ਸ਼ਾਮਚੁਰਾਸੀ ਕਾਂਗਰਸ ਪਰਿਵਾਰ ਵਿੱਚ ਵਾਧਾ, ਭਰਮੀ ਗਿਣਤੀ ‘ਚ ਗੁਜਰ ਭਾਈਚਾਰਾ ਕਾਂਗਰਸ ਪਾਰਟੀ ਵਿੱਚ ਸ਼ਾਮਿਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹਲਕਾ ਸ਼ਾਮਚੁਰਾਸੀ ਅੰਦਰ ਯੂਥ ਕਾਂਗਰਸ ਕਮੇਟੀ ਵਲੋਂ ਡੋਰ ਟੂ ਡੋਰ ਮੁਹਿੰਮ ਤਹਿਤ ਲੋਕਾਂ ਨੂੰ ਵਿਧਾਇਕ ਪਵਨ ਕੁਮਾਰ ਆਦੀਆ ਵਲੋਂ ਕੀਤੇ ਗਏ ਵਿਕਾਸ ਤੇ ਸੁਧਾਰ ਕੰਮਾਂ ਪ੍ਰਤੀ ਜਾਗਰੂਕ ਕਰਨ ਦੇ ਮਨਸੂਬੇ ਤਹਿਤ ਪਿੰਡ ਬਸੀ ਮਰੂਫ਼, ਬਸੀ ਕਾਸੋ, ਜਲਾਲਪੁਰ ਅਤੇ ਕਾਂਟੀਆ ਦੇ ਗੁਜ਼ਰ ਭਾਈਚਾਰੇ ਦੇ ਲੋਕਾਂ ਵਲੋਂ ਭਰਮੀ ਗਿਣਤੀ ਚ ਕਾਂਗਰਸ ਪਾਰਟੀ ਦਾ ਪੱਲਾ ਫੜਿਆ। ਹਲਕਾ ਸ਼ਾਮਚੁਰਾਸੀ ਯੂਥ ਕਾਂਗਰਸ ਪ੍ਰਧਾਨ ਪਵਿੱਤਰਦੀਪ ਸਿੰਘ ਆਹਲੂਵਾਲੀਆ ਵਲੋਂ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਗੁਜ਼ਰ ਭਾਈਚਾਰੇ ਦੇ ਲੋਕ ਨੂੰ ਜਾਗਰੂਕ ਕਰਕੇ ਕਾਂਗਰਸ ਨਾਲ ਜੋੜਿਆ ਗਿਆ, ਜਿਨ੍ਹਾਂ ਨੂੰ ਹਲਕਾ ਵਿਧਾਇਕ ਪਵਨ ਕੁਮਾਰ ਆਦੀਆ ਵਲੋਂ ਪਿੰਡ ਬਸੀ ਮਰੂਫ ਗਾਂਗੀ, ਲਿਆਕਤ ਅਲੀ, ਸਫੀ ਦੀਨ, ਸਦੀਕ ਮਖੱਣ, ਬਸੀ ਕਾਸੋ ਕਰਮਦੀਨ, ਮਖੱਣ, ਬਾਧ ਯਕੂਬ, ਮੁੱਨੀ, ਜਲਾਲਪੁਰ ਬਾਬੂਦੀਨ, ਸਫੀ ਦੀਨ, ਗਨੀ, ਲਿਆਕਤ, ਜਕੂਬ, ਬਿਟੂ, ਮੂਸਾ, ਜੂਰੀ, ਕਾਂਟੀਆਂ ਨਾਊ, ਭੂੱਲਾ, ਭਾਊ,ਆਦਿ ਭਰਮੀ ਗਿਣਤੀ ‘ਚ ਗੁਜ਼ਰ ਭਾਈਚਾਰੇ ਦੇ ਲੋਕਾਂ ਨੂੰ ਸਨਮਾਨਿਤ ਕਰਕੇ ਕਾਂਗਰਸ ਪਾਰਟੀ ‘ਚ ਸ਼ਾਮਿਲ ਕੀਤਾ।

Advertisements

ਇਸ ਮੌਕੇ ਹਲਕਾ ਸ਼ਾਮਚੁਰਾਸੀ ਦੇ ਵਿਧਾਇਕ ਪਵਨ ਕੁਮਾਰ ਆਦੀਆ ਕਿਹਾ ਕਿ ਕਾਂਗਰਸ ਪਾਰਟੀ ਚ ਸ਼ਾਮਿਲ ਹੋਣ ਵਾਲੇ ਹਰ ਵਿਅਕਤੀ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਆਦੀਆ ਨੇ ਕਿਹਾ ਕਿ ਹਲਕਾ ਸ਼ਾਮਚੁਰਾਸੀ ਵਿੱਚ ਹਰ ਵਰਗ ਦੇ ਲੋਕਾਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਪਿੰਡਾਂ ਦੇ ਵਿਕਾਸ ਅਤੇ ਆਮ ਸਹੂਲਤਾਵਾਂ ਲਈ ਗ੍ਰਾਂਟਾ ਦੇ ਗੱਫੇ ਦਿੱਤੇ ਗਏ ਹਨ ਅਤੇ ਹੋਰ ਗ੍ਰਾਂਟਾ ਜਾਰੀ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਸੀਨਿਅਰ ਯੂਥ ਆਗੂ ਸੌਰਵ ਆਦੀਆਂ, ਹਲਕਾ ਸ਼ਾਮਚੋਰਾਸੀ ਦੇ ਯੂਥ ਪ੍ਰਧਾਨ ਪਵਿੱਤਰਦੀਪ ਸਿੰਘ ਆਹਲੂਵਾਲੀਆ, ਸਰਿੰਦਰ ਬਸੀ ਮਰੂਫ, ਮੁਸਤਾਕ ਪ੍ਰਧਾਨ ਯੂਥ ਕਾਂਗਰਸ ਬਲਾਕ ਹਰਿਆਣਾ, ਆਮੂਦੀਨ, ਬਿਟੂ, ਸਦੀਕ ਅਲੀ, ਬਾਬੂਦੀਨ, ਸ਼ਾਂਮਾਂ, ਸ਼ੈਫ ਅਲੀ, ਸ਼ੇਰੀ ਆਦਿ ਹਾਜ਼ਰ ਹੋਏ ।

LEAVE A REPLY

Please enter your comment!
Please enter your name here