ਹਰਿਆਣਾ ਘਟਨਾਂ ਪਿੱਛੇ ਸ਼ਾਜ਼ਿਸ਼ ਦਾ ਖਦਸ਼ਾ, ਮ੍ਰਿਤਕ ਕਿਸਾਨ ਔਰਤਾਂ ਦਾ ਉਦੋਂ ਹੀ ਹੋਵੇਗਾ ਪੋਸਟਮਾਰਟਮ, ਜਦੋਂ ਪੁਲਿਸ ਮੁਲਜ਼ਮਾਂ ਨੂੰ ਕਰੇਗੀ ਗ੍ਰਿਫ਼ਤਾਰ: ਕਿਸਾਨ ਆਗੂ

ਹਰਿਆਣਾ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗ੍ਹੜ। ਹਰਿਆਣਾ ਦੇ ਬਹਾਦਰਗੜ੍ਹ ਵਿੱਚ ਝੱਜਰ ਰੋਡ ਤੇ ਤੇਜ਼ ਰਫ਼ਤਾਰ ਟਰੱਕ ਵੱਲੋਂ ਦਰੜ ਕੇ 3 ਕਿਸਾਨ ਬੀਬੀਆਂ ਨੂੰ ਮਾਰਨ ਦੀ ਘਟਨਾ ਨੂੰ ਕਿਸਾਨਾਂ ਨੇ ਇੱਕ ਸਾਜ਼ਿਸ਼ ਕਰਾਰ ਦਿੱਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਮ੍ਰਿਤਕ ਕਿਸਾਨ ਬੀਬੀਆਂ ਦਾ ਉਦੋਂ ਹੀ ਪੋਸਟਮਾਰਟਮ ਕਰਵਾਉਣਗੇ, ਜਦੋਂ ਪੁਲਿਸ ਪਹਿਲਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਵੇਗੀ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਹ ਹਾਦਸਾ ਕਿਸੇ ਸਾਜ਼ਿਸ ਨਾਲ ਕੀਤਾ ਗਿਆ ਹੈ।

Advertisements

ਇਸ ਮਾਮਲੇ ਵਿੱਚ ਐਸਪੀ ਵਸੀਮ ਨੇ ਵੀ ਕਿਸਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਵੇਗੀ। ਮਹਿਲਾ ਕਿਸਾਨਾਂ ਨੂੰ ਦਰੜਨ ਵਾਲੇ ਟਰੱਕ ਦੀ ਵੀ ਮਕੈਨੀਕਲ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

LEAVE A REPLY

Please enter your comment!
Please enter your name here