਅਰਮੈਨ ਸੁਖਵਿੰਦਰ ਸਿੰਘ ਅਟਾਰੀ, ਚੇਅਰਮੈਨ ਬਲਵੀਰ ਬਾਠ, ਪ੍ਰਧਾਨ ਰਿੰਕੂ ਗਰੋਵਰ, ਸੁਰਜੀਤ ਸਿੰਘ ਸੇਠੀ ਅਤੇ ਚੇਅਰਮੈਨ ਬਲਵੀਰ ਸਿੰਘ ਬਾਵਾ, ਸਾਰੇ ਕੌਂਸਲਰ ਤੇ ਮੋਹਤਬਰ ਲੋਕ ਮੌਜੂਦ ਸਨ।

LEAVE A REPLY

Please enter your comment!
Please enter your name here