ਘਰ-ਘਰ ਰੋਜਗਾਰ ਮੁਹਿੰਮ ਤਹਿਤ ਚੱਲ ਰਹੀਆਂ ਗਤੀਵਧੀਆਂ ਸਬੰਧੀ ਕਰਵਾਇਆ ਜਾਣੂ

ਪਠਾਨਕੋਟ (ਦ ਸਟੈਲਰ ਨਿਊਜ਼)। ਘਰ-ਘਰ ਰੋਜਗਾਰ ਮੁਹਿੰਮ ਤਹਿਤ ਚੱਲ ਰਹੀਆਂ ਗਤੀ ਵਧੀਆਂ ਸਬੰਧੀ CSC (VLE) ਨਾਲ ਮੀਟਿੰਗ ਕਰਦੇ ਹੋਏ ਉਹਨਾਂ ਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ,ਪਠਾਨਕੋਟ ਵਿਚ ਚੱਲ ਰਹੀਆਂ ਗਤੀ ਵਧੀਆਂ ਸਬੰਧੀ ਜਾਣਕਾਰੀ ਦਿੱਤੀ ਗਈ ।
ਰਾਕੇਸ਼ ਕੁਮਾਰ ਪਲੇਸਮੈਂਟ ਅਫਸਰ ਵਲੋਂ ਆਏ ਹੋਏ ਸਾਰੇ ਵੀ.ਐਲ.ਈ. ਦਾ ਸਵਾਗਤ ਕਰਦਿਆਂ ਉਹਨਾਂ ਨੇ ਦੱਸਿਆ ਕਿ ਇੱਕ ਛੱਤ ਥੱਲੇ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਜਿਵੇਂ ਕਿ ਪੜ੍ਹੇ ਲਿਖੇ ਬੇਰੋਜਗਾਰ ਪ੍ਰਾਰਥੀਆਂ ਨੂੰ  ਪ੍ਰਾਈਵੇਟ ਕੰਪਨੀਆਂ ਵਿਚ ਰੋਜਗਾਰ ਮਹੁੱਈਆ ਕਰਵਾਉਣਾ, ਅਪਣਾ ਕੰਮ-ਕਾਜ ਕਰਨ ਲਈ ਸਵੈ-ਰੋਜਗਾਰ ਲੋਨ ਮਹੁੱਈਆ ਕਰਵਾਉਣਾ, ਪ੍ਰਾਰਥੀਆਂ ਦੀ ਆਨਲਾਈਲ ਅਤੇ ਅਫਲਾਈਨ ਰਜਿਸਟੇ੍ਰਸ਼ਨ ਕਰਨ ਸਬੰਧੀ ਅਤੇ ਪੰਜਾਬ ਸਰਕਾਰ ਵਲੋਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ  ਫਰੀ ਅਨਲਾਈਨ ਕੋਚਿੰਗ ਕਲਾਸਾਂ ਲਗਾਈਆਂ ਜਾਂਦੀਆਂ ਹਨ। ਚਾਹਵਾਨ ਪ੍ਰਾਰਥੀ ਦਿੱਤੇ ਹੋਏ ਲਿੰਕ ਤੇ ਵੀ ਅਪਣੇ ਆਪ ਨੂੰ ਰਜਿਸਟਰ ਕਰ ਸਕਦਾ ਹੈ। ਇਸ ਤੋਂ ਇਲਾਵਾ ਲੇਬਰ ਵਿਭਾਗ ਵਲੋਂ ਇਸ ਮੋਕੇ ਤੇ ਅਪਣੇ ਵਿਭਾਗ ਨਾਲ ਸਬੰਧਤ ਸਕੀਮਾਂ ਦੀ ਜਾਣਕਾਰੀ ਦਿੱਤੀ ਗਈ। ਇਸ ਮੋਕੇ ਤੇ ਰਾਕੇਸ਼ ਕੁਮਾਰ ਪਲੇਸਮੈਂਟ ਅਫਸਰ, ਰਕੇਸ਼ ਕੁਮਾਰ ਜਿਲ੍ਹਾ ਮੈਨੇਜਰ ਸੀ.ਐਸ.ਸੀ, ਸੁਰਿੰਦਰ ਕੁਮਾਰ, ਮਨੋਜ ਸਰਮਾ ਲੇਬਰ ਇੰਸਪੈਕਟਰ ਆਦਿ ਸਾਮਲ ਸਨ।

Advertisements

LEAVE A REPLY

Please enter your comment!
Please enter your name here