ਪੁਲਿਸ ਵੱਲੋਂ 13 ਹਜ਼ਾਰ ਦਾ ਚਾਲਾਨ ਕੱਟਣ ਤੇ 18 ਸਾਲਾਂ ਨੌਜਵਾਨ ਨੇ ਕੀਤੀ ਖੁਦਕੁਸ਼ੀ

ਹਰਿਆਣਾ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗ੍ਹੜ। ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿੱਚ ਪੁਲਿਸ ਨੇ ਇੱਕ ਨੌਜਵਾਨ ਦਾ ਘਰ ਆਉਂਦੇ ਸਮੇਂ ਚਲਾਨ ਕੱਟ ਕੇ ਉਸਤੇ 13 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾ ਦਿੱਤਾ। ਜਿਸ ਤੋਂ ਨੌਜਵਾਨ ਨੇ ਪਰੇਸ਼ਾਨ ਹੋ ਕੇ ਘਰ ਆ ਕੇ ਜ਼ਹਿਰ ਖਾ ਲਿਆ। ਪਰਿਵਾਰ ਵਾਲੇ ਲੜਕੇ ਨੂੰ ਹਸਪਤਾਲ ਲੈਕੇ ਪਹੁੰਚੇ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਨੌਜਵਾਨ ਨੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਇੱਕ ਵੀਡੀਓ ਵੀ ਬਣਾਇਆ ਸੀ, ਜਿਸ ਵਿੱਚ ਉਹ ਪੁਲਿਸ ‘ਤੇ ਕੁੱਟਮਾਰ ਅਤੇ ਗਾਲੀ ਗਲੌਚ ਦਾ ਦੋਸ਼ ਲਗਾ ਰਿਹਾ ਹੈ। ਫ਼ਿਲਹਾਲ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

Advertisements

ਜਾਣਕਾਰੀ ਦੇ ਅਨੁਸਾਰ, ਸਬਜ਼ੀ ਮੰਡੀ ਏਰੀਆ ਮੰਗਲ ਕਾਲੋਨੀ ਪਾਰਟ ਟੂ ਦੇ ਰਹਿਣ ਵਾਲਾ ਕਰੀਬ 18 ਸਾਲਾ ਮੋਹਿਤ ਗੱਦੇ ਬਣਾਉਣ ਵਾਲੀ ਇੱਕ ਨਿੱਜੀ ਫ਼ੈਕਰਟੀ ਵਿੱਚ ਕੰਮ ਕਰਦਾ ਸੀ। ਦੁਪਹਿਰ ਢਾਈ ਵਜੇ ਉਹ ਖਾਣਾ ਖਾਣ ਲਈ ਘਰ ਆ ਰਿਹਾ ਸੀ। ਤਲਵਾਰ ਚੌਕ ‘ਤੇ ਪੁਲਿਸ ਵੱਲੋੰ ਉਸਨੂੰ ਰੋਕ ਕੇ ਉਸਤੇ 13 ਹਜ਼ਾਰ ਦਾ ਜ਼ੁਰਮਾਨਾ ਲਗਾ ਦਿੱਤਾ ਗਿਆ। ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਇਸ ਦੌਰਾਨ ਤਿੰਨ ਪੁਲਿਸ ਅਧਿਕਾਰੀਆਂ ਨੇ ਨੌਜਵਾਨ ਨਾਲ ਕੁੱਟਮਾਰ ਕੀਤੀ ਅਤੇ ਉਸ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਵੀ ਸੀ। ਪੁਲਿਸ ਨੇ ਉਸ ਨੂੰ ਕਿਹਾ ਕਿ ਉਸ ਦੀ ਮੋਟਰ ਸਾਈਕਲ ਚੋਰੀ ਦੀ ਹੈ। ਉਹ ਸਫ਼ਾਈ ਦੇਣ ਲੱਗਿਆ ਤਾਂ ਪੁਲਿਸ ਵਾਲਿਆਂ ਨੇ ਉਸ ਦੇ ਨਾਲ ਜੰਮ ਕੇ ਕੁੱਟਮਾਰ ਕੀਤੀ।

LEAVE A REPLY

Please enter your comment!
Please enter your name here