ਪਿੰਡ ਅਲੀਕੇ ਡਿਸਪੈਂਸਰੀ ਚ’ ਮਨਾਇਆ ਗਿਆ ਸੰਸਾਰ ਹਾਰਟ ਦਿਵਸ

ਫ਼ਿਰੋਜ਼ਪੁਰ (ਦ ਸਟੈਲਰ ਨਿਊਜ਼)। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਪਿੰਡ  ਅਲੀਕੇ ਦੀ ਡਿਸਪੈਂਸਰੀ ’ਚ ਸੰਸਾਰ ਹਾਰਟ ਦਿਵਸ ਮਨਾਇਆ ਗਿਆ। ਇਸ ਦੋਰਾਨ ਨਗਰ ਨਿਵਾਸੀਆਂ ਦੇ ਬੀ.ਪੀ. ਤੇ ਸ਼ੁਗਰ ਦੀ ਜਾਂਚ ਕੀਤੀ ਗਈ । ਪਿੰਡ ਦੇ ਲੋਕਾਂ ਨੂੰ ਦਿਲ ਦੀਆਂ ਬੀਮਾਰੀਆਂ ਲੱਗਣ ਤੇ ਇਸ ਤੋਂ ਬਚਾਅ  ਕਰਨ ਬਾਰੇ ਦੱਸਿਆ ਗਿਆ। ਇਸ ਪ੍ਰੋਗਰਾਮ ਵਿਚ ਸੀ.ਐਚ.ਓ ਮੈਡਮ ਰੇਨੂੰ ਨੇ ਦੱਸਿਆ ਕਿ ਦਿਲ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਹਰ ਰੋਜ਼ ਸੈਰ ਕਰਨੀ ਚਾਹੀਦੀ ਹੈ । ਨਮਕ ਤੇ ਤਲੀਆਂ ਵਸਤੂਆ ਦਾ ਘੱਟ ਉਪਯੋਗ ਕਰਨਾ ਚਾਹੀਦਾ ਹੈ ।  

Advertisements

ਉਹਨਾਂ ਦੱਸਿਆ ਕਿ  ਦਿਲ ਨੂੰ ਤੰਦਰੁਸਤ ਰੱਖਣ ਲਈ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ । ਸ਼ਰਾਬ ਤੇ ਸਿਗਰਟ ਦਾ ਉਪਯੋਗ ਨਹੀਂ ਕਰਨਾ ਚਾਹੀਦਾ । ਮੈਡਮ ਰੇਨੂੰ ਨੇ ਦੱਸਿਆ ਕਿ ਛਾਤੀ ਵਿਚ ਤੇਜ਼ ਦਰਦ ਆਉਣਾ ਜਾਂ ਤਰੇਲੀਆਂ ਆਉਣੀਆਂ ਦਿਲ ਦੀ ਗੰਭੀਰ ਬਿਮਾਰੀ ਦੇ ਲੱਛਣ ਹੋ ਸਕਦੇ ਹਨ। ਇਸ ਦੋਰਾਨ ਮਰੀਜ ਨੂੰ ਡਾਕਟਰ ਕੋਲ ਲੈ ਜਾਣਾ ਚਾਹੀਦਾ ਹੈ । ਲਸਣ ਵਾਲਾ ਦੁੱਧ ਦੇਣਾ ਚਾਹੀਦਾ ਹੈ ਪਿੱਠ ਚ’ ਮਸਾਜ ਕਰਨੀ ਚਾਹੀਦੀ ਹੈ । ਇਸ ਦੋਰਾਨ ਪਿੰਡ ਵਾਸੀ ਹਾਜ਼ਰ ਸਨ।

LEAVE A REPLY

Please enter your comment!
Please enter your name here