ਕੋਰੋਨਾਂ: ਪੰਜਾਬ ਸਰਕਾਰ ਵੱਲੋਂ ਨਵੀਆਂ ਗਾਈਡਲਾਈਨਜ਼ ਜਾਰੀ, ਲਗਾਈਆਂ ਪਾਬੰਦੀਆਂ

ਚੰਡੀਗੜ੍ਹ( ਦ ਸਟੈਲਰ ਨਿਊਜ਼)। ਪੰਜਾਬ ਵਿੱਚ ਮੁੜ੍ਹ ਤੋਂ ਕੋਰੋਨਾਂ ਦੇ ਵੱਧਦੇ ਕੇਸਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਵੀਂਆਂ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਗਈਆਂ ਹਨ। ਕੋਰੋਨਾਂ ਦੇ ਪ੍ਰਕੋਪ ਨੂੰ ਦੇਖਦੇ ਹੋਏ ਸਰਕਾਰ ਨੇ 31 ਅਕਤੂਬਰ ਤੱਕ ਬੰਦਿਸ਼ਾਂ ਵਧਾ ਦਿੱਤੀਆਂ ਹਨ। ਵਿਭਾਗ ਨੇ ਇੱਕ ਪੱਤਰ ਜਾਰੀ ਕਰਕੇ ਕਿਹਾ ਕਿ ਸੂਬੇ ਵਿੱਚ ਸਿਰਫ ਉਹੀ ਲੋਕਾਂ ਨੂੰ ਐਟਰੀ ਦਿੱਤੀ ਜਾਵੇਗੀ, ਜਿਹਨਾਂ ਕੋਲ 72 ਘੰਟੇ ਪਹਿਲੇ ਦੀ ਨੈਗੇਟਿਵ ਰਿਪੋਰਟ ਹੋਵੇਗੀ।

Advertisements

ਇਸਤੋਂ ਇਲਾਵਾ ਇਨਡੋਰ ਪ੍ਰੋਗਰਾਮਾਂ ਵਿੱਚ 400 ਅਤੇ ਆਊਟਡੋਰ ਪ੍ਰੋਗਰਾਮਾਂ ਵਿੱਚ 600 ਲੋਕਾਂ ਦੀ ਇਜ਼ਾਜਤ ਹੋਵੇਗੀ। ਪੰਜਾਬ ਸਰਕਾਰ ਦੇ ਆਦੇਸ਼ਾ ਅਨੁਸਾਰ ਬਾਰ, ਸਿਨੇਮਾ ਹਾਲ, ਰੈਸਟੋਰੈਂਟ, ਸਪਾ, ਸਵੀਮਿੰਗ ਪੂਲ, ਕੋਚਿੰਗ ਸੈਂਟਰ, ਜਿੰਮ ਸੈੰਟਰ, ਚਿੜ੍ਹਿਆ ਘਰਾਂ ਆਦਿ ਵਿੱਚ ਵੀ ਦੋ ਤਿਹਾਈ ਫੀਸਦੀ ਲੋਕਾਂ ਨੂੰ ਐੰਟਰੀ ਮਿਲੇਗੀ। ਇਸਦੇ ਨਾਲ ਹੀ ਹਰ ਜ਼ਿਲੇ ਵਿੱਚ ਕੰਮ ਕਰਦੇ ਸੰਬੰਧਿਤ ਸਥਾਨਾਂ ਦੇ ਸਟਾਫ ਨੂੰ ਵੈਕਸੀਨ ਦੀ ਘੱਟੋ-ਘੱਟ ਇੱਕ ਡੋਜ਼ ਲੱਗੀ ਹੋਣੀ ਚਾਹੀਦੀ ਹੈ।

LEAVE A REPLY

Please enter your comment!
Please enter your name here