Monday, October 19, 2026
Home Chandigarh ਦੋਸਤ ਦੇ ਜਨਮਦਿਨ ਲਈ ਜਾ ਰਹੇ ਵਕੀਲ ਦੇ ਮੁਨਸ਼ੀ ਨੂੰ ਮਾਰੀ ਗੋਲੀ,...

ਦੋਸਤ ਦੇ ਜਨਮਦਿਨ ਲਈ ਜਾ ਰਹੇ ਵਕੀਲ ਦੇ ਮੁਨਸ਼ੀ ਨੂੰ ਮਾਰੀ ਗੋਲੀ, ਗੰਭੀਰ ਜ਼ਖਮੀ

ਚੰਡੀਗੜ੍ਹ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ । ਰਣਜੀਤ ਐਵੀਨਿਊ ਥਾਣੇ ਅਧੀਨ ਪੈਂਦੇ ਚਿਨਮਯ ਮਿਸ਼ਨ ਮੰਦਿਰ ਦੇ ਕੋਲ ਕੁੱਝ ਲੋਕਾਂ ਨੇ ਪੁਰਾਣੀ ਰੰਜਿਸ਼ ਦੇ ਚੱਲਦੇ ਕਚਿਹਰੀ ਵਿਚ ਪ੍ਰਰੈਕਟਿਸ ਕਰ ਰਹੇ ਇਕ ਨਾਮੀ ਵਕੀਲ ਦੇ ਮੁਨਸ਼ੀ ਰਾਜ ਕੁਮਾਰ ਉਰਫ ਰਾਜਾ ਨੂੰ ਗੋਲ਼ੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਹੋਸ਼ ਵਿਚ ਆਉਣ ਦੇ ਬਾਅਦ ਪੁਲਿਸ ਨੇ ਪੀੜਤ ਦੇ ਬਿਆਨ ਦਰਜ ਕੀਤੇ ਹਨ। ਫਿਲਹਾਲ ਜ਼ਖ਼ਮੀ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਰਣਜੀਤ ਐਵੀਨਿਊ ਸਥਿਤ ਹਾਊਸਿੰਗ ਬੋਰਡ ਕਲੌਨੀ ਵਾਸੀ ਰਾਜ ਕੁਮਾਰ ਉਰਫ ਰਾਜਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਕਚਹਿਰੀ ਵਿਚ ਇੱਕ ਵਕੀਲ ਦੇ ਨਾਲ ਬਤੌਰ ਮੁਨਸ਼ੀ ਕੰਮ ਕਰਦਾ ਹੈ।

Advertisements

ਉਸ ਨੇ ਕਚਹਿਰੀ ਦਾ ਕੰਮ ਖ਼ਤਮ ਕੀਤਾ ਅਤੇ ਫਿਰ ਆਪਣੇ ਇਕ ਦੋਸਤ ਦੇ ਜਨਮ ਦਿਨ ਦੀ ਪਾਰਟੀ ਵਿਚ ਹਿੱਸਾ ਲੈਣ ਲਈ ਰੈਸਟੋਰੈਂਟ ਲਈ ਜਾ ਰਿਹਾ ਸੀ, ਪਰ ਰਸਤੇ ਵਿਚ ਉਹ ਆਪਣੇ ਇਕ ਹੋਰ ਦੋਸਤ ਦਾ ਇੰਤਜਾਰ ਕਰਨ ਲਈ ਰੁਕ ਗਿਆ। ਇਨ੍ਹੇ ਵਿਚ ਉੱਥੇ ਮੁਲਜਮ ਮੀਰ ਸ਼ਾਹ ਵਾਸੀ ਸਾਰਥਕ, ਵਿਸ਼ਾਲ ਉਰਫ ਬਿੱਲਾ, ਬਾਵਾ ਸੁਲਤਾਨਵਿੰਡੀਆ, ਸਿਮਰ ਕਟਾਰੀਆ, ਅਕਸ਼ਿਤ ਸ਼ਰਮਾ ਆਪਣੇ ਚਾਰ ਅਣਪਛਾਤੇ ਸਾਥੀਆਂ ਦੇ ਨਾਲ ਪਹੁੰਚ ਗਏ। ਰਾਜ ਕੁਮਾਰ ਨੇ ਦੱਸਿਆ ਕਿ ਮੁਲਜਮ ਸਾਰਥਕ ਉਹਨਾਂ ਦੇ ਦੋਸਤ ਨਾਲ ਪੁਰਾਣੀ ਰੰਜਸ਼ ਰੱਖਦੇ ਹਨ। ਮੁਲਜਮਾਂ ਨੇ ਦੋਵਾਂ ਨੂੰ ਦੇਖ ਕੇ ਕੁੱਟਮਾਰ ਸ਼ੁਰੂ ਕਰ ਦਿੱਤੀ। ਸਾਰਥਕ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਗੋਲੀ ਉਸ ਦੀ ਗਰਦਨ ਵਿਚ ਜਾ ਵੱਜੀ ਅਤੇ ਅਪਰਾਧੀ ਉੱਥੋ ਮੌਕੇ ਤੋਂ ਫਰਾਰ ਹੋ ਗਏ। ਬਾਅਦ ਵਿੱਚ ਉਦਸੇ ਦੋਸਤ ਦੁਆਰਾ ਉਸਨੂੰ ਨੇੜੇ ਦੇ ਨਿਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ।

LEAVE A REPLY

Please enter your comment!
Please enter your name here