ਮਾਂ ਬੋਲੀ ਪੰਜਾਬੀ ਦੀ ਸੇਵਾ ਲਈ ਵੈਲਕਮ ਪੰਜਾਬ ਅਖਬਾਰ ਦੀ ਹੋਈ ਘੁੰਢ ਚੁਕਾਈ

ਜਲੰਧਰ (ਦ ਸਟੈਲਰ ਨਿਊਜ਼)। (ਰਿਪੋਰਟ: ਕੁਮਾਰ ਗੌਰਵ)। ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦਿਆਂ ਵੈਲਕਮ ਗਰੁੱਪ ਵਲੋਂ ਹਫਤਾਵਰੀ ਪੰਜਾਬੀ ਅਖਬਾਰ ਵੈਲਕਮ ਪੰਜਾਬ ਦੀਵਾਲੀ ਅਤੇ ਬੰਦੀ ਛੋੜ ਦੇ ਪਾਵਨ ਦਿਵਸ ਦੇ ਮੌਕੇ ’ਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਲਈ ਪ੍ਰਕਾਸ਼ਿਤ ਕੀਤੀ ਗਈ, ਜਿਸ ਦੀ ਘੁੰਢ ਚੁਕਾਈ ਦੁਸਹਿਰਾ ਗਰਾਊਂਡ, ਨਿਊ ਹਰਗੋਬਿੰਦ ਕਲੋਨੀ, ਬਸਤੀ ਸ਼ੇਖ ਨਜ਼ਦੀਕ ਵੈਲਕਮ ਗਰੁੱਪ ਬਿਲਡਿੰਗ ਵਿਖੇ ਸ਼ਹਿਰ ਦੇ ਪਤਵੰਤੇ ਅਤੇ ਮੀਡੀਆ ਨਾਲ ਸਬੰਧਿਤ ਉੱਘੀਆਂ ਸਖਸ਼ੀਅਤਾਂ ਵਲੋਂ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨਾਂ ’ਚੋਂ ਪ੍ਰੈੱਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ, ਪੰਜਾਬੀ ਜਾਗ੍ਰਿਤੀ ਮੰਚ ਦੇ ਜਨਰਲ ਸਕੱਤਰ, ਕਲਾ ਤੇ ਸਭਿਆਚਾਰ ਵਿਭਾਗ ਦਿੱਲੀ ਦੇ ਸਲਾਹਕਾਰ ਦੀਪਕ ਬਾਲੀ ਅਤੇ ਸਮਾਲ ਨਿਊਜ਼ ਪੇਪਰ ਕੌਂਸਲ ਦੇ ਪ੍ਰਧਾਨ ਬੇਅੰਤ ਸਿੰਘ ਸਰਹੱਦੀ ਪਹੁੰਚੇ, ਜਿਨ੍ਹਾਂ ਵਲੋਂ ਵੈਲਕਮ ਪੰਜਾਬ ਅਖਬਾਰ ਦੀ ਘੁੰਢ ਚੁਕਾਈ ਦੀ ਰਸਮ ਅਦਾ ਕੀਤੀ ਗਈ। ਸਮਾਗਮ ’ਚ ਸੰਬੋਧਨ ਕਰਦਿਆਂ ਸਤਨਾਮ ਸਿੰਘ ਮਾਣਕ ਨੇ ਮਾਂ ਬੋਲੀ ਪੰਜਾਬੀ ਭਾਸ਼ਾ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਪੰਜਾਬੀ ਸਾਡੀ ਮਾਂ ਬੋਲੀ ਭਾਸ਼ਾ ਹੈ ਅਤੇ ਵਿਸ਼ਵ ਭਰ ਦੇ ਹਰ ਦੇਸ਼ ’ਚ ਪੰਜਾਬੀ ਵਸਦੇ ਹਨ, ਜਿਨ੍ਹਾਂ ਦੀ ਨੁਹਾਰ ਤੋਂ ਪੰਜਾਬੀ ਭਾਸ਼ਾ ਝਲਕਦੀ ਹੈ।
ਉਨ੍ਹਾਂ ਨੇ ਕਿਹਾ ਕਿ ਵੈਲਕਮ ਪੰਜਾਬ ਵਲੋਂ ਪੰਜਾਬੀ ਭਾਸ਼ਾ ’ਚ ਪ੍ਰਕਾਸ਼ਿਤ ਕੀਤੀ ਗਈ ਅਖਬਾਰ ਅਸਲ ’ਚ ਮਾਂ ਬੋਲੀ ਦੀ ਸੇਵਾ ਹੈ। ਉਨ੍ਹਾਂ ਇਸ ਮੌਕੇ ਵੈਲਕਮ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਅਮਰਪ੍ਰੀਤ ਸਿੰਘ ਤੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਨੂੰ ਵਧਾਈ ਦਿੰਦੇ ਹੋਏ ਇਕ ਸ਼ਲਾਘਾਯੋਗ ਕਦਮ ਦੱਸਿਆ। ਵੈਲਕਮ ਪੰਜਾਬ ਅਖਬਾਰ ਦੀ ਸ਼ੁਰੂਆਤ ਹੋਣ ’ਤੇ ਦੀਪਕ ਬਾਲੀ ਨੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ, ਵੈਲਕਮ ਪੰਜਾਬ ਨਿਊਜ਼ ਦੇ ਮੈਨੇਜਿੰਗ ਡਾਇਰੈਕਟਰ ਤੇ ਚੀਫ ਐਡੀਟਰ ਅਮਰਪ੍ਰੀਤ ਸਿੰਘ ਸਮੇਤ ਵੈਲਕਮ ਪੰਜਾਬ ਅਖਬਾਰ ਦੀ ਸਮੂਹ ਟੀਮ ਨੂੰ ਵਧਾਈਆਂ ਦਿੱਤੀਆਂ।

Advertisements

LEAVE A REPLY

Please enter your comment!
Please enter your name here