ਸਿਵਲ ਸਰਜਨ ਫਿਰੋਜ਼ਪੁਰ ਵੱਲੋਂ ਸਿਹਤ ਸੰਸਥਾਵਾਂ ਦੀ ਨਿਗਰਾਨੀ ਦੌਰੇ ਜਾਰੀ

ਫ਼ਿਰੋਜ਼ਪੁਰ ( ਦ ਸਟੈਲਰ ਨਿਊਜ਼): ਸਿਹਤ  ਵਿਭਾਗ  ਫਿਰੋਜ਼ਪੁਰ ਅਧੀਨ  ਸਿਹਤ  ਸੰਸਥਾਵਾਂ  ਵਿਖੇ  ਢੁੱਕਵੇ ਸੁਧਾਰਾਂ  ਲਈ  ਅਧਿਕਾਰੀਆਂ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲਗਾਤਾਰ ਨਿਗਰਾਨੀ ਦੌਰੇ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ.ਰਜਿੰਦਰ ਅਰੋੜਾ ਨੇ ਸਟਾਫ ਨਾਲ ਇਕ ਜਰੂਰੀ ਮੀਟਿੰਗ ਮੌਕੇ ਦਿੱਤੀ ਉਨਾਂ ਦੱਸਿਆ ਕਿ ਉਨਾਂ ਵੱਲੋਂ ਖੁਦ ਵੱਖ-ਵੱਖ ਸਿਹਤ ਸੰਸਥਾਵਾਂ ਦੀ ਚੈਕਿੰਗ ਕੀਤੀ ਗਈ ਹੈ  ਅਤੇ ਡਿਊਟੀ ਤੋਂ ਗੈਰ ਹਾਜ਼ਰ ਜਾਂ ਲੇਟ ਪਹੁੰਚੇ ਸਟਾਫ ਨੂੰ ਤਾੜਨਾ ਪੱਤਰ ਜਾਰੀ ਕੀਤੇ ਗਏ ਹਨ ਅਤੇ ਗੈਰ ਹਾਜਰਿ ਸਟਾਫ ਦੀ ਤਨਖਾਹ  ਰੋਕਣ ਸਬੰਧੀ  ਆਦੇਸ਼ ਵੀ ਜਾਰੀ ਕੀਤੇ ਗਏ ਹਨ।

Advertisements

ਉਨਾਂ ਨੇ ਦੱਸਿਆ ਕਿ ਉਨਾਂ ਵੱਲੋਂ ਸੀ.ਐੱਚ.ਸੀ ਮਮਦੋਟ, ਪੀ.ਐਚ.ਸੀ ਜੀਵਾ ਅਰਾਈ,ਪੰਜੇ ਕੇ ਉਤਾੜ,ਖਾਈ ਫੇਮੇ ਕੀ ਅਤੇ ਅਰਬਨ ਪੀ .ਐੱਚ.ਸੀ ਟੈਂਕਾਂ ਵਾਲੀ ਬਸਤੀ ਆਦਿ ਸੰਸਥਾਵਾਂ ਵਿਚ ਨਿਗਰਾਨੀ ਦੌਰਾ ਕੀਤਾ ਗਿਆ ਹੈ।ਉਨਾਂ ਨੇ ਦੱਸਿਆ ਸਮੂਹ ਸਟਾਫ ਨੂੰ ਸਮੇਂ ਸਿਰ ਹਾਜ਼ਰ ਤੇ ਹੋਣ ਦੇ ਆਦੇਸ਼ ਜਾਰੀ ਕੀਤੇ ਹਨ ਤਾਂ ਕਿ ਸਰਕਾਰ ਵੱਲੋਂ ਉਪਲੱਬਧ ਸਿਹਤ ਸਹੂਲਤਾਵਾਂ ਲੋੜਵੰਦ ਲੋਕਾਂ ਤੱਕ ਸਮੇਂ ਸਿਰ ਪਹੁੰਚਾਈਆਂ ਜਾ ਸਕਣ ।

LEAVE A REPLY

Please enter your comment!
Please enter your name here