… ਜਦੋਂ ਰਾਣਾ ਗੁਰਜੀਤ ਨੇ ਕਿਹਾ, ਤੁਹਾਡੇ ਤੋਂ ਪਾਣੀ ਕੀ ਪੀਣਾ, ਤੁਹਾਡੇ ਤਾਂ ਪੱਲੇ ਹੀ ਕੁਝ ਨਹੀਂ, ਫੇਰ ਮੰਜੂ ਨੇ ਸੁਣਾਈਆਂ ਖਰੀਆਂ-ਖਰੀਆਂ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਕੁਮਾਰ ਗੌਰਵ। ਦੇਵੀ ਤਾਲਾਬ ਕਪੂਰਥਲਾ ਦੀ ਦੁਸਹਿਰਾ ਗਰਾਊਂਡ ਵਿਖੇ ਆਮ ਆਦਮੀ ਪਾਰਟੀ ਕਪੂਰਥਲਾ ਦੇ ਹਲਕਾ ਇੰਚਾਰਜ ਸਾਬਕਾ ਅਡੀਸ਼ਨਲ ਸੈਸ਼ਨ ਜੱਜ ਮੈਡਮ ਮੰਜੂ ਰਾਣਾ ਜੀ, ਵਪਾਰ ਮੰਡਲ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਸ਼ਾਇਰ ਕੰਵਰ ਇਕਬਾਲ ਸਿੰਘ, ਮਨਿਓਰਟੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਧੰਨਾ, ਐਸ ਸੀ ਵਿੰਗ ਦੇ ਜ਼ਿਲ੍ਹਾ ਜਨਰਲ ਸਕੱਤਰ ਯਸ਼ਪਾਲ ਅਜ਼ਾਦ, ਗੋਬਿੰਦ ਸਿੰਘ, ਸੀਨੀਅਰ ਆਗੂ ਅਵਤਾਰ ਸਿੰਘ ਥਿੰਦ, ਪਿਆਰਾ ਸਿੰਘ ਸੇਵਾ ਮੁਕਤ ਡੀ ਐਸ ਪੀ, ਪਰਵਿੰਦਰ ਸਿੰਘ ਆਰਕੀਟੈਕਟ, ਜ਼ਿਲ੍ਹਾ ਮੀਡੀਆ ਇੰਚਾਰਜ ਹੈਰੀ ਸਿੰਘ,ਯੂਥ ਸੈਕਟਰੀ ਕਰਨਵੀਰ ਦੀਕਸ਼ਤ, ਕਮਲਦੀਪ ਸਿੰਘ, ਹਰਪ੍ਰੀਤ ਸਿੰਘ, ਕੁਲਦੀਪ ਸਿੰਘ ਜੌਹਲ, ਸੰਦੀਪ ਕੁਮਾਰ, ਬਲਵਿੰਦਰ ਕੌਰ ਜ਼ਿਲ੍ਹਾ ਸੈਕਟਰੀ, ਅਮਰਜੀਤ ਕੌਰ ਬਲਾਕ ਪ੍ਰਧਾਨ, ਗੁਰਦੀਪ ਕੌਰ ਬਲਾਕ ਪ੍ਰਧਾਨ ਆਦਿ ਹੋਰ ਪਾਰਟੀ ਵਲੰਟੀਅਰਾਂ ਨੇ ਜਿਥੇ ਦੁਸਹਿਰਾ ਗਰਾਊਂਡ ਵਿੱਚ ਭਰਵੀਂ ਹਾਜ਼ਰੀ ਲਗਵਾਈ ਓਥੇ ਹੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਕਪੂਰਥਲਾ ਯੁਨਿਟ ਵੱਲੋਂ ਲੰਮਾ ਸਮਾਂ ਜਲ ਦੀ ਛਬੀਲ ਦਾ ਲੰਗਰ ਵੀ ਲਗਾਇਆ

