
ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਕੁਮਾਰ ਗੌਰਵ। ਪੂਰੇ ਦੇਸ਼ ਵਿੱਚ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਭਗਵਾਨ ਵਾਲਮੀਕਿ ਨੇ ਪਵਿੱਤਰ ਗ੍ਰੰਥ ਰਾਮਾਇਣ ਦੀ ਰਚਨਾ ਕੀਤੀ ਹੈ ਅਤੇ ਸੰਸਕ੍ਰਿਤ ਦਾ ਪਹਿਲਾ ਸ਼ਲੋਕ ਲਿਖਿਆ।ਇਨ੍ਹਾਂ ਦੇ ਪ੍ਰਗਟ ਦਿਵਸ ਨੂੰ ਪੂਰੇ ਦੇਸ਼ ਵਿੱਚ ਬੜੇ ਹੀ ਧੂਮਧਾਮ ਦੇ ਨਾਲ ਮਨਾਇਆ ਗਿਆ। ਅੱਜ ਹੈਰੀਟੇਜ ਸਿਟੀ ਕਪੂਰਥਲਾ ਵਿੱਚ ਭਾਜਪਾ ਐਨਜੀਓ ਸੇਲ ਦੇ ਵੱਲੋਂ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਦੇ ਮੌਕੇ ਤੇ ਫਰੂਟ ਚਾਟ ਦਾ ਲੰਗਰ ਲਗਾਇਆ ਗਿਆ। ਫਰੂਟ ਚੱਟ ਦਾ ਲੰਗਰ ਵੰਡਣ ਦਾ ਇਹ ਆਯੋਜਨ ਸ਼ਹਿਰ ਦੇ ਜਲੰਧਰ ਰੋਡ ਤੇ ਭਾਜਪਾ ਐਨਜੀਓ ਸੇਲ ਦੇ ਜਿਲ੍ਹਾ ਪ੍ਰਧਾਨ ਰਾਜੇਸ਼ ਮੰਨਣ ਦੀ ਹਾਜ਼ਰੀ ਵਿੱਚ ਸ਼ੁਰੂ ਕੀਤਾ ਗਿਆ।ਇਸ ਮੌਕੇ ਤੇ ਭਾਜਪਾ ਐਨਜੀਓ ਸੇਲ ਦੇ ਜਿਲ੍ਹਾ ਪ੍ਰਧਾਨ ਰਾਜੇਸ਼ ਮੰਨਣ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੇ ਆਪਣੀ ਤਪਸਿਆ ਅਤੇ ਆਪਣੇ ਗਿਆਨ ਦੇ ਮਾਧਿਅਮ ਨਾਲ ਸੰਸਾਰ ਦੇ ਲੋਕਾਂ ਨੂੰ ਇੱਕ ਰਸਤਾ ਦਿਖਾਇਆ ਅਤੇ ਅੱਜ ਉਨ੍ਹਾਂ ਦੇ ਦੱਸੇ ਹੋਏ ਰਸਤੇ ਤੇ ਹੀ ਚੱਲਣਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੇ ਸੰਸਾਰ ਨੂੰ ਧਰਮ ਦਾ ਰਸਤਾ ਦਿਖਾਇਆ ਹੈ, ਜਿਸ ਤੇ ਚਲਕੇ ਹੀ ਮੁਕਤੀ ਦੀ ਪ੍ਰਾਪਤੀ ਹੋ ਸਕਦੀ ਹੈ।ਇਸ ਮੌਕੇ ਤੇ ਭਾਜਪਾ ਪ੍ਰਦੇਸ਼ ਕਾਰਜਕਾਰਨੀ ਦੇ ਮੈਂਬਰ ਯੱਗ ਦੱਤ ਐਰੀ,ਭਾਜਪਾ ਮੰਡਲ ਪ੍ਰਧਾਨ ਧਰਮਪਾਲ ਮਹਾਜਨ,ਯੁਵਾ ਮੋਰਚਾ ਦੇ ਮੰਡਲ ਪ੍ਰਧਾਨ ਐਡਵੋਕੇਟ ਪਿਊਸ਼ ਮਨਚੰਦਾ, ਭਾਜਪਾ ਐਸਸੀ ਵਿੰਗ ਦੇ ਪ੍ਰਦੇਸ਼ ਬੁਲਾਰੇ ਕਪੂਰਚੰਦ ਥਾਪਰ,ਬੰਟੀ,ਪਵਨ ਧੀਰ,ਸ਼ਿਵ ਕੁਮਾਰ,ਸੌਰਵ ਸੋਹਿਲ ਆਦਿ ਮੌਜੂਦ ਸਨ।












