ਜਿਲੇ ਵਿੱਚ ਪਿਛਲੇ 48 ਘੰਟਿਆ ਵਿੱਚ ਡੇਗੂ ਦੇ 11 ਪਾਜੇਟਿਵ ਮਰੀਜ, ਕੁੱਲ ਮਰੀਜਾਂ ਦੀ ਗਿਣਤੀ 1614 ਹੋਈ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲੇ ਵਿੱਚ ਡੇਗੂ ਦੀ ਤਾਜਾ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਪਰਮਿੰਦਰ ਕੌਰ  ਨੇ ਦੱਸਿਆ ਕਿ ਪਿਛਲੇ ਦਿਨਾ ਵਿੱਚ ਡੇਗੂ ਦੇ ਸ਼ੱਕੀ ਮਰੀਜਾ ਦੇ ਕੁੱਲ 4722 ਸੈਪਲ ਲਏ ਹਨ । ਡੇਗੂ ਦੇ 53 ਸ਼ੱਕੀ ਮਰੀਜਾਂ ਦੇ ਸੈਪਲ ਲੈਣ ਨਾਲ ਅਤੇ ਪਿਛਲੇ 48  ਘੰਟੇ  ਵਿੱਚ 11 ਪਾਜੇਟਿਵ  ਨਵੇ ਕੇਸ ਪ੍ਰਾਪਤ ਹੋਣ ਨਾਲ ਕੁੱਲ ਕੇਸਾ ਦੀ ਗਿਣਤੀ 1614 ਹੋ ਗਈ ਹੋਈ ਹੈ  4 ਮਰੀਜ ਸਿਵਲ ਹਸਪਤਾਲ ਵਿੱਚ ਦਾਖਿਲ ਹੈ । ਉਹਨਾਂ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਡੇਗੂ ਮਰੀਜਾਂ ਦੇ ਇਲਾਜ ਅਤੇ ਜਾਂਚ ਲਈ ਸਾਰੇ ਸਹੂਲਤਾਂ ਮੌਜੂਦ ਹਨ ਅਤੇ ਸੰਸਥਾਂ 24 ਘੇਟੇ ਮਰੀਜਾਂ ਨੂੰ ਸੇਵਾਵਾਂ ਪ੍ਰਦਾਨ ਕਰ ਰਹੇ ਹਨ । ਡੇਗੂ ਤੇ ਬਚਾਅ ਲਈ ਦਿਨ ਸਮੇ ਪੂਰੇ ਸਰੀਰ ਢੱਕਣ ਲਈ ਕਪੜੇ ਪਹਿਨੇ ਜਾਣ ਅਤੇ ਆਪਣੇ  ਘਰਾਂ ਦੇ ਆਸ ਪਾਸ ਪਾਣੀ ਨੂੰ ਇਕੱਠਾ ਨਾ ਹੋਣ ਦਿੱਤਾ ਜਾਵੇ । ਹਫਤੇ ਦੇ ਇਕ ਦਿਨ ਨੂੰ ਨਿਸ਼ਚਿਤ ਕਰਕੇ ਗਮਲਿਆਂ , ਘਰ ਦੀਆ ਛੱਤਾਂ ਤੇ ਪਏ ਸਮਾਨ ਅਤੇ ਕੂਲਰਾਂ ਆਦਿ ਦੇ ਪਾਣੀ ਨੂੰ ਬਦਲਿਆ ਜਾਵੇ ਤਾਂ ਜੋ ਡੇਗੂ ਬਿਮਾਰੀ ਫੈਲਾਉਣ ਵਾਲੇ ਮੱਛਰ ਦਾ ਲਾਰਵਾਂ ਪੈਦਾ ਹੋਣ ਤੇ ਰੋਕਿਆ ਜਾ ਸਕੇ । ਬੁਖਾਰ ਹੋਣ ਦੀ ਸੂਰਤ ਵਿੱਚ ਨਜਦੀਕੀ ਸਿਹਤ ਸੰਸਥਾਂ ਤੇ ਸਪੰਰਕ ਕੀਤਾ ਜਾ ਸਕੇ ਅਕਤੇ ਆਪਣੇ ਪੱਧਰ ਤੇ ਦਵਾਈ ਦੀ ਵਰਤੋ ਨਾ ਕੀਤੀ ਜਾਵੇ ।

Advertisements

ਉਹਨਾਂ ਇਹ ਵੀ ਦੱਸਿਆ ਕਿ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  2080 ਵੇ ਸੈਪਲ ਲੈਣ  ਨਾਲ ਅਤੇ 813 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਕੋਵਿਡ-19 ਦੇ 1 ਪਾਜੇਟਿਵ ਕੇਸ ਹਨ। ਹੁਣ ਤੱਕ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ ਜਿਲੇ ਦੇ ਸੈਪਲਾਂ ਵਿੱਚੋ 28755  ਹੈ  ਅਤੇ ਬਾਹਰਲੇ ਜਿਲਿਆ  ਤੋ 2080 ਪਾਜਟਿਵ ਕੇਸ ਪ੍ਰਾਪਤ ਹੋਣ ਨਾਲ ਕੋਵਿਡ-19 ਦੇ ਕੁੱਲ ਪਾਜਟਿਵ ਕੇਸ 30835  ਹੋ ਗਏ ਹਨ । ਜਿਲੇ ਵਿੱਚ ਅੱਜ ਤੱਕ ਕੋਵਿਡ-19 ਦੇ  ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 925734 ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ , 897129 ਸੈਪਲ  ਨੈਗਟਿਵ ਹਨ ।  ਜਦ ਕਿ 1657 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ ,  ਤੇ ਹੁਣ ਤੱਕ ਮੌਤਾਂ ਦੀ ਗਿਣਤੀ 986 ਹੈ । ਐਕਟਿਵ ਕੇਸਾ ਦੀ ਗਿਣਤੀ  11 ਹੈ, ਜਦ ਕਿ ਠੀਕ ਹੋਏ ਮਰੀਜਾਂ ਦੀ ਗਿਣਤੀ 29838 ਹੈ । 

LEAVE A REPLY

Please enter your comment!
Please enter your name here