ਵਿਧਾਨ ਸਭਾ ਚੋਣਾਂ ਲਈ ਡਰਾਫਟ ਵੋਟਰ ਸੂਚੀ ਤਿਆਰ, ਜਿਲ੍ਹੇ ਵਿਚ ਕੁੱਲ 614800 ਵੋਟਰ

ਕਪੂਰਥਲਾ (ਦ ਸਟੈਲਰ ਨਿਊਜ਼)। (ਰਿਪੋਰਟ: ਕੁਮਾਰ ਗੌਰਵ)। ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਕਪੂਰਥਲਾ ਜਿਲ੍ਹੇ ਦੀ ਡਰਾਫਟ ਵੋਟਰ ਸੂਚੀ ਦੀ ਛਪਾਈ ਹੋ ਗਈ ਹੈ, ਜਿਸ ਅਨੁਸਾਰ ਜਿਲ੍ਹੇ ਵਿਚ ਕੁੱਲ 614800 ਵੋਟਰ ਹਨ। ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਯੋਗਤਾ ਮਿਤੀ ਪਹਿਲੀ ਜਨਵਰੀ 2022 ਦੇ ਅਧਾਰ ’ਤੇ ਤਿਆਰ ਵੋਟਰ ਸੂਚੀ ਤਿਆਰ ਅਨੁਸਾਰ ਜਿਲ੍ਹੇ ਵਿਚ ਕੁੱਲ 614800 ਵੋਟਰਾਂ ਵਿਚੋਂ 321260 ਮਰਦ ਅਤੇ 293508 ਔਰਤਾਂ ਹਨ।

Advertisements

ਫਗਵਾੜਾ ਵਿਧਾਨ ਸਭਾ ਹਲਕੇ ਵਿਚ ਸਭ ਤੋਂ ਜਿਆਦਾ 189744 ਵੋਟਰ, 30 ਨਵੰਬਰ ਤੱਕ ਲਏ ਜਾਣਗੇ ਦਾਅਵੇ ਤੇ ਇਤਰਾਜ਼

ਫਗਵਾੜਾ ਵਿਧਾਨ ਸਭਾ ਹਲਕੇ ਵਿਚ ਸਭ ਤੋਂ ਜਿਆਦਾ 189744 ਵੋਟਰ ਹਨ ਜਦਕਿ ਭੁਲੱਥ ਵਿਚ ਸਭ ਤੋਂ ਘੱਟ 134405 ਵੋਟਰ ਹਨ। ਫਗਵਾੜਾ ਦੇ ਕੁੱਲ 189744 ਵੋਟਰ ਹਨ, ਜਿਨ੍ਹਾਂ ਲਈ 227 ਪੋਲਿੰਗ ਬੂਥ ਹਨ। ਭੁਲੱਥ ਲਈ 134405 ਵੋਟਰਾਂ ਵਾਸਤੇ 175, ਕਪੂਰਥਲਾ ਦੇ 144993 ਵੋਟਰਾਂ ਲਈ 196 , ਸੁਲਤਾਨਪੁਰ ਲੋਧੀ 145658 ਵੋਟਰਾਂ ਲਈ 195 ਪੋਲਿੰਗ ਬੂਥ ਹਨ।

ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿਚ 18 ਤੋਂ 19 ਸਾਲ ਦੀ ਉਮਰ ਦੇ 2764 ਵੋਟਰ ਦਰਜ ਹੋਏ ਹਨ ਜਦਕਿ ਸਰੀਰਕ ਤੌਰ ’ਤੇ ਅਸਮਰੱਥ 3412 ਵੋਟਰ ਹਨ। ਇਸ ਤੋਂ ਇਲਾਵਾ 1339 ਸਰਵਿਸ ਵੋਟਰ ਵੀ ਹਨ। ਜਿਲ੍ਹਾ ਚੋਣ ਅਫਸਰ ਵਲੋਂ ਅੱਜ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵੀ ਮੀਟਿੰਗ ਕੀਤੀ ਗਈ ਤੇ ਉਨ੍ਹਾਂ ਨੂੰ ਡਰਾਫਟ ਵੋਟਰ ਸੂਚੀ ਦੀਆਂ ਕਾਪੀਆਂ ਸੌਂਪੀਆਂ ਗਈਆਂ। ਉਨ੍ਹਾਂ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਅਨੁਸਾਰ ਪਹਿਲੀ ਨਵੰਬਰ ਤੋਂ 30 ਨਵੰਬਰ ਤੱਕ ਬੀ.ਐਲ.ਓਜ਼ ਵਲੋਂ ਦਾਅਵੇ ਤੇ ਇਤਰਾਜ਼ ਪ੍ਰਾਪਤ ਕੀਤੇ ਜਾਣੇ ਹਨ। ਕਮਿਸ਼ਨ ਵਲੋਂ 6 ,7 , 20 ਤੇ 21 ਨਵੰਬਰ (ਸ਼ਨੀਵਾਰ ਤੇ ਐਤਵਾਰ) ਨੂੰ ਸਮੂਹ ਵਿਧਾਨ ਸਭਾ ਹਲਕਿਆਂ ਦੇ ਬੀ.ਐਲ.ਓਜ਼ ਵਲੋਂ ਸਬੰਧਿਤ ਪੋਲਿੰਗ ਬੂਥ ’ਤੇ ਬੈਠਕੇ ਆਮ ਲੋਕਾਂ ਕੋਲੋਂ ਦਾਅਵੇ ਤੇ ਇਤਰਾਜ਼ ਲਏ ਜਾਣੇ ਹਨ। 20 ਦਸੰਬਰ ਦਿਨ ਸੋਮਵਾਰ ਨੂੰ ਦਾਅਵੇ ਤੇ ਇਤਰਾਜ਼ਾਂ ਦਾ ਨਿਪਟਾਰਾ ਹੋਵੇਗਾ ਜਦਕਿ 5 ਜਨਵਰੀ 2022 ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਹੋਵੇਗੀ। ਉਨਾਂ ਕਿਹਾ ਕਿ ਸਿਆਸੀ ਪਾਰਟੀਆਂ ਹਰੇਕ ਬੂਥ ’ਤੇ ਆਪਣੇ ਬੂਥ ਲੈਵਲ ਸਹਾਇਕ ਦੀ ਡਿਊਟੀ ਲਾ ਕੇ ਦਾਅਵੇ ਤੇ ਇਤਰਾਜ਼ ਪ੍ਰਾਪਤ ਕਰਨ ਵਿਚ ਸਹਾਇਤਾ ਕਰਨ। ਇਸ ਤੋਂ ਇਲਾਵਾ ਉਨ੍ਹਾਂ 18 ਤੇ 19 ਸਾਲ ਉਮਰ ਵਰਗ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਵੋਟਰ ਵਜੋਂ ਰਜਿਸਟਰਡ ਕਰਨ ਦੀ ਮੁਹਿੰਮ ਵਿਚ ਵੀ ਸਿਆਸੀ ਪਾਰਟੀਆਂ ਨੂੰ ਸਹਿਯੋਗ ਕਰਨ ਲਈ ਕਿਹਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਸੁਖਦੇਵ ਸਿੰਘ, ਕਾਂਗਰਸ ਵਲੋਂ ਮਨਪ੍ਰੀਤ ਸਿੰਘ ਮਾਂਗਟ ਆਮ ਆਦਮੀ ਪਾਰਟੀ ਵਲੋਂ ਯਸ਼ਪਾਲ ਅਜਾਦ, ਭਾਜਪਾ ਵਲੋਂ ਅਸ਼ਵਨੀ ਤੁਲੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here