ਸੀਆਰਪੀਐਫ ਜਵਾਨ ਨੇ ਆਪਣੇ ਹੀ ਸਾਥੀਆਂ ‘ਤੇ ਚਲਾਈਆਂ ਗੋਲੀਆਂ, 4 ਦੀ ਮੌਤ

ਛੱਤੀਸਗੜ੍ਹ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ। ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਇੱਕ ਸੀਆਰਪੀਐਫ ਜਵਾਨ ਨੇ ਆਪਣੇ ਹੀ ਸਾਥੀਆਂ ‘ਤੇ ਗੋਲੀਆਂ ਚਲਾ ਦਿੱਤੀਆਂ । ਗੋਲੀਬਾਰੀ ‘ਚ 4 ਜਵਾਨ ਸ਼ਹੀਦ ਹੋ ਗਏ ਅਤੇ 3 ਜਵਾਨ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਇਹ ਘਟਨਾ ਸੁਕਮਾ ਜ਼ਿਲੇ ਦੇ ਮਰਾਈਗੁਡਾ ਥਾਣਾ ਖੇਤਰ ਦੇ ਅਧੀਨ ਲੀਗਾਮ ਪੱਲੀ ਸੀਆਰਪੀਐੱਫ 50 ਬਟਾਲੀਅਨ ਕੈਂਪ ‘ਚ ਵਾਪਰੀ । ਜਾਣਕਾਰੀ ਦੇ ਅਨੁਸਾਰ, ਘਟਨਾ ਤੜਕੇ ਕਰੀਬ ਸਾਢੇ ਤਿੰਨ ਵਜੇ ਦੀ ਹੈ ।

Advertisements

ਜਾਣਕਾਰੀ ਮੁਤਾਬਕ ਸੀਆਰਪੀਐਫ ਜਵਾਨ ਰਿਤੇਸ਼ ਰੰਜਨ ਨੇ ਅਚਾਨਕ ਆਪਣੇ ਸਾਥੀਆਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮ੍ਰਿਤਕ ਜਵਾਨਾਂ ਦੇ ਨਾਂ ਧਨਜੀ, ਰਾਜੀਬ ਮੰਡਲ ਅਤੇ ਰਾਜਮਨੀ ਕੁਮਾਰ ਯਾਦਵ ਹਨ। ਚੌਥੇ ਮ੍ਰਿਤਕ ਜਵਾਨ ਦਾ ਨਾਂ ਅਜੇ ਸਾਹਮਣੇ ਨਹੀਂ ਆਇਆ ਹੈ। ਪੁਲਿਸ ਦੁਆਰਾ ਦੋਸ਼ੀ ਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ, ਪੁਲਿਸ ਦੁਆਰਾ ਜਲਦ ਹੀ ਇਸ ਘਟਨਾਂ ਨੂੰ ਅੰਜ਼ਾਮ ਦੇਣ ਦੇ ਕਾਰਣਾਂ ਦੀ ਪਤਾ ਲੱਗ ਜਾਵੇਗਾ ।

LEAVE A REPLY

Please enter your comment!
Please enter your name here