Monday, October 26, 2026
Home National ਕੇਰਲਾ ਦਾ ਇੱਕ ਆਟੋ ਚਾਲਕ 12 ਕਰੋੜ ਦੀ ਲਾਟਰੀ ਜਿੱਤ ਕੇ ਰਾਤੋ...

ਕੇਰਲਾ ਦਾ ਇੱਕ ਆਟੋ ਚਾਲਕ 12 ਕਰੋੜ ਦੀ ਲਾਟਰੀ ਜਿੱਤ ਕੇ ਰਾਤੋ ਰਾਤ ਬਣਿਆ ਕਰੋੜਪਤੀ

ਦਿੱਲੀ (ਦ ਸਟੈਲਰ ਨਿਊਜ਼)। ਕੇਰਲਾ ਦੇ ਇੱਕ ਆਟੋ ਚਾਲਕ ਦੀ ਰਾਤੋ ਰਾਤ ਕਿਸਮਤ ਬਦਲ ਗਈ। ਜਾਣਕਾਰੀ ਦੇ ਅਨੁਸਾਰ ਇੱਕ ਕੇਰਲਾ ਦੇ ਆਟੋ ਚਾਲਕ ਨੇ 12 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਇਸ ਆਟੋ ਚਾਲਕ ਦਾ ਨਾਮ ਜੈਪਾਲਨ ਪੀ ਆਰ ਹੈ ਅਤੇ ਇਸਨੇ ਲਾਟਰੀ ਓਨਮ ਬੰਪਰ ਲਾਟਰੀ ਤੋ ਜਿੱਤੀ ਹੈ। ਲਾਟਰੀ ਜਿੱਤਣ ਤੋ ਬਾਅਦ ਜੈਪਾਲਨ ਅਤੇ ਉਸਦਾ ਪਰਿਵਾਰ ਬਹੁਤ ਖੁਸ਼ ਹੈ। ਜੈਪਾਲਨ ਨੇ ਦੱਸਿਆ ਕਿ ਉਸਨੇ ਫੈਂਸੀ ਲਾਟਰੀ ਟਿਕਟ ਖਰੀਦੀ ਸੀ ਅਤੇ ਉਹ ਕੇਰਲਾ ਦੇ ਕੋਚੀ ਦੇ ਕੋਲ ਸਥਿਤ ਮਰਾਡੂ ਦਾ ਰਹਿਣ ਵਾਲਾ ਹੈ ।

Advertisements

ਜਾਣਕਾਰੀ ਦੇ ਅਨੁਸਾਰ, ਜੈਪਾਲਨ ਨੇ 10 ਸਤੰਬਰ ਨੂੰ ਤ੍ਰਿਪਨੀਤੁਰਾ ਤੋ ਇਹ ਲਾਟਰੀ ਟਿਕਟ ਖਰੀਦੀ ਸੀ। ਲਾਟਰੀ ਜਿੱਤਣ ਤੋ ਬਾਅਦ ਜੈਪਾਲਨ ਨੇ ਦੱਸਿਆ ਕਿ ਉਸਨੇ 12 ਕਰੋੜ ਦੀ ਲਾਟਰੀ ਜਿੱਤੀ ਹੈ ਪਰ ਉਸਨੂੰ ਪੂਰੀ ਰਕਮ ਨਹੀਂ ਮਿਲੀ ਹੈ। ਉਸਨੂੰ ਸਿਰਫ ਟੈਕਸ ਅਦਾ ਕਰਨ ਤੋ ਬਾਅਦ ਲੱਗਪਗ 7 ਕਰੋੜ ਰੁਪਏ ਹੀ ਮਿਲਣਗੇ।

LEAVE A REPLY

Please enter your comment!
Please enter your name here