14 ਸਾਲਾਂ ਦੇ ਬ੍ਰੇਨ ਡੈੱਡ ਦੇ ਬੱਚੇ ਨੇ ਆਪਣੇ ਅੰਗ ਦਾਨ ਕਰਕੇ 6 ਲੋਕਾਂ ਨੂੰ ਦਿੱਤੀ ਨਵੀਂ ਜ਼ਿੰਦਗੀ

ਸੂਰਤ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਦਾਨ ਕਰਨ ਤੋਂ ਵੱਡਾ ਕੋਈ ਧਰਮ ਨਹੀਂ ਹੈ। ਦੁਨੀਆ ਵਿਚ ਬਹੁਤ ਸਾਰੇ ਅਜਿਹੇ ਲੋਕ ਹਨ, ਜੋ ਲੋੜਵੰਦਾਂ ਨੂੰ ਦਾਨ ਕਰਕੇ ਜੀਵਨ ਖੁਸ਼ਹਾਲ ਬਣਾਉਂਦੇ ਹਨ। ਅਜਿਹਾ ਹੀ ਸੂਰਤ (ਗੁਜਰਾਤ) ਦਾ ਇੱਕ 14 ਸਾਲਾ ਬੱਚਾ ਹੈ। ਉਹ ਖੁਦ ਤਾਂ ਬ੍ਰੇਨ ਡੈੱਡ ਸੀ। ਮਤਲਬ ਉਸ ਦਾ ਦਿਮਾਗ ਕੰਮ ਨਹੀਂ ਕਰ ਰਿਹਾ ਸੀ। ਪਰ ਉਸ ਦੇ ਸਰੀਰ ਦੇ ਅੰਗਾਂ ਨੇ 6 ਲੋਕਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਉਸ ਦੇ ਮਾਤਾ-ਪਿਤਾ ਨੇ ਉਸ ਦੇ ਅੰਗ ਦਾਨ ਕੀਤੇ ਹਨ। ਇਸ 14 ਸਾਲ ਦੇ ਬੱਚੇ ਦਾ ਨਾਂ ਧਾਰਮਿਕ ਕਾਕਡੀਆ ਹੈ। ਉਹ ਸੂਰਤ ਸ਼ਹਿਰ ਦਾ ਰਹਿਣ ਵਾਲਾ ਸੀ। 27 ਅਕਤੂਬਰ ਨੂੰ ਉਸ ਦੀ ਸਿਹਤ ਅਚਾਨਕ ਵਿਗੜ ਗਈ। ਅਜਿਹੇ ‘ਚ ਉਸ ਦੇ ਮਾਤਾ-ਪਿਤਾ ਤੁਰੰਤ ਉਸ ਨੂੰ ਇਲਾਜ ਲਈ ਸੂਰਤ ਦੇ ਕਿਰਨ ਹਸਪਤਾਲ ਲੈ ਗਏ।

Advertisements

ਉੱਥੇ ਡਾਕਟਰਾਂ ਨੇ ਉਸ ਦੀ ਜਾਂਚ ਕਰਕੇ ਉਸ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ। ਜਦੋਂ ਸ਼ਹਿਰ ਦੀ ਡੋਨੇਟ ਲਾਈਫ ਸੰਸਥਾ ਨੂੰ ਧਾਰਮਿਕ ਦੇ ਬਰੇਨ ਡੈੱਡ ਹੋਣ ਦਾ ਪਤਾ ਲੱਗਾ ਤਾਂ ਉਨ੍ਹਾਂ ਦੀ ਟੀਮ ਵੀ ਹਸਪਤਾਲ ਪਹੁੰਚ ਗਈ। ਉਨ੍ਹਾਂ ਨੇ ਬੱਚੇ ਦੇ ਮਾਪਿਆਂ ਨੂੰ ਅੰਗਦਾਨ ਦੀ ਮਹੱਤਤਾ ਬਾਰੇ ਦੱਸਿਆ ਅਤੇ ਅਜਿਹਾ ਕਰਨ ਲਈ ਪ੍ਰੇਰਿਤ ਕੀਤਾ। ਟੀਮ ਵੱਲੋਂ ਮਨਾਉਣ ਤੋਂ ਬਾਅਦ ਉਸ ਦੇ ਮਾਤਾ-ਪਿਤਾ ਅੰਗ ਦਾਨ ਕਰਨ ਲਈ ਰਾਜ਼ੀ ਹੋ ਗਏ। ਉਸ ਦੀਆਂ ਅੱਖਾਂ, ਦਿਲ, ਜਿਗਰ ਅਤੇ ਦੋਵੇਂ ਹੱਥ 6 ਵਿਅਕਤੀਆਂ ਨੂੰ ਦਾਨ ਕੀਤੇ ਗਏ। ਇਸ ਨਾਲ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਮਿਲੀ। ਧਾਰਮਿਕ ਦੇ ਦੋਵੇਂ ਹੱਥ ਪੁਣੇ ਦੇ ਇੱਕ 32 ਸਾਲਾ ਵਿਅਕਤੀ ਨੂੰ ਦਾਨ ਕੀਤੇ ਗਏ ਸਨ। ਉਸ ਦਾ ਦਿਲ ਜੂਨਾਗੜ੍ਹ ਦੇ ਇੱਕ 15 ਸਾਲਾ ਲੜਕੇ ਨੂੰ ਦਾਨ ਕੀਤਾ ਗਿਆ। ਉਸ ਦਾ ਆਪਰੇਸ਼ਨ ਅਹਿਮਦਾਬਾਦ ਵਿੱਚ ਹੋਇਆ ਸੀ। ਜਦੋਂ ਕਿ ਆਂਧਰਾ ਪ੍ਰਦੇਸ਼ ਦੇ ਇੱਕ 44 ਸਾਲਾ ਵਿਅਕਤੀ ਨੂੰ ਫੇਫੜੇ ਦਾਨ ਕੀਤੇ ਗਏ। ਉਸ ਦਾ ਆਪਰੇਸ਼ਨ ਚੇਨਈ ‘ਚ ਹੋਇਆ। ਧਾਰਮਿਕ ਦਾ ਜਿਗਰ ਗੁਜਰਾਤ ਦੇ ਪਾਟਨ ਦੇ ਰਹਿਣ ਵਾਲੇ 35 ਸਾਲਾ ਵਿਅਕਤੀ ਨੂੰ ਦਿੱਤਾ ਗਿਆ। ਉਸ ਦਾ ਆਪਰੇਸ਼ਨ ਅਹਿਮਦਾਬਾਦ ਵਿੱਚ ਹੋਇਆ। ਧਾਰਮਿਕ ਦੀਆਂ ਅੱਖਾਂ ਕਿਰਨ ਹਸਪਤਾਲ ਵਿੱਚ ਹੀ ਲੋੜਵੰਦਾਂ ਨੂੰ ਦਿੱਤੀਆਂ ਗਈਆਂ।

LEAVE A REPLY

Please enter your comment!
Please enter your name here