ਖਟਕੜਕਲਾਂ ਕੋਲ ਵਾਪਰਿਆਂ ਭਿਆਨਕ ਹਾਦਸਾ, ਦੋ ਸਕੀਆਂ ਭੈਣਾਂ ਦੀ ਮੌਤ

ਬੰਗਾ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਬੰਗਾ ਨਵਾਸ਼ਹਿਰ ਨੈਸ਼ਨਲ ਹਾਈਵੇਅ ਤੇ ਸਥਿਤ ਪਿੰਡ ਖਟਕੜ੍ਹ ਕੋਲ ਇੱਕ ਭਿਆਨਕ ਹਾਦਸਾ ਵਾਪਰ ਗਿਆ। ਜਿਸ ਵਿੱਚ ਦੋ ਸਕੀਆਂ ਭੈਣਾਂ ਦੀ ਮੌਕੇ ਤੇ ਮੌਤ ਹੌ ਗਈ। ਮਿਲੀ ਜਾਣਕਾਰੀ ਦੇ ਅਨੁਸਾਰ, ਦੋ ਸਕੀਆਂ ਭੈਣਾਂ ਦੇ ਚਚੇਰੇ ਭਰਾ ਆਮਿਰ ਕਾਰਮਨ ਅਤੇ ਮਹੁੰਮਦ ਅਫਜਲ ਨਿਵਾਸੀ ਜੰਮੂ ਜੋ ਕਿ ਕਾਰ ਵਿੱਚ ਆਪਣੀਆਂ ਚਚੇਰੀਆਂ ਭੈਣਾਂ ਨਾਲ ਜੰਮੂ ਕਸ਼ਮੀਰ ਤੋਂ ਚੰਡੀਗੜ੍ਹ ਲਈ ਜਾ ਰਹੇ ਸਨ। ਇਹ ਚੰਡੀਗੜ੍ਹ ਕੋਈ ਇਮਤਿਹਾਨ ਦੇਣ ਲਈ ਜਾ ਰਹੇ ਸਨ।

Advertisements

ਪਰ ਅਚਾਨਿਕ ਹੀ ਰੋਡ ਤੇ ਜਾਂਦਿਆ ਇੱਕ ਦੋ ਪਹੀਆਂ ਵਾਹਨ ਜੋ ਕਿ ਉਲਟ ਸਾਇਡ ਤੋਂ ਆ ਰਿਹਾ ਸੀ, ਨੂੰ ਬਚਾਉਦੇ ਹੋਏ ਕਾਰ ਦੀ ਬਰੇਕ ਮਾਰੀ ਤਾਂ ਅਚਾਨਿਕ ਹੀ ਕਾਰ ਦਾ ਪਿਛਲਾ ਐਕਸਲ ਟੁੱਟ ਗਿਆ। ਇਸ ਦੋਰਾਨ ਕਾਰ ਦਾ ਸੰਤੂਲਨ ਵਿਗੜ ਗਿਆ ਅਤੇ ਉਹ ਨਜ਼ਦੀਕ ਸਤਿਸੰਗ ਘਰ ਦੀ ਕੰਧ ਨਾਲ ਜਾ ਟਕਰਾਈ। ਜਿਸ ਨਾਲ ਦੋ ਸਕੀਆਂ ਭੈਣਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਚਚੇਰੇ ਭਰਾਵਾਂ ਦੀ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਦੋਰਾਨ ਬੰਗਾ ਥਾਣਾ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

LEAVE A REPLY

Please enter your comment!
Please enter your name here