ਖੜ੍ਹੀ ਰੇਲਗੱਡੀ ਵਿੱਚ ਅਚਾਨਕ ਹੋਇਆ ਜ਼ਬਰਦਸਤ ਧਮਾਕਾ, ਸੀਆਰਪੀਐਫ ਦੇ 6 ਜਵਾਨ ਜ਼ਖਮੀ

ਛੱਤੀਸਗੜ( ਦ ਸਟੈਲਰ ਨਿਊਜ਼)। ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਰੇਲਵੇ ਸਟੇਸ਼ਨ ਤੇ ਖੜ੍ਹੀ ਰੇਲਗੱਡੀ ਵਿੱਚ ਅਚਾਨਕ ਜ਼ਬਰਦਸਤ ਧਮਾਕਾ ਹੋ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਸੀਆਰਪੀਐਫ ਦੇ 6 ਜਵਾਨ ਜ਼ਖਮੀ ਹੋ ਗਏ। ਇਹ ਹਾਦਸਾ ਸਵੇਰੇ 6.30 ਵਜੇ ਦੇ ਕਰੀਬ ਪਲੇਟਫਾਰਮ ਨੰਬਰ-2 ਤੇ ਵਾਪਰਿਆ। ਇਸ ਰੇਲਗੱਡੀ ਰਾਹੀਂ ਬਟਾਲੀਅਨ ਦੇ ਜਵਾਨ ਜਾ ਰਹੇ ਸਨ। ਜ਼ਖਮੀ ਜਵਾਂਨਾ ਨੂੰ ਰਾਏਪੁਰ ਦੇ ਸ਼੍ਰੀ ਨਾਰਾਇਣ ਹਲਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ।

Advertisements

ਪਰ ਇਸ ਹਾਦਸੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਕਿਸੇ ਵੀ ਨਾਗਰਿਕ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਜਾਂਚ-ਪੜਤਾਂਲ ਦੇ ਅਨੁਸਾਰ ਇਹ ਧਮਾਕਾ ਡੈਟੋਨੇਟਰ ਫਟਣ ਨਾਲ ਹੋਇਆ। ਰਾਏਪੁਰ ਰੇਲਵੇ ਦੇ ਪੀਆਰਓ ਸ਼ਿਵ ਪ੍ਰਸ਼ਾਦ ਨੇ ਦੱਸਿਆ ਕਿ ਇਸ ਹਾਦਸੇ ਦੀ ਪੁਸ਼ਟੀ ਕੀਤੀ ਗਈ ਹੈ। ਇਸ ਰੇਲਗੱਡੀ ਵਿੱਚ ਡੱਮੀ ਕਾਰਤੂਸ ਨੂੰ ਡੱਬੇ ਵਿੱਚ ਰੱਖਿਆ ਗਿਆ ਸੀ, ਸਾਮਾਨ ਟ੍ਰੇਨ ਦੇ ਡੱਬੇ ਵਿੱਚ ਰੱਖਦੇ ਹੀ ਫੱਟ ਗਿਆ। ਜਿਸ ਦੋਰਾਨ ਇਹ ਹਾਦਸਾ ਵਾਪਰ ਗਿਆ।

LEAVE A REPLY

Please enter your comment!
Please enter your name here