ਧੂਮਧਾਮ ਨਾਲ ਮਨਾਇਆ ਵਿਸ਼ਵਕਰਮਾ ਪੂਜਾ ਦਿਵਸ

ਕਪੂਰਥਲਾ (ਦ ਸਟੈਲਰ ਨਿਊਜ਼)। (ਰਿਪੋਰਟ: ਕੁਮਾਰ ਗੌਰਵ)। ਬਜਰੰਗ ਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਆਨੰਦ ਯਾਦਵ ਨੇ ਕਿਹਾ ਕਿ ਧਾਰਮਿਕ ਮਾਨਤਾਵਾਂ ਅਨੁਸਾਰ ਬ੍ਰਹਮਾ ਜੀ ਨੇ ਸੰਸਾਰ ਦੀ ਰਚਨਾ ਕਰਕੇ ਇਸ ਨੂੰ ਸੁੰਦਰ ਬਣਾਉਣ ਦਾ ਕੰਮ ਭਗਵਾਨ ਵਿਸ਼ਵਕਰਮਾ ਨੂੰ ਸੌਂਪਿਆ ਸੀ ਇਸ ਲਈ ਵਿਸ਼ਵਕਰਮਾ ਜੀ ਨੂੰ ਦੁਨੀਆ ਦਾ ਪਹਿਲਾ ਅਤੇ ਮਹਾਨ ਇੰਜੀਨੀਅਰ ਕਿਹਾ ਜਾਂਦਾ ਹੈ। ਸ਼ੁੱਕਰਵਾਰ ਨੂੰ ਨੌਜਵਾਨਾਂ ਵਲੋਂ ਅੰਮ੍ਰਿਤਸਰ ਰੋਡ ਤੇ ਆਨੰਦ ਯਾਦਵ ਦੀ ਪ੍ਰਧਾਨਗੀ ਹੇਠ ਬਾਬਾ ਵਿਸ਼ਵਕਰਮਾ ਪੂਜਨ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਸਵੇਰੇ ਨੌਜਵਾਨਾਂ ਨੇ ਬਾਬਾ ਜੀ ਦੀ ਮੂਰਤੀ ਦੀ ਸਥਾਪਨਾ ਕੀਤੀ ਅਤੇ ਅਰਦਾਸ ਕੀਤੀ। ਇਸ ਦੌਰਾਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ‘ਚ ਲੋਕਾਂ ਅਤੇ ਕਾਰੀਗਰਾਂ ਨੇ ਨੇ ਆਪਣੇ ਘਰਾਂ,ਦੁਕਾਨਾਂ ਅਤੇ ਕਾਰਖਾਨਿਆਂ ਵਿੱਚ ਭਗਵਾਨ ਵਿਸ਼ਵਕਰਮਾ ਦੀ ਵਿਸ਼ੇਸ਼ ਪੂਜਾ ਕਰਕੇ ਪਰਿਵਾਰ ਅਤੇ ਦੇਸ਼ ਦੀ ਖੁਸ਼ਹਾਲੀ ਦੀ ਕਾਮਨਾ ਕੀਤੀ।

Advertisements

ਇਸ ਮੌਕੇ ਆਨੰਦ ਯਾਦਵ ਨੇ ਦੱਸਿਆ ਕਿ ਭਗਵਾਨ ਵਿਸ਼ਵਕਰਮਾ ਜੀ ਨੇ ਵਿਸ਼ਵ ਵਿੱਚ ਨਵੀਂ ਉਦਯੋਗਿਕ ਕ੍ਰਾਂਤੀ ਦੇ ਪਿਤਾਮਾ ਵਜੋਂ ਕੰਮ ਕੀਤਾ ਅਤੇ ਵਿਸ਼ਵ ਵਿੱਚ ਨਵੇਂ ਢਾਂਚੇ ਦਾ ਵਿਸਥਾਰ ਕੀਤਾ। ਇਸੇ ਲਈ ਸਾਰੇ ਕਾਰੀਗਰ ਅਤੇ ਬਿਲਡਰ ਵਿਸ਼ਵਕਰਮਾ ਨੂੰ ਭਗਵਾਨ ਮੰਨਦੇ ਹਨ। ਆਨੰਦ ਯਾਦਵ ਨੇ ਕਿਹਾ ਕਿ ਸ਼੍ਰੀ ਵਿਸ਼ਵਕਰਮਾ ਨੇ ਆਪਣੀ ਬੁੱਧੀ ਨਾਲ ਵੱਖ-ਵੱਖ ਸ਼ਖਸੀਅਤਾਂ ਦੀ ਸਿਰਜਣਾ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ, ਜਿਸਦੇ ਲਈ ਉਨ੍ਹਾਂਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਅੱਜ ਸਾਡੇ ਸਾਹਮਣੇ ਸੂਈ ਤੋਂ ਲੈ ਕੇ ਹਵਾਈ ਜਹਾਜ ਅਤੇ ਕੰਪਿਊਟਰ ਤੱਕ ਦੇ ਸਾਰੇ ਸਾਧਨਾਂ ਦੇ ਪਿੱਛੇ ਸ਼੍ਰੀ ਵਿਸ਼ਵਕਰਮਾ ਦਾ ਮਾਰਗਦਰਸ਼ਨ ਅਤੇ ਯੋਗਦਾਨ ਹੈ। ਇਸ ਮੌਕੇ ਅਤੁਲ ਗਰਗ, ਆਨੰਦ, ਪ੍ਰਦੀਪ ਬਜਾਜ, ਧੀਰਜਵਰਮਾ, ਕਮਲ, ਗੌਰਵ, ਅਨਿਲ, ਸਾਬੀ, ਸੰਨੀ, ਮਨਪ੍ਰੀਤ, ਗਗਨ, ਅਮਨ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here