ਲੋਕਤੰਤਰ ਦੀ ਮਜ਼ਬੂਤੀ ਲਈ ਚੋਣ ਪ੍ਰਕਿਰਿਆ ’ਚ ਦਿਵਿਆਂਗ ਵਿਅਕਤੀਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ

ਜਲੰਧਰ (ਦ ਸਟੈਲਰ ਨਿਊਜ਼)। ਜ਼ਿਲੇ ਵਿੱਚ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਦਿਵਿਆਂਗ ਵਿਅਕਤੀਆਂ ਦੀ 100 ਫੀਸਦ ਰਜਿਸਟਰੇਸ਼ਨ ਅਤੇ ਉਨਾਂ ਦੀ ਚੋਣ ਪ੍ਰਕਿਰਿਆ ਵਿੱਚ ਸ਼ਮੂਲੀਅਤ ਅਤੇ ਲੋਕਤੰਤਰ ਵਿੱਚ ਹਿੱਸੇਦਾਰੀ ਨੰੂ ਵਧਾਉਣ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ,ਜਲੰਧਰ ਸ੍ਰੀ ਘਨਸ਼ਿਆਮ ਥੋਰੀ ਦੀ ਅਗਵਾਈ ਹੇਠ ‘‘ ਕੋਈ ਵੀ ਯੋਗ ਵੋਟਰ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ ’’ (No Voter to be left Behind) ਦੇ ਉਦੇਸ਼ ਨਾਲ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।

Advertisements

ਇਹ ਜਾਣਕਾਰੀ ਚੋਣ ਤਹਿਸੀਲਦਾਰ ਜਲੰਧਰ ਸ੍ਰੀ ਸੁਖਦੇਵ ਸਿੰਘ ਵਲੋਂ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਕੰਮ ਕਰ ਰਹੀਆਂ ਗੈਰ ਸਰਕਾਰੀ ਸੰਸਥਾਵਾਂ , ਸਿਵਲ ਸੁਸਾਇਟੀ ਸੰਸਥਾਵਾਂ, ਦਫ਼ਤਰਾਂ ਅਤੇ ਸਕੂਲਾਂ ਦੇ ਮੁਖੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨਾਂ ਦੱਸਿਆ ਕਿ ਬੀ.ਐਲ.ਓਜ਼ ਤੇ ਆਂਗਨਵਾੜੀ ਵਰਕਰ ਜਿਨਾਂ ਦਿਵਿਆਂਗ ਵਿਅਕਤੀਆਂ ਦੀ ਹਾਲੇ ਤੱਕ ਵੋਟ ਨਹੀਂ ਬਣੀ ਦੀ ਪਹਿਚਾਣ ਕਰਕੇ ਵੋਟਰ ਸੂਚੀਆਂ ਦੀ ਸਪੈਸ਼ਲ ਸਮਰੀ ਰਵੀਜ਼ਨ-2022 ਦੇ ਚੱਲ ਰਹੇ ਪ੍ਰੋਗਰਾਮ ਤਹਿਤ 20 ਅਤੇ 21 ਨਵੰਬਰ 2021 ਨੂੰ ਲਗਾਏ ਜਾ ਰਹੇ ਵਿਸ਼ੇਸ਼ ਕੈਂਪਾਂ ਵਿੱਚ ਫਾਰਮ ਨੰਬਰ 6 ਭਰਵਾਉਣ ਲਈ ਪ੍ਰੇਰਿਤ ਕਰਨ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਦਿਵਿਆਂਗ ਵੋਟਰਾਂ ਲਈ ਭਾਰਤ ਚੋਣ ਕਮਿਸ਼ਨ ਵਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸੁਵਿਧਾਵਾਂ ਬਾਰੇ ਵੀ ਜਾਗਰੂਕ ਕਰਨ।

ਇਸ ਮੌਕੇ ਜ਼ਿਲਾ ਸਹਾਇਕ ਸਵੀਪ ਨੋਡਲ ਅਫ਼ਸਰ ਸ੍ਰੀ ਸੁਰਜੀਤ ਲਾਲ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਵਰਿੰਦਰ ਕੁਮਾਰ , ਜ਼ਿਲਾ ਸਵੀਪ ਆਈਕਨ (ਪੀਡਬਲਿਓਡੀ) ਸ੍ਰੀ ਵਿਵੇਕ ਜੋਸ਼ੀ, ਸਟੇਟ ਕੋਆਰਡੀਨੇਟਰ (ਪੀਡਬਲਿਓਡੀ) ਸ੍ਰੀ ਅਮਰਜੀਤ ਸਿੰਘ ਆਨੰਦ, ਜ਼ਿਲਾ ਕੋਆਰਡੀਨੇਟਰ  (ਪੀਡਬਲਿਓਡੀ) ਸ੍ਰੀ ਮਨੀਸ਼ ਅਗਰਵਾਲ ਅਤੇ ਜ਼ਿਲਾ ਸਪੈਸ਼ਲ ਐਜੂਕੇਸ਼ਨ ਟ੍ਰੇਨਰ ਸ੍ਰੀਮਤੀ ਨੀਲਮ ਤੋਂ ਇਲਾਵਾ ਚੋਣ ਕਾਨੂੰਗੋ ਸ੍ਰੀ ਰਾਕੇਸ਼ ਕੁਮਾਰ, ਰਮਨਦੀਪ ਕੌਰ, ਪਰਕੀਰਤ ਸਿੰਘ ਵੀ ਮੌਜੂਦ ਸਨ।

                                  

LEAVE A REPLY

Please enter your comment!
Please enter your name here