ਟਰੈਫਿਕ ਐਜੂਕੇਸ਼ਨ ਸੈੱਲ ਵਲੋਂ ਨਾਗਰਿਕਾਂ ਨੂੰ ਟ੍ਰੈਫਿਕ ਰੂਲਾਂ ਬਾਰੇ ਕੀਤਾ ਜਾਗਰੂਕ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਸੀਨੀਅਰ ਪੁਲਿਸ ਕਪਤਾਨ ਹਰਕਮਲਪ੍ਰੀਤ ਸਿੰਘ ਖੱਖ ਅਤੇ ਅਸ਼ੋਕ ਕੁਮਾਰ ਡੀ.ਐਸ.ਪੀ. ਟਰੈਫਿਕ/ਸਪੈਸ਼ਲ ਬ੍ਰਾਂਚ ਕਪੂਰਥਲਾ ਦੇ ਹੁਕਮਾਂ ਅਨੁਸਾਰ ਅੱਜ ਸਵੇਰੇ ਕਪੂਰਥਲਾ- ਸੁਲਤਾਨਪੁਰ ਲੋਧੀ ਰੋਡ ਕਪੂਰਥਲਾ (ਸ਼ੇਖੂਪੁਰ ਚੁੰਗੀ) ਤੇ ਕਪੂਰਥਲਾ ਦੇ ਵੱਖ-ਵੱਖ ਸਕੂਲਾਂ ਦੇ ਨਾਬਾਲਗਾਂ ਛੋਟੀ ਉਮਰ ਦੇ ਬੱਚੇ/ਵਿਦਿਆਰਥੀਆਂ ਨੂੰ ਵਾਹਨ ਚਲਾਉਣ ਤੋਂ ਰੋਕਿਆ ਗਿਆ। ਵਿਦਿਆਰਥੀਆਂ ਨੂੰ 5 ਦਿਨ ਦਾ ਸਮਾਂ ਦਿੱਤਾ ਗਿਆ ਕਿ ਅੱਜ ਤੋਂ ਬਾਅਦ ਸਕੂਲ ਦੀਆਂ ਬੱਸਾਂ ਜਾਂ ਮਾਪਿਆਂ ਦੀ ਸਹਾਇਤਾ ਨਾਲ ਹੀ ਸਕੂਲ ਜਾਇਆ ਜਾਵੇ। ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਨਾਲ ਹੀ ਜੀਵਨ ਬਚਾਇਆ ਜਾ ਸਕਦਾ ਹੈ। ਸੜਕੀ ਹਾਦਸਿਆਂ ਨੂੰ ਰੋਕਣ ਵਿਦਿਆਰਥੀਆਂ ਨੂੰ ਰੋਡ ਸੇਫਟੀ ਅਤੇ ਟਰੈਫਿਕ ਨਿਯਮਾਂ ਬਾਰੇ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ(ਲੜਕੇ +ਲੜਕੀਆਂ) ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਡਰਾਈਵਿੰਗ ਲਾਇਸੈਂਸ,ਆਰ.ਸੀ, ਬੀਮਾ, ਪ੍ਰਦੂਸ਼ਣ ਸਰਟੀਫਿਕੇਟ, ਆਪਣੇ ਵਾਹਨਾਂ ਦੇ ਦਸਤਾਵੇਜ਼ ਪੁਰੇ ਰੱਖੋਂ। ਰੱਬ ਨਾ ਕਰੇ ਐਕਸੀਡੈਂਟ ਹੋ ਗਿਆ ਤਾਂ ਸਿਰ ਦੀ ਸੱਟ ਹਮੇਸ਼ਾ ਜਾਨ ਲੇਵਾ ਹੁੰਦੀ ਹੈ।ਸਿਰ ਤੇ ਸੱਟ ਲੱਗਣ ਸਮੇਂ ਡਾਕਟਰ ਪਲੱਸਤਰ ਨਹੀਂ ਕਰ ਸਕਦਾ (ਲੱਤ-ਬਾਂਹ ਤੇ ਤਾਂ ਪਲੱਸਤਰ ਲਗ ਸਕਦਾ ਹੈ)।

Advertisements

ਸਿਰ ਤੇ ਵਧੀਆ ਕਿਸਮ ਆਈ.ਐਸ.ਆਈ.ਮਾਰਕਾ ਦਾ ਹੈਲਮੇਟ ਜ਼ਰੂਰ ਪਹਿਨਣਾ ਚਾਹੀਦਾ ਹੈ, ਜਿਸ ਨਾਲ 70% ਸੱਟ ਦੀ ਸੰਭਾਵਨਾ ਘੱਟ ਸਕਦੀ ਹੈ। “ਹੈਲਮਟ ਪਾਓ ਚਾਹੇ ਦਸਤਾਰ ਸਜਾਓ ਸਿਰ ਆਪਣੇ ਨੂੰ ਸੱਟ ਤੋਂ ਬਚਾਓ”। ਨਾਬਾਲਗਾਂ ਵਲੋਂ ਦੋ ਪਹੀਆਂ ਜਾਂ ਚਾਰ ਪਹੀਆਂ ਵਾਹਨ ਚਲਾਉਣ ਸਮੇਂ ਮੋਟਰ ਵਹੀਕਲ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਨਾਬਾਲਗਾਂ ਨੂੰ ਨੂੰ ਕਿਸੇ ਵੀ ਤਰ੍ਹਾਂ ਦਾ ਵਾਹਨ ਸਕੂਲ ਵਿਚ ਲੈਕੇ ਨਾ ਆਉਣ ਦਿਓ। ਸੜਕੀ ਹਾਦਸਿਆਂ ਦਾ ਮੁੱਖ ਕਾਰਨ ਮਨੁੱਖੀ ਗਲਤੀਆਂ ਹੁੰਦੀਆਂ ਹਨ ਇਹ ਕੁਦਰਤੀ ਨਹੀਂ, ਜਿਨ੍ਹਾਂ ਨੂੰ ਅਨੁਸ਼ਾਸਨ ਵਿਚ ਰਹਿ ਕੇ ਸੁਧਾਰਿਆ ਜਾ ਸਕਦਾ ਹੈ।ਸੜਕ ਤੇ ਚਲਦੇ ਸਮੇਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਸਾਡਾ ਵੀ ਫਰਜ਼ ਬਣਦਾ ਹੈ।ਇਸ ਮੌਕੇ ਸਬ ਇੰਸਪੈਕਟਰ ਦਰਸ਼ਨ ਸਿੰਘ ਪੀ.ਸੀ.ਆਰ,ਏ.ਐਸ.ਆਈ.ਬਲਵਿੰਦਰ ਸਿੰਘ ਟਰੈਫਿਕ ਕਪੂਰਥਲਾ (ਏ.ਐਸ.ਆਈ. ਗੁਰਬਚਨ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਕਪੂਰਥਲਾ) ਹਾਜ਼ਿਰ ਹੋਏ ।

LEAVE A REPLY

Please enter your comment!
Please enter your name here