ਜਿਲ੍ਹਾ ਬਿਊਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ/ ਮਾਡਲ ਕਰੀਅਰ ਸੈਂਟਰ ਵੱਲੋਂ ਵਿਦਿਆਰਥੀਆਂ ਲਈ ਆਨਲਾਈਨ ਵੈਬੀਨਾਰ ਲਗਾਇਆ

ਫਿਰੋਜਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੀ ਚੱਲ ਰਹੀ ਘਰ-ਘਰ ਰੁਜ਼ਗਾਰ ਮਿਸ਼ਨ ਯੋਜਨਾ ਤਹਿਤ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਜਾਗਰੂਕ ਕਰਨ ਦੇ ਮੰਤਵ ਨਾਲ ਜਿਲ੍ਹਾ ਬਿਊਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ/ ਮਾਡਲ ਕਰੀਅਰ ਸੈਂਟਰ, ਫਿਰੋਜਪੁਰ ਵੱਲੋਂ ਸ਼ਹੀਦ ਭਗਤ ਸਿੰਘ ਕਾਲਜ ਆੱਫ ਸਟੇਟ ਟੈਕਨੀਕਲ ਕੈਂਪਸ, ਫਿਰੋਜਪੁਰ ਦੇ ਵਿਦਿਆਰਥੀਆਂ ਲਈ ਇੱਕ ਵਿਸੇ਼ਸ ਆਨਲਾਈਨ ਵੈਬੀਨਾਰ ਕਾਊਂਸਲਿੰਗ ਸੈਸ਼ਨ ਲਗਾਇਆ ਗਿਆ ਜਿਸ ਵਿੱਚ ਰਾਹੁਲ ਵੋਹਰਾ, ਯੰਗ ਪ੍ਰੋਫੈਸ਼ਨਲ, ਮਾਡਲ ਕਰੀਅਰ ਸੈਂਟਰ, ਫਿਰੋਜਪੁਰ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਮਿਆਰ ਨੂੰ ਊੱਚਾ ਚੁੱਕਣ ਲਈ ਆਪਣੀ ਉਚੇਰੀ ਯੋਗਤਾ ਨੂੰ ਮੁੱਖ ਰੱਖਦੇ ਹੋਏ ਸਹੀ ਕਿੱਤਾ ਅਪਣਾ ਕੇ ਚੰਗਾ ਭਵਿੱਖ ਬਨਾਉਣ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਗੁਰਜੰਟ ਸਿੰਘ, ਪਲੇਸਮੈਂਟ ਅਫਸਰ, ਜਿਲ੍ਹਾ ਬਿਊਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜਪੁਰ ਜੀ ਨੇ ਪੰਜਾਬ ਸਰਕਾਰ ਵੱਲੋਂ ਆਈ.ਆਈ.ਟੀ. ਰੋਪੜ ਵੱਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਫਰੀ ਕੋਰਸ ਬਾਰੇ ਦਸਿਆ।

Advertisements

ਇਸ ਤੋਂ ਇਲਾਵਾ ਪੰਜਾਬ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਵੱਖ—ਵੱਖ ਸਵੈ-ਰੋਜ਼ਗਾਰ ਦੀਆਂ ਸਕੀਆਂ, ਪੰਜਾਬ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਚੱਲ ਰਹੀਆਂ ਸਕਿੱਲ ਟੇ੍ਰਨਿੰਗਾਂ ਦੇ ਨਾਲ—ਨਾਲ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਲਗਾਏ ਜਾਣ ਵਾਲੇ ਬਲਾਕ ਪੱਧਰੀ ਅਤੇ ਜਿਲ੍ਹਾ ਪੱਧਰੀ ਰੋਜ਼ਗਾਰ ਮੇਲਿਆਂ ਬਾਰੇ ਦੱਸਦਿਆਂ ਇਹਨਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਜਾਗਰੂਕ ਕੀਤਾ ਅਤੇ ਵਧੇਰੇ ਜਾਣਕਾਰੀ ਹਾਸਿਲ ਕਰਨ ਲਈ www.pgrkam.com ਅਤੇ www.ncs.gov.in ਤੇ ਰਜਿਸਟਰਡ ਕਰਨ ਲਈ ਪੇ੍ਰਰਿਤ ਕਰਦਿਆਂ ਜਿਲ੍ਹਾ ਬਿਊਰੋ ਆੱਫ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਆਈ ਬਲਾਕ, ਦੂਜੀ ਮੰਜਿਲ, ਡੀ.ਸੀ. ਕੰਪਲੈਕਸ, ਫਿਰੋਜਪੁਰ ਵਿਖੇ ਵਿਜਿਟ ਕਰਨ ਲਈ ਕਿਹਾ ਗਿਆ।

LEAVE A REPLY

Please enter your comment!
Please enter your name here