ਜਿਲਾ ਸਿਹਤ ਅਫਸਰ ਵੱਲੋ ਵੱਖ-ਵੱਖ ਖਾਧ ਪਦਾਰਥਾਂ ਦੇ ਭਰੇ ਸੈਪਲ

ਹੁਸਿ਼ਆਰਪੁਰ (ਦ ਸਟੈਲਰ ਨਿਊਜ਼)। ਉਪ ਮੁੱਖ ਮੰਤਰੀ ਪੰਜਾਬ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਓ.ਪੀ. ਸੋਨੀ ਵਲੋਂ ਜਾਰੀ ਕੀਤੀਆ ਗਈਆ ਹਦਾਇਤਾਂ ਤੇ ਕਾਰਵਾਈ ਕਰਦਿਆ ਸਿਵਲ ਸਰਜਨ ਹੁਸਿ਼ਆਰਪੁਰ ਡਾ. ਪਰਮਿੰਦਰ ਕੌਰ ਵੱਲੋ ਜਿਲਾ ਸਿਹਤ ਅਫਸਰ ਡਾ ਲਖਬੀਰ ਸਿੰਘ ਦੀ ਅਗਵਾਈ ਹੇਠ ਗਠਿਤ ਕੀਤੀ ਗਈ ਟੀਮ ਵੱਲੋ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਅੱਜ ਮਾਹਿਲਪੁਰ ਦੇ ਵੱਖ-ਵੱਖ ਇਲਾਕਿਆ ਦੇ ਵਿਚ 8 ਖਾਧ ਪਦਾਰਥਾਂ ਪਨੀਰ (2 ਸੈਪਲ) , ਬੇਸਣ ਲੱਡੂ, ਰਸ ਮਲਾਈ, ਚਮਚਮ, ਅਤੇ ਪੇਸਟਰੀ (3 ਸੈਪਲ) ਦੇ ਸੈਪਲ ਲਏ ਗਏ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਜਿਲਾ ਸਿਹਤ ਅਫਸਰ ਡਾ ਲਖਬੀਰ ਸਿੰਘ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਇਲਾਕੇ ਵਿੱਚ ਮਿਲਾਵਟ ਖੋਰੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ।

Advertisements

ਖਾਧ ਪਦਾਰਥਾਂ ਵਿੱਚ ਖੁਲ੍ਹੇ ਰੰਗਾਂ ਦਾ ਇਸਤੇਮਾਲ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ। ਛਾਪੇਮਾਰੀ ਦੌਰਾਨ ਇਹ ਗੱਲ ਸਾਮਹਣੇ ਆਈ ਹੈ ਵਿਕਰੇਤਾ ਲਈ ਲਾਈਸੈਂਸ ਜ਼ਰੂਰੀ ਹੈ ਪਰ ਬਹੁਤੇ ਵਿਕਰੇਤਾਵਾਂ ਕੋਲ ਇਹ ਲਾਈਸੈਂਸ ਮੋਜੂਦ ਨਹੀ ਹੈ ਅਤੇ ਜਿਨਾਂ ਕੋਲ ਹੈ ਵੀ ਉਨਾਂ ਦੇ ਕੋਲ ਕੇਵਲ ਰੇਹੜੀ ਦੀ ਰਜਿਸਟਰੇਸ਼ਨ ਹੈ। ਜਿਸ ਨਾਲ ਸਰਕਾਰੀ ਰੈਵੀਨਿਊ ਨੂੰ ਮੋਟਾ ਚੂਨਾ ਲਗਾਇਆ ਜਾ ਰਿਹਾ ਹੈ । ਉਨ੍ਹਾਂ ਦਸਿਆ ਕਿ ਫੂਡ ਸੇਫ਼ਟੀ ਐਂਡ ਸਟੈਂਡਰਡ ਐਕਟ 2006 ਨੂੰ ਇੰਨ ਬਿਨ ਲਾਗੂ ਕੀਤਾ ਜਾਵੇਗਾ। ਲਏ ਗਏ ਸੈਂਪਲਾ ਨੂੰ ਫ਼ੂਡ ਐਂਡ ਡਰੱਗ ਲੈਬ ਵਿਖੇ ਭੇਜਿਆ ਗਿਆ ਹੈ ਨਤੀਜਾ ਆਉਣ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਜਿਨ੍ਹਾਂ ਦੇ ਸੈਂਪਲ ਗੁਣਵੱਤਾ ਤੇ ਖਰੇ ਉਤਰਨਗੇ ਉਂਨਾ ਵਿਕਰੇਤਾਵਾਂ ਨੂੰ  ਉਤਸਾਹਿਤ ਕੀਤਾ ਜਾਵੇਗਾ। ਅੱਜ ਸੈਪਲਿੰਗ ਟੀਮ ਵਿਚ ਫੂਡ ਸੇਫਟੀ ਅਫਸਰ ਰਮਨ ਵਿਰਦੀ , ਪਰਮਜੀਤ ਸਿੰਘ, ਨਰੇਸ਼ ਕੁਮਾਰ ਆਦਿ ਹਾਜ਼ਰ ਸਨ ਅਤੇ ਐਸ.ਐਸ.ਪੀ. ਹੁਸਿ਼ਆਰਪੁਰ ਵੱਲੋ ਪੁਲਿਸ ਟੀਮ ਵੀ ਨਾਲ ਭੇਜੀ ਗਈ ਸੀ। ਉਨਾ ਦੱਸਿਆ ਕਿ ਭਵਿੱਖ ਦੇ ਵਿਚ ਵੀ ਇਸ ਤਰਾਂ ਦੀ ਗਤੀਵਿਧੀ ਜਾਰੀ ਰਹੇਗੀ ਤਾਂ ਜੋ ਕੋਈ ਵੀ ਵਿਅਕਤੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰ ਸਕੇ।

LEAVE A REPLY

Please enter your comment!
Please enter your name here