“ਬੰਦਾ ਨਹੀਂ ਹੁੰਦਾ ਮਾੜਾ” ਦੀ ਦੂਰਦਰਸ਼ਨ ਤੇ ਪੇਸ਼ਕਾਰੀ 18 ਸਤੰਬਰ ਨੂੰ

ਅੱਤੋਵਾਲ (ਦ ਸਟੈਲਰ ਨਿਊਜ਼)ਰਿਪੋਰਟ-ਮਹਿੰਦਰ ਸਿੰਘ ਝੱਮਟਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਮੀਤ ਪ੍ਰਧਾਨ, ਗੀਤਕਾਰ ਅਤੇ ਗਾਇਕ ਮੱਖਣ ਭੈਣੀਵਾਲਾ ਦੇ ਨਵੇਂ ਗੀਤ “ਬੰਦਾ ਨਹੀਂ ਹੁੰਦਾ ਮਾੜਾ” ਦੂਰਦਰਸ਼ਨ ਤੇ ਮਿਤੀ 18 ਸਤੰਬਰ, ਦਿਨ ਸ਼ਨੀਵਾਰ ਨੂੰ ਰਾਤ 8 ਵਜੇ ਡੀ.ਡੀ. ਪੰਜਾਬੀ ਦੇ ਪ੍ਰੋਗਰਾਮ “ਛਣਕਾਰ” ਵਿੱਚ ਪ੍ਰਸਾਰਿਤ ਕੀਤਾ ਜਾਵੇਗਾ । ਇਸ ਸਬੰਧੀ ਦੂਰਦਰਸ਼ਨ ਤੇ ਹੋਈ ਗੀਤ ਦੀ ਸ਼ੂਟਿੰਗ (ਰਿਕਾਰਡਿੰਗ) ਮੌਕੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਸਕੱਤਰ ਮਹਿਲਾ ਵਿੰਗ ਰਾਜਵਿੰਦਰ ਕੌਰ ਰਾਜ, ਖਜ਼ਾਨਚੀ ਮਾ. ਮਨਜੀਤ ਸਿੰਘ ਵੱਸੀ, ਸਕੱਤਰ ਸਿੰਘ ਪੁਰੇਵਾਲ, ਅਮਰੀਕ ਸਿੰਘ ਮੱਟੂ ਵੀ ਉਚੇਚੇ ਤੌਰ ਤੇ ਪੁਜੇ, ਜੋ ਕਿ ਇਸ ਗੀਤ ਦਾ ਆਨੰਦ ਮਾਣਦੇ ਨਜ਼ਰ ਆਉਣਗੇ ।

Advertisements

ਜਿਕਰਯੋਗ ਹੈ ਕਿ ਮੱਖਣ ਭੈਣੀਵਾਲਾ ਦਾ ਇਹ ਗੀਤ ਆਰਵ ਪ੍ਰੋਡਕਸ਼ਨ ਵੱਲੋਂ ਨਿਰਮਾਤਾ ਲਲਿਤ ਮਹਿਤਾ ਅਤੇ ਲਾਡੀ ਨਿੱਜਰ ਦੀ ਪੇਸ਼ਕਸ਼ ਹੈ ਅਤੇ ਇਸਦੇ ਪੋਸਟਰ ਨੂੰ ਬੀਤੇ ਦਿਨੀਂ ਪੰਜਾਬੀ ਸਾਹਿਤ ਸਭਾ ਬਕਾਲਾ ਸਾਹਿਬ ਵੱਲੋਂ ਇਕ ਵਿਸ਼ੇਸ਼ ਸਮਗਾਮ ਦੌਰਾਨ ਲੋਕ ਅਰਪਿਤ ਕੀਤਾ ਜਾ ਚੁੱਕਾ ਹੈ ।

LEAVE A REPLY

Please enter your comment!
Please enter your name here