Thursday, October 22, 2026
Home Himachal ਸੜਕ ਤੇ ਖੜ੍ਹੀਆਂ ਗੱਡੀਆਂ ਉੱਤੇ ਡਿੱਗਿਆ ਪਹਾੜ ਦਾ ਵੱਡਾ ਹਿੱਸਾ, 2 ਦੀ...

ਸੜਕ ਤੇ ਖੜ੍ਹੀਆਂ ਗੱਡੀਆਂ ਉੱਤੇ ਡਿੱਗਿਆ ਪਹਾੜ ਦਾ ਵੱਡਾ ਹਿੱਸਾ, 2 ਦੀ ਮੌਤ, ਕਈ ਜ਼ਖ਼ਮੀ

ਨਾਗਾਲੈਂਡ (ਦ ਸਟੈਲਰ ਨਿਊਜ਼)। ਨਾਗਾਲੈਂਡ ਦੇ ਦੀਮਾਪੁਰ ਵਿੱਚ ਇੱਕ ਘਟਨਾ ਵਾਪਰਨ ਦੀ ਖ਼ਬਰ ਮਿਲੀ ਹੈ। ਜਿੱਥੇ ਪਹਾੜ ਤੋਂ ਚਟਾਨ ਦਾ ਵੱਡਾ ਹਿੱਸਾ ਸੜਕ ਤੇ ਖੜ੍ਹੀਆਂ ਗੱਡੀਆਂ ਤੇ ਡਿੱਗ ਪਿਆ। ਇਸ ਹਾਦਸੇ ਵਿੱਚ ਤਿੰਨ ਕਾਰਾਂ ਦਾ ਨੁਕਸਾਨ ਹੋ ਗਿਆ, ਜਿਸ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਲੋਕ ਗੰਭੀਰ ਜ਼ਖ਼ਮੀ ਹੋ ਗਏ। ਇਸ ਘਟਨਾ ਦੀ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ।

Advertisements

ਵੀਡੀਓ ਵਿੱਚ ਵੇਖਿਆ ਜਾਂਦਾ ਹੈ ਕਿ ਪਹਿਲੀ ਕਾਰ ਨੂੰ ਨੁਕਸਾਨ ਪਹੁੰਚਾਉਣ ਤੋਂ ਬਾਅਦ ਚਟਾਨ ਦਾ ਇਹ ਹਿੱਸਾ ਅੱਗੇ ਖੜ੍ਹੀ ਇੱਕ ਹੋਰ ਕਾਰ ਨਾਲ ਵੀ ਟਕਰਾ ਜਾਂਦਾ ਹੈ। ਦੂਸਰੀ ਕਾਰ ਵੀ ਚਟਾਨ ਦੀ ਲਪੇਟ ਵਿੱਚ ਆ ਕੇ ਟੇਢੀ ਹੋ ਗਈ। ਜਿਸ ਕਾਰਨ ਦੂਜੇ ਕਾਰ ਵਿੱਚ ਬੈਠੇ ਲੋਕ ਵੀ ਜ਼ਖ਼ਮੀ ਹੋ ਗਏ।

LEAVE A REPLY

Please enter your comment!
Please enter your name here