ਕਾਂਗਰਸੀ ਵਿਧਾਇਕ ਦੀ ਸ਼ੈਅ ਤੇ ਚਲ ਰਹੀ ਪੁਲਿਸ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ- ਬਸਪਾ ਸ਼੍ਰੋਮਣੀ ਅਕਾਲੀ ਦਲ ਨੇਤਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵਿਧਾਨਸਭਾ ਹਲਕਾ ਚੱਬੇਵਾਲ ਦੇ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਂਝੀ ਬੈਠਕ ਕੀਤੀ ਗਈ ਅਤੇ ਬੈਠਕ ਤੋਂ ਬਾਅਦ ਬਸਪਾ ਤੇ ਸ਼੍ਰੋਮਣੀ ਦਲ ਆਗੂਆਂ ਵਲੋਂ ਪ੍ਰੈਸ ਕਾਂਫਰੈਂਸ ਕੀਤੀ ਗਈ। ਜਿਸ ਵਿੱਚ ਸੋਹਣ ਸਿੰਘ ਠੰਡਲ ਸਾਬਕਾ ਕੈਬਿਨੇਟ ਮੰਤਰੀ ਤੇ ਇੰਚਾਰਜ ਚੱਬੇਵਾਲ, ਸੋਮਨਾਥ ਬੈਂਸ ਜਿਲਾ ਪ੍ਰਧਾਨ ਬਸਪਾ ਅਤੇ ਐਡਵੋਕੇਟ ਪਲਵਿੰਦਰ ਕੁਮਾਰ ਬਸਪਾ ਹਲਕਾ ਚੱਬੇਵਾਲ ਨੇ ਸਾਂਝੇ ਤੌਰ ਤੇ ਸੰਬੋਧਨ ਕਰਦਿਆਂ ਕਥਿਤ ਆਰੋਪ ਲਗਾਏ ਕਿ ਹਲਕਾ ਚੱਬੇਵਾਲ ਦੇ ਕਾਂਗਰਸੀ ਵਿਧਾਇਕ ਅਤੇ ਉਹਨਾਂ ਦਾ ਭਰਾ ਪਿੰਡਾਂ ਦੇ ਮਸਲਿਆਂ ਵਿੱਚ ਹੱਦ ਤੋਂ ਵੱਧ ਦਖਲਅੰਦਾਜੀ ਕਰਦੇ ਹਨ।

Advertisements

ਉਹਨਾਂ ਆਰੋਪ ਲਗਾਇਆ ਕਿ ਜੇਕਰ ਕਿਸੇ ਵੀ ਪਿੰਡ ਦਾ ਸਰਪੰਚ ਪੰਚ ਜਾਂ ਮੋਹਤਵਾਰ ਆਗੂ ਇਹਨਾਂ ਦੇ ਇਸ਼ਾਰੇ ਤੇ ਨਹੀ ਚਲਦਾ ਤਾਂ ਉਸਦੇ ਖਿਲਾਫ ਪੁਲਿਸ ਦੇ ਜਰੀਏ ਤਸ਼ਦੱਦ ਕਰਦੇ ਹਨ ਤੇ ਝੂਠੇ ਮੁਕਦਮੇ ਉਸ ਆਗੂ ਸਰਪੰਚ ਪੰਚ ਤੇ ਦਰਜ ਕਰਵਾਉਂਦੇ ਹਨ ਜੋ ਵੀ ਝੂਠੇ ਮੁਕਦਮੇ ਪੰਚਾਂ, ਸਰਪੰਚਾਂ ਤੇ ਮੋਹਤਵਾਰ ਆਗੂਆਂ ਉਪਰ ਥਾਣਾ ਮੇਹਟੀਆਣਾ ਵਿਖੇ ਹੋਏ ਹਨ ਉਹ ਹਲਕਾ ਵਿਧਾਇਕ ਦੀ ਸ਼ੈਅ ਤੇ ਹੋੋਏ ਹਨ। ਉਹਨਾਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਇਹ ਝੂਠੇ ਤੇ ਬੇਬੁਨਿਆਦੀ ਪਰਚੇ ਜਲਦ ਤੋਂ ਜਲਦ ਰੱਦ ਨਾ ਕੀਤੇ ਤਾਂ ਹਲਕੇ ਦੇ ਪਰੇਸ਼ਾਨ ਤੇ ਦੁਖੀ ਲੋਕਾਂ ਨਾਲ ਮਿਲ ਕੇ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਕਿਸੇ ਵੀ ਸ਼ੰਘਰਸ਼ ਤੋਂ ਪਿੱਛੇ ਨਹੀਂ ਹਟਣਗੇ।

ਇਸ ਮੌਕੇ ਤੇ ਹਾਜਰ ਸਾਥੀਆਂ ਵਿਚ ਨਰਿੰਦਰ ਖਨੌੜਾ ਜਿਲਾ ਸਕੱਤਰ, ਸੁਰਿੰਦਰ ਸਿੰਘ ਪਿੰਕੀ ਵਾਈਸ ਪ੍ਰਧਾਨ ਬਸਪਾ, ਡਾਕਟਰ ਰਮੇਸ਼ ਸਮਿਤੀ ਮੈਂਬਰ, ਮੋਹਨ ਸਿੰਘ ਸਮਿਤੀ ਮੈਂਬਰ, ਵਿੱਕੀ ਬੰਗਾ 2V6 ਪ੍ਰਧਾਨ, ਹੈੱਪੀ ਕੋਟ 2V6, ਪਰਦੀਪ ਕੁਮਾਰ ਸਮਿਤੀ ਮੈਂਬਰ, ਸਰਪੰਚ ਬਲਬੀਰ ਸਿੰਘ, ਸਰਪੰਚ ਲਹਿੰਬਰ ਰਾਮ, ਮਦਨ ਲਾਲ ਪੰਚ, ਸ਼ਾਦੀ ਲਾਲ ਪੰਚ, ਰਾਮ ਸਰੂਪ ਬਸਪਾ ਆਗੂ, ਰੌਸ਼ਨ ਲਾਲ ਬਸਪਾ ਆਗੂ, ਰਾਜੇਸ਼ ਭੁੰਨੋ ਬਸਪਾ ਆਗੂ, ਐਡਵੋਕੇਟ ਨੀਰਜ, ਸੁਰਿੰਦਰ ਸਿੰਘ ਅੱਤੋਵਲ, ਸਤਨਾਮ ਸਿੰਘ ਪੰਚ, ਮੋਹਨ ਸਿੰਘ, ਰਾਜ ਰਾਣੀ ਅਤੇ ਬਹੁਤ ਬੱਡੀ ਗਿਣਤੀ ਵਿੱਚ ਹਲਕੇ ਦੇ ਲੋਕ ਹਾਜਰ ਸਨ।

LEAVE A REPLY

Please enter your comment!
Please enter your name here