Advertisements

ਦੁਸਹਿਰੇ ਦੇ ਇਸ ਮੇਲੇ ਵਿੱਚ ਹਾਜ਼ਰ ਹਜ਼ਾਰਾਂ ਲੋਕਾਂ ਨੂੰ ਮੇਨ ਸਟੇਜ ਤੋਂ ਸੰਬੋਧਨ ਕਰਦਿਆਂ ਹੋਇਆਂ ਮੈਡਮ ਮੰਜੂ ਰਾਣਾ ਨੇ ਬਦੀ ਉੱਪਰ ਨੇਕੀ ਦੀ ਜਿੱਤ ਦੇ ਇਤਿਹਾਸਕ ਦਿਹਾੜੇ ਦੀ ਮਹੱਤਤਾ ਤੋਂ ਜਾਣੂੰ ਕਰਵਾਉਂਦਿਆਂ ਕਿਹਾ ਕਿ ਅੱਜ ਵੀ ਵਿਧਾਇਕ ਅਤੇ ਸਰਕਾਰਾਂ ਲੋਕਾਂ ਨਾਲ ਧੋਖਾ ਕਰ ਰਹੀਆਂ ਨੇ ! ਭ੍ਰਿਸ਼ਟਾਚਾਰ, ਬੇਰੋਜ਼ਗਾਰੀ, ਮਹਿੰਗਾਈ ਅਤੇ ਹੋਰ ਅਲਾਮਤਾਂ ਦੇ ਸਤਾਏ ਹੋਏ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ ! ਉਨ੍ਹਾਂ ਕਿਹਾ ਕਿ ਲੋਕ ਵਾਰੀਆਂ ਬੰਨ੍ਹ ਬੰਨ੍ਹ ਕੇ ਆਉਂਦੀਆਂ ਭ੍ਰਿਸ਼ਟ ਸਰਕਾਰਾਂ ਤੋਂ ਅੱਕੇ ਹੋਏ ਨੇ, ਇਸ ਵਾਰ 2022 ਵਿੱਚ ਲੋਕਾਂ ਦਾ ਰੋਸ ਅੱਗ ਦਾ ਭਾਂਬੜ ਬਣ ਕੇ ਫੁੱਟੇਗਾ, ਅਤੇ ਲੋਕ ਆਮ ਆਦਮੀ ਪਾਰਟੀ ਦੀ ਜਿੱਤ ਦਾ ਝੰਡਾ ਲਹਿਰਾਉਣਗੇ ! ਜ਼ਿਕਰਯੋਗ ਹੈ ਕਿ ਪਾਰਟੀ ਵਲੰਟੀਅਰਾਂ ਵੱਲੋਂ ਕੀਤੀ ਜਾ ਰਹੀ ਜਲ ਦੀ ਸੇਵਾ ਦੌਰਾਨ ਜਦੋਂ ਸੀਨੀਅਰ ਆਗੂ ਸ਼ਾਇਰ ਕੰਵਰ ਇਕਬਾਲ ਸਿੰਘ ਨੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਜੋ ਕਿ ਦੁਸਿਹਰਾ ਗਰਾਉਂਡ ਵਿੱਚੋਂ ਵਾਪਸ ਪਰਤ ਰਹੇ ਸਨ, ਦੀ ਗੱਡੀ ਰੋਕ ਕੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪਾਣੀ ਪੇਸ਼ ਕੀਤਾ ਤਾਂ ਉਨ੍ਹਾਂ ਕਿਹਾ ਕਿ ਮੰਜੂ ਰਾਣਾ ਨੂੰ ਭੇਜੋ

ਮੰਜੂ ਰਾਣਾ ਜੀ ਨੇ ਜਦੋਂ ਉਨ੍ਹਾਂ ਨੂੰ ਪਾਣੀ ਪੇਸ਼ ਕੀਤਾ ਤਾਂ ਉਨ੍ਹਾਂ ਬੜੇ ਹੀ ਹੰਕਾਰ ਵਿੱਚ ਕਿਹਾ ਕਿ ਤੁਹਾਡੇ ਤੋਂ ਪਾਣੀਂ ਕੀ ਪੀਣਾ, ਤੁਹਾਡੇ ਤਾਂ ਪੱਲੇ ਹੀ ਕੁਝ ਨਹੀਂ, ਜਵਾਬ ਵਿੱਚ ਮੰਜੂ ਰਾਣਾ ਜੀ ਨੇ ਕਿਹਾ ਕਿ ਰਾਣਾ ਜੀ ਇਹ ਤਾਂ ਵਕ਼ਤ ਹੀ ਦੱਸੇਗਾ ਕਿ ਕੀਹਦੇ ਪੱਲੇ ਕੀ ਹੈ ਤੇ ਕੀ ਨਹੀਂ ! ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਹੰਕਾਰੀ ਰਾਵਨ ਜਿਸ ਨੇ ਆਪਣੇ ਪਾਵੇ ਨਾਲ ਕਾਲ ਬੰਨ੍ਹਿਆ ਹੋਇਆ ਸੀ, ਦਾ ਪੁਤਲਾ ਹਰ ਸਾਲ ਲੋਕ ਸਾੜਦੇ ਨੇ, ਤੇ ਉਸ ਰੱਬ ਦੀ ਬੇਆਵਾਜ਼ ਲਾਠੀ ਨੇ ਕੱਲ੍ਹ ਨੂੰ ਪਤਾ ਨਹੀਂ ਕੀ ਤੋਂ ਕੀ ਕਰ ਦੇਣੈਂ !

LEAVE A REPLY

Please enter your comment!
Please enter your name here