ਬਰਨਾਲਾ ਵਿੱਚ ਮਾਂ ਨੇ 5 ਅਤੇ 8 ਸਾਲਾਂ ਬੱਚਿਆ ਨੂੰ ਜ਼ਹਿਰ ਦੇ ਕੇ ਫਿਰ ਆਪ ਕੀਤੀ ਖੁਦਕੁਸ਼ੀ

ਬਰਨਾਲਾ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਬਰਨਾਲਾ ਦੇ ਨਜ਼ਦੀਕ ਪੈਂਦੇ ਪਿੰਡ ਕਾਲੇਕੇ ਵਿਖੇ ਇੱਕ ਹੀ ਪਰਿਵਾਰ ਦੁਆਰਾ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦੇ ਅਨੁਸਾਰ ਘਰੇਲੂ ਕਲੇਸ਼ ਹੋਣ ਦੇ ਕਾਰਣ ਇਕ ਔਰਤ ਵੀਰਪਾਲ ਕੌਰ(32), ਉਸਦੀ ਧੀ ਜੋਤੀ ( 5) ਅਤੇ ਉਸਦਾ ਪੁੱਤਰ ਸੁਖਪ੍ਰੀਤ ਸਿੰਘ (9) ਵੱਲੋ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ ਗਈ।

Advertisements

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮਿ੍ਰਤਕ ਵੀਰਪਾਲ ਦੇ ਪਤੀ ਨੇ ਦੱਸਿਆ ਕਿ ਉਹ ਹਰ ਰੌਜ਼ ਦੀ ਤਰਾਂ ਦਿਹਾੜੀ ਕਰਨ ਲਈ ਗਿਆ ਹੋਇਆ ਸੀ। ਉਸਤੋਂ ਬਾਅਦ ਉਸਨੇ ਆਪ ਅਤੇ ਬੱਚਿਆ ਨੂੰ ਜ਼ਹਿਰੀਲੀ ਚੀਜ਼ ਖੁਆ ਦਿੱਤੀ, ਪਰ ਉਸਨੂੰ ਇਸਦੀ ਅਸਲ ਵਜਹ ਨਹੀੰ ਪਤਾ ਹੈ। ਸ਼ਥਾਨਿਕ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਸ ਘਟਨਾ ਦਾ ਜ਼ਾਇਜ਼ਾ ਲਿਆ ਅਤੇ ਮੁੱਖ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਿ੍ਰਤਕ ਵੀਰਪਾਲ ਦਾ ਪਹਿਲਾ ਵੱਡਾ ਬੇਟਾ ਵੀ ਸੀ, ਜਿਸਦੀ ਕੁੱਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਜਿਸਦੇ ਕਾਰਣ ਪੁਲਿਸ ਦੁਆਰਾ ਇਸ ਮਾਮਲੇ ਦੀ ਜਾਂਚ ਪੜਤਾਂਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here