ਹਲਕਾ ਇੰਚਾਰਜ ਮੰਜੂ ਅਤੇ ਜ਼ਿਲ੍ਹਾ ਪ੍ਰਧਾਨ ਇੰਡੀਅਨ ਨੂੰ ਆਰੀਆ ਸਮਾਜ ਦੇ ਪ੍ਰਧਾਨ ਕਪੂਰ ਚੰਦ ਨੇ ਦਿੱਤਾ ਆਸ਼ੀਰਵਾਦ

ਕਪੂਰਥਲਾ ( ਦ ਸਟੈਲਰ ਨਿਊਜ਼), ਰਿਪੋਰਟ-ਕੁਮਾਰ ਗੌਰਵ: ਆਮ ਆਦਮੀ ਪਾਰਟੀ ਨੂੰ ਹਲਕਾ ਕਪੂਰਥਲਾ ਵਿੱਚ ਉਦੋਂ ਭਾਰੀ ਬੱਲ ਮਿਲਿਆ ਜਦੋਂ ਨਵ ਨਿਯੁਕਤ ਹਲਕਾ ਇੰਚਾਰਜ ਮੰਜੂ ਰਾਣਾ ਅਤੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਇੰਡੀਅਨ ਨੂੰ ਆਰੀਆ ਸਮਾਜ ਦੇ ਪ੍ਰਧਾਨ ਕਪੂਰ ਚੰਦ ਗਰਗ ਨੇ ਆਸ਼ੀਰਵਾਦ ਦਿੱਤਾ, ਆਪ ਲੀਡਰਸ਼ਿਪ ਨੇ ਆਰੀਆ ਸਮਾਜ ਮੰਦਰ ਦਾ ਦੌਰਾ ਕੀਤਾ ਅਤੇ ਦੇਖਿਆ ਕਿ ਕਿਵੇਂ ਲੋੜਵੰਦ ਬੱਚਿਆਂ ਨੂੰ ਪਡ਼੍ਹਾਈ ਦੇ ਨਾਲ ਨਾਲ ਰੋਜ਼ਗਾਰ ਮੁਹੱਈਆ ਕਰਵਾਉਣ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।

Advertisements

ਹਲਕਾ ਇੰਚਾਰਜ ਮੰਜੂ ਰਾਣਾ ਨੇ ਕਿਹਾ ਕਿ ਮੇਰੀ ਜ਼ਿੰਦਗੀ ਦੇ ਮਾਰਗ ਦਰਸ਼ਕ ਗਰਗ ਸਾਹਿਬ ਹਨ ਜਿਵੇਂ ਉਹ ਸਮਾਜ ਸੇਵਾ ਕਰ ਰਹੇ ਹਨ ਠੀਕ ਉਸੇ ਤਰਜ਼ ਤੇ ਮੈਂ ਵੀ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਹਾਂ ਤਾਂ ਜੋ ਬਾਕੀ ਦੀ ਜ਼ਿੰਦਗੀ ਵੀ ਸਮਾਜ ਅਤੇ ਲੋੜਵੰਦ ਦੇ ਕੰਮ ਆ ਸਕਾਂ। ਜ਼ਿਲ੍ਹਾ ਪ੍ਰਧਾਨ ਗੁਰਪਾਲ ਇੰਡੀਅਨ ਨੇ ਕਿਹਾ ਕਿ ਸਮਾਜ ਵਿੱਚ ਬਹੁਤ ਘੱਟ ਸਮਾਜ ਸੇਵਕ ਹਨ ਜੋ ਇਸ ਤਰ੍ਹਾਂ ਲੋੜਵੰਦ ਬੱਚਿਆਂ ਅਤੇ ਸਮਾਜ ਦੀ ਸੇਵਾ ਕਰ ਰਹੇ ਹਨ ਸਾਨੂੰ ਸਭ ਨੂੰ ਗਰਗ ਸਾਹਿਬ ਤੋਂ ਸਿੱਖਣ ਦੀ ਜ਼ਰੂਰਤ ਹੈ ਤਾਂ ਕਿ ਆਪਣੇ ਡਿੱਗ ਚੁੱਕੇ ਸਮਾਜ ਨੂੰ ਉੱਪਰ ਲਿਜਾਇਆ ਜਾ ਸਕੇ, ਆਪ ਆਗੂ ਸ਼ਾਇਰ ਕੰਵਰ ਇਕਬਾਲ ਸਿੰਘ, ਸੰਜੀਵ ਕੁਮਾਰ, ਉੱਘੇ ਸਮਾਜ ਸੇਵਕ ਰਿਟਾਇਰਡ ਪ੍ਰਿੰਸੀਪਲ ਪ੍ਰੋਮਿਲਾ ਅਰੋੜਾ, ਲੱਕੀ ਅਗਰਵਾਲ, ਸੋਨੀਆ ਅਗਰਵਾਲ , ਅਕਸ਼ੇ ਅਗਰਵਾਲ, ਅਨੀਤਾ ਅਗਰਵਾਲ , ਪਵਨ ਅਗਰਵਾਲ ਅਨਮੋਲ ਅਗਰਵਾਲ, ਰਾਜੂ, ਜੋਤੀ ਅਤੇ ਹੋਰ ਆਰੀਆ ਸਮਾਜ ਮੰਦਰ ਨਾਲ ਜੁੜੇ ਆਗੂ ਸਨ।

LEAVE A REPLY

Please enter your comment!
Please enter your name here