ਯੂਪੀ ਵਿੱਚ ਭਾਰੀ ਮੀਂਹ ਦੇ ਕਾਰਣ ਹੁਣ ਤੱਕ 22 ਲੋਕਾਂ ਦੀ ਮੌਤ, ਕਈ ਜ਼ਿਲਿਆ ਵਿੱਚ ਕੀਤਾ ਰੈਡ ਅਲਰਟ ਜਾਰੀ

ਉੱਤਰ ਪ੍ਰਦੇਸ਼( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ। ਉੱਤਰ ਪ੍ਰਦੇਸ਼ ਦੇ ਇਲਾਕਿਆ ਵਿੱਚ ਕਈ ਦਿਨਾਂ ਤੋ ਲਗਾਤਾਰ ਭਾਰੀ ਬਾਰਿਸ਼ ਹੋਣ ਦੇ ਕਾਰਣ ਇੱਥੇ ਦੇ ਸਥਾਨਿਕ ਲੋਕ ਕਾਫੀ ਪ੍ਰਭਾਵਿਤ ਹੋ ਗਏ ਹਨ, ਜਿਸਦੇ ਕਾਰਣ ਵੱਖ- ਵੱਖ ਇਲਾਕਿਆ ਵਿੱਚ ਘਰਾਂ ਦੀਆ ਛੱਤਾਂ ਅਤੇ ਮਕਾਨ ਡਿੱਗਣ ਦੇ ਕਾਰਣ ਹੁਣ ਤੱਕ 22 ਲੋਕ ਆਪਣੀ ਜਾਨ ਗੁਆ ਚੁੱਕੇ ਹਨ । ਜਦਕਿ ਕਈ ਜ਼ਖਮੀ ਹੋਏ ਹਨ ਜ਼ਿਨ੍ਹਾਂ ਦਾ ਇਲਾਜ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ ।

Advertisements

ਯੂਪੀ ਵਿੱਚ ਭਾਰੀ ਬਾਰਿਸ਼ ਹੋਣ ਦੇ ਕਾਰਣ ਯੂਪੀ ਸਰਕਾਰ ਨੇ ਦੋ ਤਿੰਨ ਦਿਨਾਂ ਦੇ ਲਈ ਸਕੂਲ ਕਾਲਜ ਵੀ ਬੰਦ ਕਰ ਦਿੱਤੇ ਹਨ। ਇਸਤੋ ਇਲਾਵਾ ਹਰਦੋਈ, ਕੰਨੌਜ, ਫਰੁਖਾਬਾਦ, ਸ਼ਾਹਜਹਾਂਪੁਰ, ਅਤੇ ਹੋਰ ਕਈ ਇਲਾਕਿਆ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਵਿਭਾਗ ਵੱਲੋ ਕਈ ਜ਼ਿਲਿਆ ਵਿੱਚ ਓਰੇਂਜ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ ।

LEAVE A REPLY

Please enter your comment!
Please enter your name here